ਡਾ. ਚਰਨਜੀਤ ਨੇ ਨਿਯੁਕਤ ਕੀਤੇ ਅੱਠ ਵਾਰਡਾਂ ਦੇ ਇੰਚਾਰਜ
ਡਾ,ਚਰਨਜੀਤ ਨੇ ਨਿਯੁਕਤ ਕੀਤੇ ਅੱਠ ਵਾਰਡਾਂ ਦੇ ਇੰਚਾਰਜ
Publish Date: Sun, 25 Jan 2026 06:15 PM (IST)
Updated Date: Mon, 26 Jan 2026 04:10 AM (IST)
ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ,
ਸ੍ਰੀ ਚਮਕੌਰ ਸਾਹਿਬ : ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਆਪ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਆਗੂਆਂ ਨੂੰ ਵਾਰਡਾਂ ਦੇ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਵੱਲੋਂ 8 ਵਾਰਡਾਂ ਦੇ ਇੰਚਾਰਜ ਨਿਯੁਕਤ ਕੀਤੇ ਗਏ।
ਇਨ੍ਹਾਂ ਆਗੂਆਂ ਵਿਚ ਵਾਰਡ ਨੰਬਰ:6 ਤੋਂ ਕੌਂਸਲਰ ਭੁਪਿੰਦਰ ਸਿੰਘ ਭੂਰਾ, ਵਾਰਡ ਨੰਬਰ:3 ਤੋਂ ਵਿਸ਼ਾਲ ਕਸ਼ਿਅਪ, ਵਾਰਡ ਨੰਬਰ:10 ਤੋਂ ਸ਼ਮਸ਼ੇਰ ਸਿੰਘ ਮੰਗੀ, ਵਾਰਡ ਨੰਬਰ:7 ਗੁਰਮੀਤ ਸਿੰਘ, ਵਾਰਡ ਨੰਬਰ:1 ਤੋਂ ਕਰਨੈਲ ਸਿੰਘ, ਵਾਰਡ ਨੰਬਰ:12 ਤੋਂ ਸਤਵਿੰਦਰ ਸਿੰਘ ਬਿੱਲਾ, ਵਾਰਡ ਨੰਬਰ:9 ਤੋਂ ਰੀਟਾ ਕਸ਼ਿਅਪ ਅਤੇ ਪਰਮਜੀਤ ਕੌਰ ਇੰਚਾਰਜ ਲਗਾਏ ਗਏ ਹਨ। ਇਸ ਮੌਕੇ ਉਨ੍ਹਾਂ ਨਿਯੁਕਤ ਕੀਤੇ ਗਏ ਇੰਚਾਰਜਾਂ ਨੂੰ ਆਪਣੇ-ਆਪਣੇ ਵਾਰਡ ਵਿਚ ਅਧੂਰੇ ਪਏ ਵਿਕਾਸ ਕਾਰਜ ਪਹਿਲ ਦੇ ਆਧਾਰ ਹੱਲ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਵਾਰਡਾਂ ਵਿਚ ਅਧੂਰੇ ਪਏ ਵਿਕਾਸ ਕਾਰਜ ਚੋਣਾਂ ਤੋਂ ਪਹਿਲਾ ਮੁਕੰਮਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਰਹਿੰਦੇ ਵਾਰਡਾਂ ਦੇ ਇੰਚਾਰਜ ਵੀ ਜਲਦੀ ਹੀ ਨਿਯੁਕਤ ਕੀਤੇ ਜਾਣਗੇ।