ਸਵਰਨਕਾਰ ਸ੍ਰੀ ਸ਼ਿਵ ਮੰਦਿਰ ਵਿਖੇ ਸ਼ਿਵਰਾਤਰੀ ਤਿਉਹਾਰ ਮੌਕੇ ਝੰਡੇ ਦੀ ਰਸਮ ਅਦਾ ਕੀਤੀ
ਸਵਰਨਕਾਰ ਸ੍ਰੀ ਸ਼ਿਵ ਮੰਦਿਰ ਵਿਖੇ ਸ਼ਿਵਰਾਤਰੀ ਤਿਉਹਾਰ ਮੌਕੇ ਝੰਡੇ ਦੀ ਰਸਮ ਅਦਾ ਕੀਤੀ
Publish Date: Sun, 15 Feb 2026 03:48 PM (IST)
Updated Date: Sun, 15 Feb 2026 03:51 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸਵਰਨਕਾਰ ਸ੍ਰੀ ਸ਼ਿਵ ਮੰਦਿਰ ਨੇੜੇ ਗਾਂਧੀ ਸਕੂਲ ਰੋਪੜ ਵਿਖੇ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਅਖਿਲ ਭਾਰਤੀਆ ਸਵਰਨਕਾਰ ਸੰਘ ਦੇ ਕੌਮੀ ਜਨਰਲ ਸਕੱਤਰ ਅਤੇ ਜ਼ਿਲ੍ਹਾ ਸਵਰਨਕਾਰ ਸੰਘ ਰੋਪੜ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ ਨੇ ਦੱਸਿਆ ਕਿ ਐਤਵਾਰ ਸਵੇਰੇ 10 ਵਜੇ ਝੰਡੇ ਦੀ ਰਸਮ ਜ਼ਿਲ੍ਹਾ ਸਵਰਨਕਾਰ ਸੰਘ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਲਲਿਤ ਨਾਗੀ ਵੱਲੋਂ ਕੀਤੀ ਗਈ। ਇਸ ਮੌਕੇ ਪੂਜਾ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ, ਸਤਿੰਦਰ ਨਾਗੀ, ਪਰਵੀਨ ਨਾਗੀ, ਸੁਰਿੰਦਰ ਵਰਮਾ, ਮਿੰਟੂ ਸਰਾਫ, ਜੀਤਰਾਮ ਵਰਮਾ, ਦਰਸ਼ਨ ਵਰਮਾ, ਸ਼ਿਵ ਵਰਮਾ, ਗੋਲੂ ਵਰਮਾ, ਰਜੇਸ਼ ਵਰਮਾ, ਸੰਦੀਪ ਵਰਮਾ, ਹਰਮਿੰਦਰਪਾਲ ਵਾਲੀਆ ਭੂੰਡੀ, ਸ਼ਸ਼ੀ ਬਰਮਾ, ਬੰਟੀ ਕੰਡਾ, ਕ੍ਰਿਸ਼ਨ ਵਰਮਾ, ਨਰਿੰਦਰ ਵਰਮਾ, ਨਾਲ ਜਵੈਲਰ, ਨੀਟਾ ਜੈਨ, ਮਨੀਸ਼ ਵਰਮਾ, ਹਰਮਿੰਦਰ ਪਾਲ, ਰਾਜੇਸ਼ ਚੋਪੜਾ, ਹੈਪੀ ਬੇਲੇ ਵਾਲੇ, ਹਰੀਸ਼ ਭੋਲਾ ਆਦਿ ਹਾਜ਼ਰ ਸਨ।