ਸੱਤ ਦਿਨਾਂ ਤੋਂ ਬਲਵਿੰਦਰ ਸਿੰਘ ਲਾਪਤਾ, ਪਰਿਵਾਰ ਪਰੇਸ਼ਾਨ
ਸੱਤ ਦਿਨਾਂ ਤੋਂ ਬਲਵਿੰਦਰ ਸਿੰਘ ਘਰੋਂ ਲਾਪਤਾ ਪਰਿਵਾਰ ਪ੍ਰੇਸ਼ਾਨ
Publish Date: Sun, 15 Feb 2026 03:52 PM (IST)
Updated Date: Sun, 15 Feb 2026 03:54 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਬੇਲਾ: ਪਿੰਡ ਰੰਗੀਆਂ ਦਾ ਬਲਵਿੰਦਰ ਸਿੰਘ ਪੁੱਤਰ ਰੌਣਕ ਸਿੰਘ 9 ਫਰਵਰੀ ਤੋਂ ਘਰੋਂ ਲਾਪਤਾ ਹੈ। ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਘਰੋਂ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਕਹਿ ਕੇ ਨਿਕਲੇ ਸਨ ਪ੍ਰੰਤੂ ਮੁੜ ਘਰ ਨਹੀਂ ਆਏ। ਇਸ ਸਬੰਧੀ ਪੁਲਿਸ ਕੋਲ ਰਿਪੋਰਟ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਥਾਂ ਥਾਂ ਭਾਲ ਕਰ ਰਹੇ ਹਨ ਪਰ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨੇ ਖਾਖੀ ਚਿੱਟੇ ਰੰਗ ਦਾ ਕੋਟ ਅਤੇ ਪੀਲਾ ਪਟਕਾ ਬੰਨਿਆ ਹੋਇਆ ਹੈ।