77ਵੇਂ ਗਣਤੰਤਰ ਦਿਵਸ ਮੌਕੇ ਬਲਾਕ ਦੇ ਅਧਿਆਪਕਾਂ ਦਾ ਸਨਮਾਨ
77ਵੇਂ ਗਣਤੰਤਰ ਦਿਵਸ ਮੌਕੇ ਬਲਾਕ ਦੇ ਅਧਿਆਪਕਾਂ ਦਾ ਸਨਮਾਨ
Publish Date: Tue, 27 Jan 2026 03:39 PM (IST)
Updated Date: Tue, 27 Jan 2026 03:43 PM (IST)

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ ਸ੍ਰੀ ਚਮਕੌਰ ਸਾਹਿਬ : 77ਵੇਂ ਗਣਤੰਤਰ ਦਿਵਸ ਦੇ ਮੌਕੇ ’ਤੇ ਸਿੱਖਿਆ ਵਿਭਾਗ ਵਿਚ ਨਿਸ਼ਠਾ, ਇਮਾਨਦਾਰੀ ਅਤੇ ਸਮਰਪਣ ਨਾਲ ਸ਼੍ਰੇਸ਼ਠ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਵਿੰਦਰਪਾਲ ਸਿੰਘ ਬੇਦੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਸੈਂਟਰ ਹੈੱਡ ਟੀਚਰ ਬੇਲਾ ਗੁਰਦੀਪ ਸਿੰਘ ਖਾਬੜਾ ਅਤੇ ਹੈੱਡ ਟੀਚਰ ਹਾਫਿਜਾਬਾਦ ਇਕਬਾਲ ਸਿੰਘ ਨੂੰ ਸਨਮਾਨ ਮਿਲਿਆ। ਇਸੇ ਤਰ੍ਹਾਂ ਤਹਿਸੀਲ ਪੱਧਰ ’ਤੇ ਹੈੱਡ ਟੀਚਰ ਮਾਣੇਮਾਜਰਾ ਜਤਿੰਦਰ ਕੁਮਾਰ, ਹੈੱਡ ਟੀਚਰ ਸ੍ਰੀ ਚਮਕੌਰ ਸਾਹਿਬ–2 ਮੀਨਾ ਰਾਣੀ, ਹਰਿੰਦਰ ਸਿੰਘ ਰੱਕੜ ਬਰਸਾਲਪੁਰ, ਕਮਲਜੀਤ ਕੌਰ ਬਹਿਰਾਮਪੁਰ ਬੇਟ ਅਤੇ ਗੁਰਿੰਦਰ ਕੌਰ ਬੇਲਾ ਨੂੰ ਵਧੀਆ ਅਧਿਆਪਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਸਨਮਾਨਿਤ ਅਧਿਆਪਕਾਂ ਨੇ ਪਾਠਕ੍ਰਮਕ ਗੁਣਵੱਤਾ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ, ਅਨੁਸ਼ਾਸਨ, ਮੁੱਲ ਸੰਸਕਾਰ, ਡਰਾਪਆਊਟ ਘਟਾਉਣ, ਸਕੂਲ ਦਾਖ਼ਲਾ ਵਧਾਉਣ ਅਤੇ ਸਹਿ-ਪਾਠਕ੍ਰਮਕ ਗਤਿਵਿਧੀਆਂ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਮੌਕੇ ਸੈਂਟਰ ਹੈੱਡ ਟੀਚਰ ਗੁਰਦੀਪ ਸਿੰਘ ਖਾਬੜਾ ਅਤੇ ਬਲਾਕ ਪ੍ਰਧਾਨ ਇਕਬਾਲ ਸਿੰਘ ਹਾਫਿਜਾਬਾਦ ਨੇ ਸਨਮਾਨ ਨੂੰ ਟੀਮ ਵਰਕ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਦੱਸਦਿਆਂ ਸਿੱਖਿਆ ਰਾਹੀਂ ਚੰਗੇ ਨਾਗਰਿਕ ਤਿਆਰ ਕਰਨ ਦੇ ਸੰਕਲਪ ਨੂੰ ਦੁਹਰਾਇਆ। ਸਮਾਗਮ ਦੌਰਾਨ ਬਲਾਕ ਦੇ ਸਮੂਹ ਅਧਿਆਪਕਾਂ ਵੱਲੋਂ ਸਨਮਾਨਿਤ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਗਈਆਂ।