ਪੰਚਾਇਤੀ ਜਮੀਨ ’ਚੋਂ ਟ੍ਰਾਂਸਫਾਰਮ ਚੋਰੀ
ਭੈਰੋਮਾਜਰਾ ਵਿਖੇ ਪੰਚਾਇਤੀ ਜਮੀਨ ’ਚੋਂ ਟ੍ਰਾਂਸਫਾਰਮ ਚੋਰੀ
Publish Date: Thu, 05 Feb 2026 04:37 PM (IST)
Updated Date: Thu, 05 Feb 2026 04:41 PM (IST)

ਅਸ਼ੋਕ ਚੇਤਲ, ਪੰਜਾਬੀ ਜਾਗਰਣ ਬੇਲਾ : ਨਜ਼ਦੀਕੀ ਪਿੰਡ ਭੈਰੋ ਮਾਜਰਾ ਵਿਖੇ ਚੋਰਾਂ ਵੱਲੋਂ ਪੰਚਾਇਤੀ ਜ਼ਮੀਨ ’ਚੋਂ ਚੋਰਾਂ ਵੱਲੋਂ ਟ੍ਰਾਂਸਫਾਰਮ ਚੋਰੀ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਭੈਰੋਮਾਜਰਾ ਦੇ ਸਰਪੰਚ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਬੀਤੀ 3 ਫਰਵਰੀ ਦੀ ਰਾਤ ਨੂੰ ਚੋਰਾਂ ਨੇ ਪੰਚਾਇਤ ਦੀ ਜ਼ਮੀਨ ਵਿਚ ਲੱਗੀ ਮੋਟਰ ਦਾ ਟ੍ਰਾਂਸਫਾਰਮ ਚੋਰੀ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਟਰਾਂਸਫਾਰਮ ਵਾਲੇ ਖੰਭੇ ਦੇ ਬਿਲਕੁਲ ਸਾਹਮਣੇ ਸਥਿਤ ਪੋਲਟਰੀ ਫਾਰਮ ’ਤੇ ਲੱਗੇ ਸੀਸੀਟੀਵੀ ਕੈਮਰੇ ਦਾ ਮੂੰਹ ਦੂਜੀ ਦਿਸ਼ਾ ਵੱਲ ਕਰਨ ਉਪਰੰਤ ਟ੍ਰਾਂਸਫਾਰਮ ਚੋਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਦੌਰਾਨ ਉਨ੍ਹਾਂ ਸਮੇਤ ਬਲਵੀਰ ਸਿੰਘ, ਗੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਪੰਚਾਇਤ ਮੈਂਬਰ ਜਸਵੀਰ ਕੌਰ, ਸਾਬਕਾ ਸਰਪੰਚ ਅਵਤਾਰ ਸਿੰਘ, ਪਰਮਜੀਤ ਸਿੰਘ, ਅਜੇਪਾਲ ਸਿੰਘ, ਹਰਜੀਤ ਸਿੰਘ, ਗੁਰਨਾਮ ਸਿੰਘ, ਪਰਮਿੰਦਰ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ ਆਦਿ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਜਾਵੇ। ਜ਼ਿਕਰਯੋਗ ਹੈ ਕਿ ਭੈਰੋਮਾਜਰਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਦਾ ਤਿੰਨ ਦਿਨਾਂ ਬਰਸੀ ਸਮਾਗਮ ਦੇ ਆਖਰੀ ਦਿਨ ਇਹ ਚੋਰੀ ਕੀਤੀ ਗਈ, ਜਦਕਿ ਪਿਛਲੇ ਸਾਲ ਵੀ ਸਮਾਗਮ ਦੇ ਦਿਨਾਂ ਵਿਚ ਹੀ ਰਾਤ ਨੂੰ 8 ਮੋਟਰਾਂ ’ਤੇ ਚੋਰੀ ਕੀਤੀ ਗਈ ਸੀ।