ਸੰਗਠ
ਕਾਂਗਰਸ ਦੀ ਮਜ਼ਬੂਤ ਸੰਬਧੀ ਕੀਤੀ ਰੀਵਿਊ ਮੀਟਿੰਗ : ਠਾਕੁਰ
ਰੂਪਨਗਰ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 2027 ਵਿਚ ਕਾਂਗਰਸ ਪਾਰਟੀ ਜਿੱਤੇਗੀ: ਠਾਕੁਰ
Publish Date: Sun, 25 Jan 2026 05:27 PM (IST)
Updated Date: Mon, 26 Jan 2026 04:07 AM (IST)

-ਰੂਪਨਗਰ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ 2027 ਵਿਚ ਕਾਂਗਰਸ ਪਾਰਟੀ ਜਿੱਤੇਗੀ: ਠਾਕੁਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸੰਗਠਨ ਦੀ ਮਜ਼ਬੂਤੀ ਲਈ ਕਾਂਗਰਸ ਭਵਨ ਰੂਪਨਗਰ ਵਿਖੇ ਕੀਤੀ ਗਈ ਰੀਵਿਊ ਮੀਟਿੰਗ ਤਹਿਤ ਕੁੱਲ ਹਿੰਦ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਸੂਰਜ ਸਿੰਘ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 2027 ਦੀ ਤਿਆਰੀ ਲਈ ਸਮੂਹ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ. ਸਿੰਘ ਵੀ ਖ਼ਾਸ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਰਜ ਸਿੰਘ ਠਾਕੁਰ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਰੂਪਨਗਰ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ ਕਾਂਗਰਸ ਪਾਰਟੀ ਭਾਰੀ ਮਾਰਜਨ ਨਾਲ ਜਿੱਤੇਗੀ ਅਤੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸਥਾਪਤ ਹੋਵੇਗੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸੀ ਵਰਕਰਾਂ ‘ਤੇ ਬਣਾਏ ਜਾ ਰਹੇ ਝੂਠੇ ਮੁਕੱਦਮਿਆਂ ਦੀ ਕੜੀ ਨਿੰਦਾ ਕੀਤੀ ਅਤੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਕਾਂਗਰਸੀ ਵਰਕਰ ਕਿਸੇ ਤੋਂ ਡਰਣ ਵਾਲੇ ਨਹੀਂ ਹਨ। ਉਨ੍ਹਾਂ ਨੇ ਪਾਰਟੀ ਦੇ ਉਨ੍ਹਾਂ ਅਹੁਦੇਦਾਰਾਂ ਨੂੰ, ਜੋ ਮੀਟਿੰਗਾਂ ਤੋਂ ਗੈਰਹਾਜ਼ਰ ਰਹਿੰਦੇ ਹਨ, ਸਖ਼ਤ ਤਾੜਨਾ ਕੀਤੀ। ਮੀਟਿੰਗ ਦੌਰਾਨ ਸਾਬਕਾ ਸਪੀਕਰ ਰਾਣਾ ਕੇਪੀ. ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਲੋਕ ਪਰੇਸ਼ਾਨ ਹਨ। ਇਸ ਮੌਕੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਕਾਂਗਰਸ ਪਾਰਟੀ ਦੇ ਜੇਤੂ ਮੈਂਬਰਾਂ ਨੂੰ ਸੂਰਜ ਸਿੰਘ ਠਾਕੁਰ ਨਾਲ ਮਿਲ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਵੀ ਇਸ ਸਫਲ ਮੀਟਿੰਗ ਲਈ ਭਰਪੂਰ ਸ਼ਲਾਘਾ ਕੀਤੀ ਅਤੇ ਯੂਥ ਕਾਂਗਰਸ ਦੇ ਮੈਂਬਰਾਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜ਼ਿਲ੍ਹੇ ਵਿਚ ਲੱਗਭੱਗ 90 ਪ੍ਰਤੀਸ਼ਤ ਮੀਟਿੰਗਾਂ ਮੁਕੰਮਲ ਕਰ ਚੁੱਕੀ ਹੈ। ਸਮੂਹ ਜ਼ਿਲ੍ਹਾ ਕਾਂਗਰਸੀ ਵਰਕਰਾਂ ਨੂੰ ਮਜ਼ਬੂਤ ਹੋ ਕੇ 2027 ਦੀ ਤਿਆਰੀ ਕਰਨ ਅਤੇ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਇਕਜੁੱਟਤਾ ਦਿਖਾਉਣ ਲਈ ਕਿਹਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ, ਰਮੇਸ਼ ਗੋਇਲ,ਅਸ਼ੋਕ ਵਾਹੀ ਪ੍ਰਧਾਨ ਨਗਰ ਕੌਂਸਲ, ਰਜੇਸ਼ ਕੁਮਾਰ ਕੌਂਸਲਰ, ਪੌਮੀ ਸੋਨੀ ਕੌਂਸਲਰ, ਮੋਹਿਤ ਸ਼ਰਮਾ ਕੌਂਸਲਰ,ਨਗਰ ਕੌਂਸਿਲ ਨੰਗਲ ਅਤੇ ਨਗਰ ਕੌਂਸਲ ਅਨੰਦਪੁਰ ਸਾਹਿਬ ਤੋਂ ਕੌਂਸਲਰ ਸਹਿਬਾਨ, ਰਾਜੇਸ਼ਵਰ ਲਾਲੀ,ਅਵਨੀਸ਼ ਮੋਦਗਿਲ,ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸ ਸੀ ਸੈੱਲ, ਸ਼ਿਵ ਦਿਆਲ ਓਬੀਸੀ ਸੈੱਲ, ਹਰਪ੍ਰੀਤ ਸਿੰਘ ਕਿਸਾਨ ਸੈੱਲ , ਹਿਮਾਂਸ਼ੂ ਟੰਡਨ, ਰਮੇਸ਼ ਦਸਗਰਾਈਂ, ਹਰਬੰਸ ਮਹਿੰਦਲੀ, ਕਮਲ ਜੋੜੀ,ਪ੍ਰੇਮ ਸਿੰਘ,ਪਿਆਰੇ ਲਾਲ ਜਸਵਾਲ,ਰਾਣਾ ਰਵਨੀਤ, ਜਗਮੋਹਨ ਸਰਪੰਚ, ਲਖਵੰਤ ਹਿਰਦਾਪੁਰ, ਕਾਲਾ ਪੁਰਖਾਲੀ, ਡਾ. ਬਿੰਦੂ, ਸੋਹਣਾ ਮਕੋੜੀ, ਕਾਕੂ ਚੌਧਰੀ, ਦੀਪਕ ਧੀਮਾਨ, ਇੰਦਰਪ੍ਰੀਤ ਮਾਹਲ, ਇਸ਼ਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।