ਬਿਜਲੀ ਕਾਮਿਆਂ ਨੇ ਹੜਤਾਲ ਕਰਕੇ ਕੀਤੀ ਨਾਅਰੇਬਾਜ਼ੀ
ਬਿਜਲੀ ਕਾਮਿਆਂ ਨੇ ਹੜਤਾਲ ਕਰਕੇ ਕੀਤੀ ਨਾਅਰੇਬਾਜ਼ੀ
Publish Date: Thu, 12 Feb 2026 06:44 PM (IST)
Updated Date: Thu, 12 Feb 2026 06:47 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੀਐਸਪੀਸੀਐਲ ਇੰਪਲਾਈਜ਼ ਫੈਡਰੇਸ਼ਨ ਏਟਕ ਰੋਪੜ ਸਰਕਲ ਦੇ ਪ੍ਰਧਾਨ ਹਰਜਿੰਦਰ ਸਿੰਘ ਅਕਬਰਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜਮ ਅਤੇ ਪੈਨਸ਼ਨਰ ਅਤੇ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ 10 ਕੇਂਦਰੀ ਟਰੇਡ ਯੂਨਿਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋ ਦਿੱਤੇ ਗਏ ਸੱਦੇ ‘ਤੇ ਰੋਪੜ ਸਰਕਲ ਅਤੇ ਸਾਰੀਆਂ ਡਵੀਜ਼ਨਾਂ /ਸਬ-ਡਵੀਜਨਾਂ ਵਿਚ ਬਿਜਲੀ ਕਾਮਿਆ ਨੇ ਹੜਤਾਲ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ।
ਉਨ੍ਹਾਂ ਕਿਹਾਕਿ ਹੜਤਾਲ ਦੇ ਮੁੱਖ ਕਾਰਨ ਕੇਂਦਰੀ ਸਰਕਾਰ ਵੱਲੋ ਬਿਜਲੀ ਐਕਟ 2025, 4 ਲੇਬਰ ਕੋਡ,ਬੀਜ ਸੋਧ ਬਿੱਲ,ਨਰੇਗਾ ਖਤਮ ਕਰਨਾ,ਪੁਰਾਣੀ ਪੈਂਨਸ਼ਨ ਖਤਮ ਕਰਨ ਵਿਰੁੱਧ, ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਕਰਨ ਦੇ ਵਿਰੁੱਧ ਅਤੇ ਪੰਜਾਬ ਸਰਕਾਰ ਵੱਲੋ ਡੀਏ ਦੀਆਂ 16% ਕਿਸ਼ਤਾਂ ਰਲੀਜ਼ ਨਾ ਕਰਨ,ਸਾਰੇ ਅਡਹਾਕ/ਕੰਟਰੈਕਟ/ਆਊਟ ਸੋਰਸ ਕਾਮੇਂ ਤੁਰੰਤ ਵਿਭਾਗਾਂ ਵਿਚ ਪੱਕੇ ਨਾ ਕਰਨ, ਪੈਂਨਸ਼ਨਰਜ਼ ਨੂੰ 2.59 ਦਾ ਫਾਰਮੂਲਾ ਲਾਗੂ ਨਾ ਕਰਨਾ,ਪੀਐਸਪੀਸੀਐਲ ਦੀਆਂ ਜਮੀਨਾਂ ਵੇਚਣ ਵਿਰੁੱਧ, 200 ਰੁਪਏ ਕੱਟਿਆ ਜਾ ਰਿਹਾ ਜਜੀਆਂ ਟੈਕਸ ਬੰਦ ਕਰਨ ਦੇ ਵਿਰੁੱਧ ਜਬਦਸਤ ਰੋਸ ਰੈਲੀ ਕੀਤੀ ਗਈ। ਇਸਰੋਸ ਰੈਲੀ ਨੂੰ ਕਾਮਰੇਡ ਰਾਧੇ ਸ਼ਾਮ, ਪ੍ਰਧਾਨ ਪਾਵਰ ਕਾਮ ਪੈਨਸ਼ਨਰਜ਼ ਯੂਨੀਅਨ,ਪੰਜਾਬ, ਗੁਰਵਿੰਦਰ ਸਿੰਘ ਹਜਾਰਾ ਵਰਕਿੰਗ ਪ੍ਰਧਾਨ ਫੈਡਰੇਸ਼ਨ ਏਟਕ ਪੰਜਾਬ, ਰਜਿੰਦਰ ਸਿੰਘ ਸਰਕਲ ਆਗੂ, ਰਣਜੀਤ ਗਿੱਲ, ਬਨਵਾਰੀ ਲਾਲ ਮੱਟੂ ਪੈਂਨਸ਼ਨਰ ਆਗੂਆਂ ਤੋ ਇਲਾਵਾ ਪਰਵਿੰਦਰ ਸਿੰਘ ਪ੍ਰਧਾਨ ਸੁਖਰਾਮਪੁਰ ਸ/ਡ,ਕਰਮ ਸਿੰਘ ਪ੍ਰਧਾਨ ਰੋਪੜ ਸ/ਡ ਆਦਿ ਵੱਲੋ ਸੰਬੋਧਿਤ ਕੀਤਾ ਗਿਆ।