12 ਦੀ ਦੇਸ਼ ਵਿਆਪੀ ਹੜ੍ਹਤਾਲ ਦੀਆਂ ਤਿਆਰੀਆਂ ਜ਼ੋਰਾਂ ’ਤੇ : ਮਹਾਂ ਸਿੰਘ ਰੌੜੀ
12 ਫਰਵਰੀ ਦੀ ਦੇਸ਼ ਵਿਆਪੀ ਹੜ੍ਹਤਾਲ ਦੀਆਂ ਤਿਆਰੀਆਂ ਜੋਰਾਂ ਤੇ :ਮਹਾਂ ਸਿੰਘ ਰੌੜੀ
Publish Date: Fri, 30 Jan 2026 04:59 PM (IST)
Updated Date: Fri, 30 Jan 2026 05:01 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੌੜੀ ਨੇ ਪਿੱਛਲੇ ਦਿਨੀ ਆਂਸਰੋ ਏਰੀਏ ਦੀਆਂ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਸਵਰਾਜ ਮਾਜਦਾ ਵਰਕਰਜ ਯੂਨੀਅਨ ਦੇ ਦਫਤਰ ਵਿਚ ਕਰਕੇ 12 ਫਰਵਰੀ ਦੀ ਦੇਸ਼ ਵਿਆਪੀ ਹੜ੍ਹਤਾਲ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਅਤੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਸੰਯੁਕਤ ਕਿਸਾਨ ਮੋਰਚਾ ਟ੍ਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜ੍ਹਤਾਲ ਵਿਚ ਖੁੱਦ ਸ਼ਾਮਿਲ ਹੋ ਕੇ ਹੜ੍ਹਤਾਲ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ 10ਕੇਂਦਰੀ ਟਰੇਡ ਯੂਨੀਅਨਾਂ, ਕਿਸਾਨ ਜੱਥੇਬੰਦੀਆਂ ਇੰਪਲਾਈਜ ਫੈਡਰੇਸ਼ਨਾਂ ਅਤੇ ਜਨਤਕ ਜੱਥੇਬੰਦੀਆਂ ਸਮੇਤ ਕੁੱਲ 84ਜੱਥੇਬੰਦੀਆਂ 12 ਫਰਵਰੀ ਦੀ ਹੜਤਾਲ ਦਾ ਸੱਦਾ ਦੇ ਚੁੱਕੀਆਂ ਹਨ। ਉਨ੍ਹਾਂ ਕਿਹਾਕਿ ਮੋਦੀ ਸਰਕਾਰ ਵੱਲੋਂ ਉਦਯੋਗਿਕ ਖੇਤਰ ਦੇ ਵਰਕਰਾਂ ਦੇ ਹੱਕ ਵਿਚ ਬਣੇ 39 ਕਾਨੂੰਨਾਂ ਨੂੰ ਤੋੜ ਕੇ 4 ਨਵੇਂ ਕੋਡ ਲਾਗੂ ਕਰਨ ਦੇ ਨੋਟੀਫਿਕੇਸ਼ਨ ਦਾ ਫੈਕਟਰੀ ਵਰਕਰਾਂ ਵੱਲੋਂ ਵਿਰੋਧ ਕਰਨ ਲਈ, 2025 ਦੇ ਬਿਜਲੀ ਬਿੱਲ ਖਿਲਾਫ, ਕਿਸਾਨਾਂ ਦੇ ਸੀਡ ਬਿੱਲ ਅਤੇ ਮਹਿੰਗਾਈ ਵਿਰੁੱਧ ਅਤੇ ਮਨਰੇਗਾ ਕਾਨੂੰਨ ਵਿਚ ਮਜਦੂਰ ਵਿਰੋਧੀ ਸੋਧਾ ਖਿਲਾਫ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ ਜੋਰਾ ਤੇ ਹਨ। ਉਨ੍ਹਾਂ ਕਿਹਾਕਿ ਸੀਟੂ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵੰਤ ਸੈਣੀ ਨੇ ਕਾਮਰੇਡ ਰੋੜੀ ਨੂੰ ਦਸਿਆ ਕਿ ਨਵਾਂ ਸ਼ਹਿਰ ਜਿਲ੍ਹੇ ਦੀਆਂ ਸੀਟੂ ਨਾਲ ਸਬੰਧਤ ਸਾਰੀਆਂ ਫੈਕਟਰੀ ਯੂਨੀਅਨਾਂ ਨੇ ਸਰਕਾਰ ਅਤੇ ਪ੍ਰਬੰਧਕਾਂ ਨੂੰ 12 ਫਰਵਰੀ ਦੀ ਹੜ੍ਹਤਾਲ ਸਬੰਧੀ ਨੋਟਿਸ ਭੇਜ ਦਿੱਤੇ ਹਨ।