ਦੇਸ਼ ਦੀਆਂ ਅੱਖਾਂ ਤੇ ਕੰਨ ਹਨ ਸਿਵਲ ਡਿਫੈਂਸ ਵਲੰਟੀਅਰ : ਸੁਦਰਸ਼ਨ
ਦੇਸ਼ ਦੀਆਂ ਅੱਖਾਂ ਤੇ ਕੰਨ ਹਨ ਸਿਵਲ ਡਿਫੈਂਸ ਵਲੰਟੀਅਰ:ਸੁਦਰਸ਼ਨ
Publish Date: Fri, 30 Jan 2026 03:42 PM (IST)
Updated Date: Fri, 30 Jan 2026 03:43 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਰਕਾਰੀ ਕਾਲਜ ਰੂਪਨਗਰ ਵਿਖੇ ਜਾਰੀ ਸਿਵਲ ਡਿਫੈਂਸ ਦੇ ਸੱਤ ਰੋਜ਼ਾ ਟ੍ਰੇਨਿੰਗ ਕੈਂਪ ਦੌਰਾਨ ਵਲੰਟੀਅਰਾਂ ਨੂੰ ਫਾਇਰ ਸੇਫਟੀ, ਮੈਡੀਕਲ ਫਸਟ ਰਿਸਪਾਂਡਰ ਅਤੇ ਹਵਾਈ ਹਮਲੇ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਟ੍ਰੇਨਿੰਗ ਇੰਚਾਰਜ ਰੂਪਨਗਰ ਸੁਰਦਰਸ਼ਨ ਸਿੰਘ ਨੇ ਦੱਸਿਆ ਕਿ ਵਧੀਕ ਕੰਟਰੋਲਰ ਸਿਵਲ ਡਿਫੈਂਸ ਰੂਪਨਗਰ ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਪ੍ਰਿੰਸੀਪਲ ਸਰਕਾਰੀ ਕਾਲਜ ਰੂਪਨਗਰ ਜਤਿੰਦਰ ਸਿੰਘ ਗਿੱਲ ਅਤੇ ਕਾਲਜ ਦੇ ਐੱਨਐੱਸਐੱਸ, ਐੱਨਸੀਸੀ ਅਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਇਹ ਸੱਤ ਦਿਨਾਂ ਸਿਵਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਹੋਈ ਸੀ ਤੇ ਇਹ 2 ਫਰਵਰੀ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸੱਤ ਰੋਜ਼ਾ ਟ੍ਰੇਨਿੰਗ ਦੌਰਾਨ ਡਿਜ਼ਾਸਟਰ ਮੈਨੇਜਮੈਂਟ, ਫਾਇਰ ਸੇਫ਼ਟੀ, ਸਰਚ ਅਤੇ ਰੈਸਕਿਊ ਵਰਗੇ ਮਾਡਿਊਲਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਵਿਚ ਜ਼ਿਲ੍ਹੇ ਦੇ ਕੁੱਲ 350 ਵਲੰਟੀਅਰ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚੋਂ 250 ਵਲੰਟੀਅਰ ਸਰਕਾਰੀ ਕਾਲਜ ਰੂਪਨਗਰ ਨਾਲ ਸਬੰਧਿਤ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਵਿਚ ਅਨੁਸ਼ਾਸਨ, ਸੇਵਾ ਭਾਵਨਾ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਦੀ ਸਮਰੱਥਾ ਵਿਕਸਿਤ ਕਰਨ ਵਿਚ ਸਹਾਇਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਵਲੰਟੀਅਰ ਆਫਤ ਦੇ ਸਮੇਂ ਦੇਸ਼ ਸੇਵਾ ਵਿਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਉਹ ਦੇਸ਼ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਵੀ ਕੰਮ ਕਰਦੇ ਹਨ। ਇਸ ਮੌਕੇ ਕੰਪਨੀ ਕਮਾਂਡਰ ਗੁਰਿੰਦਰ ਸਿੰਘ, ਕੰਪਨੀ ਕਮਾਂਡਰ ਨਰਾਇਣ ਸਿੰਘ ਤੇ ਸੰਤੋਖ ਸਿੰਘ ਤੋਂ ਇਲਾਵਾ ਸਰਕਾਰੀ ਕਾਲਜ ਰੂਪਨਗਰ ਦੇ ਐੱਨਸੀਸੀ ਤੇ ਐੱਨਐੱਸਐੱਸ ਇੰਚਾਰਜ ਪ੍ਰੋ.ਮਨਪ੍ਰੀਤ ਸਿੰਘ, ਐੱਨਐੱਸਐੱਸ ਤੇ ਰੈੱਡ ਰਿਬਨ ਕਲੱਬ ਤੋਂ ਪ੍ਰੋ.ਜਗਜੀਤ ਸਿੰਘ, ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ.ਕੁਲਦੀਪ ਕੌਰ, ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਅਨੂ ਸ਼ਰਮਾ, ਡਾ. ਕਿਰਤੀ ਭਗੀਰਥ ਸਮੇਤ ਰਵਨੀਤ ਕੌਰ, ਤਰਨਜੋਤ ਕੌਰ, ਲਵਲੀਨ ਵਰਮਾ, ਮਨਪ੍ਰੀਤ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ, ਡਿੰਪਲ, ਨਤਾਸ਼ਾ ਕਾਲੜਾ, ਨਵਜੋਤ ਕੌਰ, ਸ਼ਿਵਾਲਿਕ ਕਾਲਜ ਨਿਆਂ ਨੰਗਲ ਤੋਂ ਜਗਪਾਲ ਸਿੰਘ (ਸਾਰੇ ਪ੍ਰੋਫੈਸਰ) ਤੇ ਸਮੂਹ ਸੈਕਟਰ ਵਾਰਡਨ ਹਾਜ਼ਰ ਸਨ।