ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਇਕਾਈ ਮੋਰਿੰਡਾ ਦੀ ਮੀਟਿੰਗ ਹੋਈ
ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਇਕਾਈ ਮੋਰਿੰਡਾ ਦੀ ਮੀਟਿੰਗ ਹੋਈ
Publish Date: Wed, 11 Feb 2026 04:06 PM (IST)
Updated Date: Wed, 11 Feb 2026 04:08 PM (IST)

ਪੰਜਾਬੀ ਜਾਗਰਣ ਟੀਮ, ਮੋਰਿੰਡਾ : ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ, ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਦੀ ਮੀਟਿੰਗ ਰਾਜ ਕੁਮਾਰ ਮੈਂਗੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਪੈਂਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਦੀਆਂ ਮੰਗਾਂ ਸਬੰਧੀ ਚਰਚਾ ਕੀਤੀ ਗਈ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਮਾ.ਹਾਕਮ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਭੁਪਿੰਦਰ ਸਿੰਘ ਪਟਵਾਰੀ, ਨਛੱਤਰ ਸਿੰਘ, ਰਾਜ ਕੁਮਾਰ ਮੈਂਗੀ, ਜਗਦੀਸ਼ ਕੁਮਾਰ ਵਰਮਾ, ਓਮ ਪ੍ਰਕਾਸ਼ ਆਦਿ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਪੱਛਮੀ ਬੰਗਾਲ ਸਰਕਾਰ ਦੇ ਕਰਮਚਾਰੀਆਂ ਬਾਰੇ ਡੀਏ ਦੀਆਂ ਅਦਾਇਗੀਆਂ ਕੇਂਦਰ ਦੇ ਪੈਟਰਨ ’ਤੇ ਦੇਣ ਸਬੰਧੀ ਲਿਆ ਗਿਆ ਇਤਹਾਸਿਕ ਫੈਸਲਾ ਸਾਰੇ ਰਾਜਾਂ ’ਚ ਵੀ ਲਾਗੂ ਹੋਵੇਗਾ। ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਕੋਈ ਵੀ ਰਾਜ ਸਰਕਾਰ ਆਪਣੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਨਹੀਂ ਰੱਖ ਸਕਦੀ ਅਤੇ ਉਨ੍ਹਾਂ ਦੇ ਜੀਵਨ ਨਿਰਵਾਹ ਲਈ ਸੇਵਾ ਮੁਕਤੀ ਤੋਂ ਬਾਅਦ ਵੀ ਅੰਤ ਤੱਕ ਜਿੰਮੇਵਾਰ ਹੋਵੇਗੀ। ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਵੀ ਕੀਤਾ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਤੋਂ ਸਬਕ ਲੈ ਕੇ ਪੰਜਾਬ ਸਰਕਾਰ ਦੇ ਪੈਨਸ਼ਰਜ਼ ਨੂੰ ਵੀ ਕੇਂਦਰ ਦੇ ਪੈਟਰਨ ’ਤੇ ਡੀਏ ਦੇ 16% ਬਕਾਏ ਤੁਰੰਤ ਦਿੱਤੇ ਜਾਣ ਅਤੇ ਭਵਿੱਖ ’ਚ ਸਮੇਂ ਸਿਰ ਰਿਲੀਜ਼ ਕਰਨਾ ਯਕੀਨੀ ਬਣਾਇਆ ਜਾਵੇ।ਇਸ ਦੇ ਇਲਾਵਾ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾ ਮੁਤਾਬਿਕ 1 ਜਨਵਰੀ, 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਰਜ਼ ਨੂੰ 2.59 ਦਾ ਫੈਕਟਰ ਦਿੱਤਾ ਜਾਵੇ ਅਤੇ ਇਸ ਅਨੁਸਾਰ ਸਾਰੇ ਬਣਦੇ ਬਕਾਏ ਅਤੇ ਹੋਰ ਰਹਿੰਦੇ ਡੀਏ ਦੇ ਬਕਾਏ ਆਦਿ ਤੁਰੰਤ ਰਿਲੀਜ਼ ਕੀਤੇ ਜਾਣ। ਇਸ ਮੌਕੇ ਪ੍ਰਧਾਨ ਰਾਜ ਕੁਮਾਰ ਮੈਂਗੀ ਅਤੇ ਮੁੱਖ ਸਲਾਹਕਾਰ ਗੁਰਨਾਮ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਸ਼ੀਅਰ ਜਰਨੈਲ ਸਿੰਘ ਕੈਸ਼ੀਅਰ, ਪ੍ਰਿੰਸੀਪਲ ਬਾਵਾ ਸਿੰਘ, ਹੈੱਡ ਮਾਸਟਰ ਗੁਰਦੇਵ ਸਿੰਘ , ਗੁਰਨਾਮ ਸਿੰਘ ਬਿਜਲੀ, ਜਰਨੈਲ ਸਿੰਘ ਰਤਨਗੜ੍ਹ, ਅਮਰਜੀਤ ਸਿੰਘ, ਭਾਗ ਸਿੰਘ, ਮਾ.ਮੇਵਾ ਸਿੰਘ, ਰੁਲਦਾ ਸਿੰਘ, ਧਰਮ ਸਿੰਘ, ਮੇਵਾ ਸਿੰਘ, ਜਸਵੀਰ ਸਿੰਘ, ਗਿਆਨ ਚੰਦ ਆਦਿ ਹਾਜ਼ਰ ਸਨ।