ਮੋਰਿੰਡਾ ਵਿਖੇ ਮਿਲੀ ਲਾਵਾਰਸ ਈ ਰਿਕਸ਼ਾ
ਮੋਰਿੰਡਾ ਚੁੰਨੀ ਰੋਡ ਤੇ ਕਈ ਦਿਨਾਂ ਤੋਂ ਲਾਵਾਰਸ ਖੜੀ ਹੈ ਈ ਰਿਕਸ਼ਾ
Publish Date: Tue, 10 Feb 2026 04:08 PM (IST)
Updated Date: Tue, 10 Feb 2026 04:11 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ ਮੋਰਿੰਡਾ : ਮੋਰਿੰਡਾ ਪੁਲਿਸ ਥਾਣੇ ਦੇ ਨੇੜੇ ਚੁੰਨ੍ਹੀ ਟੀ ਪੁਆਇੰਟ ਤੋਂ ਥੋੜਾ ਅੱਗੇ ਬੀਤੇ ਕਈ ਦਿਨਾਂ ਤੋਂ ਚੰਡੀਗੜ੍ਹ ਨੰਬਰ ਦੀ ਇੱਕ ਈ- ਰਿਕਸ਼ਾ ਲਾਵਾਰਿਸ਼ ਹਾਲਤ ਵਿਚ ਖੜ੍ਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸਤਰੀ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਈ- ਰਿਕਸ਼ਾ ਕਈ ਦਿਨਾਂ ਤੋਂ ਇੱਕੋ ਜਗ੍ਹਾ ਤੇ ਖੜ੍ਹੀ ਹੈ ਅਤੇ ਆਸ ਪਾਸ ਦੇ ਲੋਕਾਂ ਤੋਂ ਪੁੱਛਣ ਤੋਂ ਬਾਅਦ ਵੀ ਇਸ ਸਬੰਧੀ ਕੋਈ ਜਾਣਕਾਰੀ ਇਕੱਤਰ ਨਹੀਂ ਹੋਈ। ਇਸ ਸਬੰਧੀ ਸਾਬਕਾ ਕੌਂਸਲਰ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਿੱਟੂ ਕੰਗ, ਚਰਨਜੀਤ ਸਿੰਘ, ਸਾਬਕਾ ਕੌਂਸਲਰ ਜਗਪਾਲ ਸਿੰਘ ਜੋਲੀ, ਅਮਨਪ੍ਰੀਤ ਸਿੰਘ ਅਮਨਾ ਆਦਿ ਆਗੂਆਂ ਨੇ ਮੋਰਿੰਡਾ ਸਿਟੀ ਪੁਲਿਸ ਤੋਂ ਇਸ ਸਬੰਧੀ ਜਾਂਚ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।