ਪਿੰਡ ਜਟਾਣਾਂ ਮੋਟਰ ਵਾਲੇ ਕੋਠੇ ਦੀ ਕੰਧ ਤੋੜ ਕੇ ਮੋਟਰ ਚੋਰੀ
ਪਿੰਡ ਜਟਾਣਾਂ ਮੋਟਰ ਵਾਲੇ ਕੋਠੇ ਦੀ ਕੰਧ ਤੋੜ ਕੇ ਮੋਟਰ ਚੋਰੀ
Publish Date: Tue, 17 Feb 2026 03:27 PM (IST)
Updated Date: Tue, 17 Feb 2026 03:30 PM (IST)

ਗੁਰਮੁੱਖ ਸਿੰਘ ਸਲਾਹਪੁਰੀ,ਪੰਜਾਬੀ ਜਾਗਰਣ ਬੇਲਾ-ਬਹਿਰਾਮਪੁਰ : ਇਲਾਕੇ ਵਿਚ ਮੋਟਰਾਂ, ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੀਆਂ ਘਟਨਾਂਵਾ ਰੁਕ ਨਹੀ ਰਹੀਆ ਜਿਸ ਨੂੰ ਲੈ ਕੇ ਇਲਾਕਾਂ ਵਸੀਆ ਵਿਚ ਰੋਸ ਪਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪਿੰਡ ਜਟਾਣਾ, ਪਿੰਡ ਭੈਰੋਮਾਜਰੇ ਦੇ ਕਿਸਾਨਾਂ ਦੀਆਂ ਪੰਦਰਾਂ ਦੇ ਕਰੀਬ ਮੋਟਰਾਂ ਦੀਆਂ ਤਾਰਾਂ ਚੋਰੀ ਹੋਈਆਂ ਸਨ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜਟਾਣਾ ਦੀ ਮੋਟਰ ਦੀ ਤਾਰ ਪਹਿਲਾ ਵੀ ਚੋਰੀ ਕੀਤੀ ਗਈ ਸੀ ਹੁਣ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਰਾਤ ਚੋਰਾਂ ਨੇ ਕੰਧ ਤੋੜ ਕੇ ਮੁੜ ਸਰਬਜੀਤ ਸਿੰਘ ਦੀ ਮੋਟਰ ਹੀ ਚੋਰੀ ਕਰ ਲਈ ਅਤੇ ਗੁਰਮੀਤ ਸਿੰਘ ਜਟਾਣਾ ਦੀ ਮੋਟਰ ਦਾ ਜਿੰਦਰਾ ਤੋੜ ਦਿੱਤਾ ਪ੍ਰੰਤੂ ਲੋਹੇ ਦੇ ਦਰਵਾਜ਼ੇ ਨੂੰ ਸੈਂਟਰ ਲੌਕ ਲੱਗਾ ਹੋਣ ਕਰਕੇ ਬਚਾਅ ਹੋ ਗਿਆ । ਪੀੜਤ ਸਰਬਜੀਤ ਸਿੰਘ ਸੁੱਖੀ ਨੇ ਦੱਸਿਆ ਕਿ ਚੋਰਾਂ ਨੇ ਕੰਧ ਤੋੜ ਕੇ ਮੋਨੋਬਲਾਕ ਮੋਟਰ ਅਤੇ ਹੋਰ ਸਮਾਨ ਚੋਰੀ ਕਰ ਲਿਆ ਜਿਸ ਕਰਕੇ ਉਨ੍ਹਾਂ ਨੂੰ ਤੀਹ ਹਜ਼ਾਰ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।ਇਸ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।ਉੱਧਰ ਇਲਾਕੇ ਦੇ ਕਿਸਾਨ ਜਸਬੀਰ ਸਿੰਘ,ਹਰਵਿੰਦਰ ਸਿੰਘ, ਜਸਮੇਰ ਸਿੰਘ ਆਦਿ ਦੱਸਿਆ ਕਿ ਇਸ ਸਮੇਂ ਕਣਕਾਂ,ਗੰਨਾ ਚਾਰੇ ਆਦਿ ਨੂੰ ਪਾਣੀ ਲਗਾਇਆ ਜਾ ਰਿਹਾ ਹੈ ਜਿਸ ਕਰਕੇ ਕਿਸਾਨ ਹਰ ਰੋਜ਼ ਮੋਟਰਾਂ ਖੋਲ੍ਹ ਕੇ ਘਰ ਵੀ ਨਹੀਂ ਲਿਜਾ ਸਕਦੇ ਨਿੱਤ ਦਿਹਾੜੇ ਹੋ ਰਹੀਆਂ ਚੋਰੀਆਂ ਕਰਕੇ ਕਿਸਾਨ ਬਹੁਤ ਪ੍ਰੇਸ਼ਾਨ ਹਨ ਕਿਸਾਨਾਂ ਨੇ ਮੰਗ ਕੀਤੀ ਕਿ ਰਾਤਾਂ ਨੂੰ ਪੁਲੀਸ ਦੀ ਗਸ਼ਤ ਵਧਾਈ ਜਾਵੇ।