ਟੀਬੀਆਈਐੱਫ ਤੇ ਆਈਈਟੀ ਭੱਦਲ ਵੱਲੋਂ ਸਮਝੌਤਾ ਸਹੀਬੱਧ
ਆਈਆਈਟੀ ਰੋਪੜ ਟੀਬੀਆਈਐੱਫ ਤੇ ਆਈਈਟੀ ਭੱਦਲ ਵੱਲੋਂ ਸਮਝੌਤਾ ਸਹੀਬੱਧ
Publish Date: Sat, 31 Jan 2026 05:55 PM (IST)
Updated Date: Sat, 31 Jan 2026 05:58 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਈਟੀ ਭੱਦਲ ਟੈਕਨੀਕਲ ਕੈਂਪਸ ਅਤੇ ਆਈਆਈਟੀ ਰੋਪੜ ਟੈਕਨਾਲੌਜੀ ਬਿਜ਼ਨੇਸ ਇੰਨਕਿਊਬੇਟਰ ਫਾਊਂਡੇਸ਼ਨ (ਟੀਬੀਆਈਐੱਫ) ਵਿਚਕਾਰ ਸਟਾਰਟਅੱਪ ਅਤੇ ਨਵੀਨਤਾ ਪਰਿਸਰ ਨੂੰ ਮਜਬੂਤ ਕਰਨ ਸਬੰਧੀ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਦਾ ਉਦੇਸ਼ ਦੋਵਾਂ ਪੱਖਾਂ ਵਿਚਕਾਰ ਸਹਿਯੋਗ ਸਥਾਪਿਤ ਕਰਨਾ ਹੈ ਤਾਂ ਜੋ ਸਾਂਝੇ ਤੌਰ ’ਤੇ ਸਟਾਰਟਅੱਪ ਪਰਿਸਰ ਨੂੰ ਮਜ਼ਬੂਤ, ਸ਼ੁਰੂਆਤੀ ਪੜਾਅ ਦੇ ਉੱਦਮਾਂ ਦੀ ਸਹਾਇਤਾ ਅਤੇ ਸਾਂਝੀ ਇੰਨਕਿਊਬੇਸ਼ਨ, ਸਾਂਝੀ ਵਿੱਤੀ ਸਹਾਇਤਾ ਅਤੇ ਸਾਂਝੇ ਸਰੋਤਾਂ ਰਾਹੀਂ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ਆਈਈਟੀ ਭੱਦਲ ਕੈਂਪਸ ਦੇ ਰਜਿਸਟਰਾਰ-ਕਮ-ਡਾਇਰਕੈਟਰ ਡਾ.ਐੱਸਐੱਸ ਬਿੰਦਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਲਈ ਨਵੇਂ ਰਾਹ ਖੋਲ੍ਹੇਗਾ। ਇਸ ਦੇ ਤਹਿਤ ਉਨ੍ਹਾਂ ਦੇ ਅਕਾਦਮਿਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਉਹ ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾ ਸਕਣਗੇ। ਉਨ੍ਹਾਂ ਗਰੁੱਪ ਡਾਇਰਕੈਟਰ (ਅਕਾਦਮਿਕ) ਡਾ.ਗੁਰਪ੍ਰੀਤ ਸਿੰਘ, ਪ੍ਰਿੰਸੀਪਲ (ਫਾਰਮੇਸੀ) ਡਾ.ਪ੍ਰੀਤਕੰਵਲ ਕੌਰ ਅਤੇ ਡੀਨ ਰਿਸਰਚ ਡਾ.ਤਰਨਜੀਤ ਕੌਰ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਨ ਰਿਸਰਚ ਆਈਈਟੀ ਭੱਦਲ ਟੈਕਨੀਕਲ ਕੈਂਪਸ ਡਾ.ਤਰਨਜੀਤ ਕੌਰ ਨੇ ਦੱਸਿਆ ਕਿ ਇਸ ਸਮਝੌਤ ’ਤੇ ਡਾ.ਸ਼੍ਰੈ ਪਾਠਕ, ਫੈਕਲਟੀ ਇੰਚਾਰਜ-ਕਮ-ਡਾਇਰਕੈਟਰ ਆਈਆਈਟੀ ਰੋਪੜ ਟੀਬੀਆਈਐੱਫ ਅਤੇ ਗਰੁੱਪ ਡਾਇਰਕੈਟਰ (ਅਕਾਦਮਿਕ) ਆਈਈਟੀ ਭੱਦਲ ਟੈਕਨੀਕਲ ਕੈਂਪਸ ਡਾ.ਗੁਰਪ੍ਰੀਤ ਸਿੰਘ ਵੱਲੋਂ ਹਸਤਾਖਰ ਕੀਤੇ ਗਏ। ਇਸ ਸਮਝੌਤੇ ਅਧੀਨ ਦੋਵਾਂ ਸੰਸਥਾਵਾਂ ਮਿਲ ਕੇ ਨਵੇਂ ਸਟਾਰਟਅੱਪਸ ਨੂੰ ਮਾਰਗਦਰਸ਼ਨ, ਤਕਨੀਕੀ ਸਹਾਇਤਾ, ਟ੍ਰੇਨਿੰਗ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕਰਨਗੀਆਂ। ਇਸ ਦੇ ਅਧੀਨ ਵਰਕਸ਼ਾਪ, ਸੈਮੀਨਾਰ, ਕਾਨਫਰੰਸ, ਬੂਟਕੈਂਪ, ਟ੍ਰੇਨਿੰਗ ਸੈਸ਼ਨ, ਹੈਕਾਥਾਨ ਅਤੇ ਨੈੱਟਵਰਕਿੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ। ਇਸ ਨਾਲ ਵਿਦਿਆਰਥੀਆਂ ਨੂੰ ਉਦਯੋਗ ਨਾਲ ਜੁੜਨ ਤੇ ਨਵੇਂ ਮੌਕੇ ਸਮਝਣ ਦਾ ਮੌਕਾ ਮਿਲੇਗਾ ਅਤੇ ਉਨ੍ਹਾਂ ਵਿਚ ਸਵੈ-ਰੋਜ਼ਗਾਰ ਅਤੇ ਨਵੀਨਤਾ ਪ੍ਰਤੀ ਰੁਚੀ ਵਧੇਗੀ। ਇਸ ਮੌਕੇ ਮੈਨੇਜਰ ਆਈਆਈਟੀ ਰੋਪੜ ਟੀਬੀਆਈਐੱਫ ਤੇ ਆਈਈਟੀ ਭੱਦਲ ਦੇ ਹੋਰ ਅਹੁੱਦੇਦਾਰ ਵੀ ਹਾਜ਼ਰ ਸਨ।