ਸੀਆਈਏ ਦੀ ਟੀਮ ਨੇ 3 ਪਿਸਤੋਲਾਂ ਤੇ 4 ਜ਼ਿੰਦਾ ਰੌਦ ਸਮੇਤ 3 ਮੁਲਜਮ ਗ੍ਰਿਫ਼ਤਾਰ
ਥਾਣਾ ਸਿੰਘ ਭਗਵੰਤਪੁਰ ਤੇ ਸੀਆਈਏ ਦੀ ਟੀਮ ਨੇ 03 ਪਿਸਤੋਲਾਂ ਅਤੇ 04 ਜ਼ਿੰਦਾਂ ਰੌਦਾਂ ਸਮੇਤ 03 ਮੁਲਜਮ ਕੀਤੇ ਕਾਬੂ
Publish Date: Thu, 05 Feb 2026 06:15 PM (IST)
Updated Date: Thu, 05 Feb 2026 06:17 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ
ਰੂਪਨਗਰ : ਥਾਣਾ ਸਿੰਘ ਭਗਵੰਤਪੁਰ ਤੇ ਸੀਆਈਏ ਸਟਾਫ਼ ਦੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ 03 ਪਿਸਤੋਲਾਂ ਅਤੇ 04 ਜਿੰਦਾਂ ਰੌਦਾਂ ਸਮੇਤ 03 ਮੁਲਜਮ ਕਾਬੂ ਕਰਨ ਵਿਚ ਸਫ਼ਲਤਾਂ ਹਾਸਲ ਕੀਤੀ ਹੈ।ਜਿਨ੍ਹਾਂ ਦੀ ਪਹਿਚਾਣ ਆਜੂਬ ਅਲੀ ਪੁੱਤਰ ਮੇਹਰਦੀਨ, ਵਾਸੀ ਪਿੰਡ ਗੋਸਲਾ, ਥਾਣਾ ਸਿੰਘ ਭਗਵੰਤਪੁਰ, ਜ਼ਿਲ੍ਹਾ ਰੂਪਨਗਰ, ਵਰਿੰਦਰਜੀਤ ਸਿੰਘ ਪੁੱਤਰ ਜਗਦੀਪ ਸਿੰਘ, ਵਾਸੀ ਸੰਤ ਨਗਰ, ਮੋਰਿੰਡਾ, ਥਾਣਾ ਸਿਟੀ ਮੋਰਿੰਡਾ, ਜਿਲ੍ਹਾ ਰੂਪਨਗਰ,ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ, ਵਾਸੀ ਪਿੰਡ ਪੀਕੇ ਵਾਲੀ, ਥਾਣਾ ਸਦਰ ਜੀਰਾ, ਜ਼ਿਲ੍ਹਾ ਫਿਰੋਜਪੁਰ ਵਜ਼ੋ ਹੋਈ ਹੈ।
ਐਸਐਸਪੀ ਰੂਪਨਗਰ ਮਨਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਸਪੈਕਟਰ ਭਗਤਵੀਰ ਸਿੰਘ ਥਾਣਾ ਸਿੰਘ ਭਗਵੰਤਪੁਰ ਦੇ ਸਟਾਫ ਅਤੇ ਇੰਸਪੈਕਟਰ ਮਨਦੀਪ ਸਿੰਘ ਦੀ ਅਗਵਾਈ ਵਾਲੀ ਸੀਆਈਏ ਟੀਮ ਵੱਲੋਂ ਸਾਂਝੇ ਤੌਰ 'ਤੇ ਅੰਜ਼ਾਮ ਦਿੰਦਿਆ ਪੁਲਿਸ ਟੀਮ ਨੇ ਪਿੰਡ ਲੋਹਾਰੀ ਨੇੜੇ ਆਜੂਬ ਅਲੀ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਕੋਲੇ ਇੱਕ 32 ਬੋਰ ਦਾ ਪਿਸਤੌਲ ਅਤੇ 02 ਜਿੰਦਾ ਰੌਂਦ ਬਰਾਮਦ ਹੋਏ । ਪੁਲਿਸ ਨੂੰ ਪੁੱਛਗਿੱਛ ਦੌਰਾਨ ਆਜੂਬ ਅਲੀ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਹਥਿਆਰ ਵਰਿੰਦਰਜੀਤ ਸਿੰਘ ਤੋਂ ਲਿਆ ਸੀ । ਜਿਸ ਤੋਂ ਬਾਅਦ ਵਰਿੰਦਰਜੀਤ ਸਿੰਘ ਨੂੰ 03 ਫਰਵਰੀ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ 01 ਜਿੰਦਾ ਰੌਂਦ ਬਰਾਮਦ ਹੋਇਆ । ਉਨ੍ਹਾਂ ਦੱਸਿਆ ਕਿ ਵਰਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਮਨਪ੍ਰੀਤ ਸਿੰਘ ਨਾਜਾਇਜ਼ ਵਿਕਰੀ ਲਈ ਉੱਤਰ ਪ੍ਰਦੇਸ਼ ਤੋਂ ਹਥਿਆਰ ਲਿਆਉਂਦੇ ਹਨ ਤਾਂ ਮਨਪ੍ਰੀਤ ਸਿੰਘ ਨੂੰ 03 ਫਰਵਰੀ 2026 ਨੂੰ ਪਿੰਡ ਗੋਸਲਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਪਾਸੋਂ ਹੋਰ .32 ਬੋਰ ਦਾ ਪਿਸਤੌਲ ਅਤੇ 01 ਜਿੰਦਾ ਰੌਦ ਬਰਾਮਦ ਹੋਇਆ।ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਇਸ ਵੇਲੇ ਪੁਲਿਸ ਰਿਮਾਂਡ 'ਤੇ ਹਨ । ਉੱਤਰ ਪ੍ਰਦੇਸ਼ ਵਿਚ ਹਥਿਆਰਾਂ ਦੇ ਅਸਲ ਸਰੋਤ ਦਾ ਪਤਾ ਲਗਾਉਣ ਅਤੇ ਇਸ ਨਾਜਾਇਜ ਅਸਲਾ ਤਸਕਰੀ ਨੈੱਟਵਰਕ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਪੁੱਛਗਿੱਛ ਜਾਰੀ ਹੈ ।ਇਸ ਮੌਕੇ ਤੇ ਐਸਪੀ ਅਰਵਿੰਦ ਮੀਨਾ,ਐਸਪੀ ਤਫ਼ਤੀਸ਼ ਗੁਰਦੀਪ ਸਿੰਘ ਗੋਸਲ,ਸੀਆਈਏ ਇੰਚਾਰਜ ਮਨਦੀਪ ਸਿੰਘ,ਥਾਣਾ ਸਿੰਘ ਭਗਵੰਤਪੁਰ ਦੇ ਇੰਚਾਰਜ ਭਗਤਵੀਰ ਸਿੰਘ ਆਦਿ ਹਾਜਰ ਸਨ।