ਅਧਿਆਪਕਾਂ ਨੇ ਸਾੜੀਆਂ ਟੈੱਟ ਸਬੰਧੀ ਪੱਤਰ ਦੀਆਂ ਕਾਪੀਆਂ
ਅਧਿਆਪਕਾਂ ਨੇ ਸਾੜੀਆਂ ਟੈੱਟ ਸਬੰਧੀ ਪੱਤਰ ਦੀਆਂ ਕਾਪੀਆਂ
Publish Date: Thu, 12 Feb 2026 02:59 PM (IST)
Updated Date: Thu, 12 Feb 2026 03:02 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਟੈੱਟ ਲਾਜ਼ਮੀ ਪਾਸ ਕਰਨ ਬਾਰੇ ਜਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਦੇ ਆਗੂਆਂ ਗੁਰਬਿੰਦਰ ਸਿੰਘ ਸਸਕੌਰ, ਪਰਮਿੰਦਰ ਭਾਰਤੀ, ਗਿਆਨ ਚੰਦ, ਹਰਪ੍ਰੀਤ ਸਿੰਘ ਸੰਧੂ, ਗੁਰਿੰਦਰਪਾਲ ਸਿੰਘ ਖੇੜੀ ਆਦਿ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਇਸ ਪੱਤਰ ਦਾ ਵਿਰੋਧ ਕਰਦੇ ਹੋਏ ਕਾਪੀਆਂ ਸਾੜੀਆਂ। ਇਸ ਮੌਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਅਧਿਆਪਕਾ ਆਗੂਆਂ ਅਵਤਾਰ ਸਿੰਘ ਜਵੰਧਾ, ਗੁਰਪ੍ਰੀਤ ਸਿੰਘ ਕੈਂਬੋ, ਕੁਲਵਿੰਦਰ ਸਿੰਘ ਬਿੱਟੂ, ਧਰਮਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਹੈੱਪੀ ਗਿੱਲ, ਵਿਕਾਸ ਸੋਨੀ ਆਦਿ ਨੇ ਕਿਹਾ ਕਿ 2011 ਤੋਂ ਪਹਿਲਾਂ ਭਰਤੀ ਜਾਂ ਨਿਯੁੱਕਤ ਅਧਿਆਪਕਾਂ ਤੇ ਟੈੱਟ ਲਾਗੂ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਕਿਉਂਕਿ ਉਸ ਸਮੇਂ ਨਿਯੁਕਤੀ ਜਾਂ ਪਦਉੱਨਤੀ ਵੇਲ਼ੇ ਅਧਿਆਪਕ ਉਸ ਵੇਲੇ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸਨ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਦੀਆਂ ਸ਼ਰਤਾਂ ਲਾਗੂ ਕਰਨਾ ਕਿਸੇ ਤਰ੍ਹਾਂ ਵੀ ਤਰਕ ਸੰਗਤ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਹ ਪੱਤਰ ਵਾਪਸ ਲਿਆ ਜਾਵੇ ਅਤੇ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ’ਤੇ ਪੱਤਰ ਲਾਗੂ ਨਾ ਕੀਤਾ ਜਾਵੇ। ਉਨ੍ਹਾਂ ਪਦਉੱਨਤੀਆਂ ਲਈ ਟੈੱਟ ਦੀ ਸ਼ਰਤ ਨੂੰ ਗੈਰਵਾਜਬ ਕਰਾਰ ਦਿੰਦੇ ਹੋਏ ਕਿਹਾ ਕਿ ਪਦਉੱਨਤੀ ਕਿਸੇ ਟੈਸਟ ਦੇ ਆਧਾਰ ’ਤੇ ਨਹੀਂ, ਸਗੋਂ ਸੇਵਾ ਕਾਲ ਦੇ ਆਧਾਰ ’ਤੇ ਹੁੰਦੀ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਪੱਤਰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇ ਪੱਤਰ ਰੱਦ ਨਾ ਕੀਤਾ ਗਿਆ ਤਾਂ 22 ਫਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਕੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਇਸ ਮੌਕੇ ਕੁਲਬੀਰ ਸਿੰਘ ਕੰਧੋਲਾ, ਦਵਿੰਦਰ ਸਿੰਘ ਚਨੌਲੀ, ਸਿਮਰਨਜੀਤ ਸਿੰਘ ਰੱਕੜ, ਗੁਰਦੀਪ ਸਿੰਘ ਖਾਬੜਾ, ਇਕਬਾਲ ਸਿੰਘ ਹਾਫਿਜ਼ਾਬਾਦ, ਦਵਿੰਦਰ ਸਿੰਘ ਸਮਾਣਾ, ਅਸ਼ੋਕ ਕੁਮਾਰ, ਵਿਕਾਸ ਸੋਨੀ, ਹਰਮੇਸ਼ ਸੈਣੀ, ਜਗਦੀਪ ਸਿੰਘ ਝੱਲੀਆਂ, ਕੁਲਵਿੰਦਰ ਸਿੰਘ ਝੱਲੀਆ, ਦਵਿੰਦਰਪਾਲ ਸਿੰਘ ਬੇਦੀ, ਦਲਜੀਤ ਸਿੰਘ ਜਟਾਣਾ, ਸੁਰਿੰਦਰ ਸਿੰਘ ਚੱਕ ਢੇਰਾਂ, ਲਖਵਿੰਦਰ ਸਿੰਘ ਲੁਠੇੜੀ, ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।