- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਭਾਜਪਾ ਦੀ ਮੀਟਿੰਗ ’ਚ ਪਹੁੰਚੇ ਸ਼੍ਰੀਮੰਥ੍ਰੀ ਸ਼੍ਰੀਨਿਵਾਸੁਲੁ ਤੇ ਪਰਮਿੰਦਰ ਬਰਾੜ

ਜ਼ਿਲ੍ਹਾ ਭਾਜਪਾ ਦੀ ਮੀਟਿੰਗ ’ਚ ਪਹੁੰਚੇ ਸ਼੍ਰੀਮੰਥ੍ਰੀ ਸ਼੍ਰੀਨਿਵਾਸੁਲੁ ਤੇ ਪਰਮਿੰਦਰ ਬਰਾੜ
ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਰੂਪਨਗਰ : ਭਾਜਪਾ ਜ਼ਿਲ੍ਹਾ ਦਫ਼ਤਰ ਰੂਪਨਗਰ ਵਿਖੇ ਸੰਗਠਨਾਤਮਕ ਮਜ਼ਬੂਤੀ, ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਅਤੇ ਕੇਂਦਰ ਸਰਕਾਰ ਦੀਆਂ ਲੋਕ ਕਲਿਆਣ ਦੀਆਂ ਯੋਜਨਾਵਾਂ ਨੂੰ ਲੈ ਕੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਭਾਜਪਾ ਦੇ ਪ੍ਰਦੇਸ਼ ਸੰਗਠਨ ਮੰਤਰੀ ਸ਼੍ਰੀਮੰਥਰੀ ਸ਼੍ਰੀਨਿਵਾਸੁਲੁ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਰੂਪਨਗਰ ਵਿਖੇ ਪਹੁੰਚੇ। ਇਸ ਮੌਕੇ ਦੋਵੇਂ ਆਗੂਆਂ ਦਾ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਸਮੇਤ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਸ਼੍ਰੀਨਿਵਾਸੁਲੁ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਗਠਨਾਤਮਕ ਮੀਟਿੰਗਾਂ ਨਾਲ ਭਾਜਪਾ ਹੋਰ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੇਵਲ ਇੱਕ ਸਿਆਸੀ ਪਾਰਟੀ ਨਹੀਂ, ਸਗੋਂ ਵਿਚਾਰਧਾਰਾ ਅਤੇ ਸੇਵਾ ਦੇ ਆਧਾਰ ’ਤੇ ਕੰਮ ਕਰਨ ਵਾਲਾ ਸੰਗਠਨ ਹੈ। ਉਨ੍ਹਾਂ ਨੇ ਗ੍ਰਾਮ ਪੱਧਰ ’ਤੇ ਚੱਲ ਰਹੀਆਂ ਗ੍ਰਾਮ ਵਿਕਾਸ ਯੋਜਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਜਨਾ ਮਨਰੇਗਾ ਨਾਲੋਂ ਕਈ ਗੁਣਾ ਜ਼ਿਆਦਾ ਪ੍ਰਭਾਵਸ਼ਾਲੀ ਹਨ, ਕਿਉਂਕਿ ਇਸ ਵਿਚ ਸਥਾਈ ਵਿਕਾਸ ਅਤੇ ਆਤਮਨਿਰਭਰਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪਿਛਲੀਆਂ ਚੋਣਾਂ ਵਿਚ ਆਪਣੇ ਕੰਮਾਂ ਅਤੇ ਨੀਤੀਆਂ ਦੇ ਆਧਾਰ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਹੋਰ ਵੀ ਬੇਹਤਰ ਪ੍ਰਦਰਸ਼ਨ ਕਰੇਗੀ।
ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਸੰਗਠਨ ਦੇ ਜ਼ਮੀਨੀ ਪੱਧਰ ਦੀ ਮਜ਼ਬੂਤੀ ’ਤੇ ਖਾਸ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਸਲ ਤਾਕਤ ਉਸ ਦੇ ਉਹ ਵਰਕਰ ਹਨ ਜੋ ਪਿੰਡ ਪੱਧਰ ’ਤੇ ਦਿਨ-ਰਾਤ ਪਾਰਟੀ ਦੀਆਂ ਨੀਤੀਆਂ ਨੂੰ ਜਨਤਾ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਰਕਰਾਂ ਨੂੰ ਭਾਜਪਾ ਦੇ ਅਸਲ ਸਿਪਾਹੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਨਾਲ ਹੀ ਪਾਰਟੀ ਲਗਾਤਾਰ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਗਰੀਬਾਂ, ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ, ਸਭ ਲਈ ਕਈ ਲੋਕ-ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਸੂਬਾ ਐਗਜ਼ਿਕਿਊਟਿਵ ਮੈਂਬਰ ਵਰਿੰਦਰ ਰਾਣਾ, ਰਾਕੇਸ਼ ਕੁਮਾਰ ਗੋਝਾ, ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਹਿੰਮਤ ਸਿੰਘ ਗਿਰਨ, ਜਗਮਨਦੀਪ ਸਿੰਘ ਪੜ੍ਹੀ, ਪ੍ਰਵੇਸ਼ ਗੋਇਲ, ਪ੍ਰਿੰਸ ਕੌਸ਼ਿਕ, ਕ੍ਰਿਸ਼ਨ ਕੁਮਾਰ ਅੱਤਰੀ, ਰੌਸ਼ਨ ਲਾਲ ਟੇਢੇਵਾਲ, ਧਰਮਿੰਦਰ ਕੁਮਾਰ ਭਿੰਦਾ, ਰਾਜੇਸ਼ ਨਿਝਾਵਨ, ਸ਼੍ਰੀਰਾਮ ਸ਼ਰਮਾ, ਅਸ਼ਵਨੀ ਸ਼ਰਮਾ ਗੂਗਲੀ, ਗਗਨ ਗੁਪਤਾ, ਰਾਜੇਸ਼ ਕ੍ਰਿਪਲਾਨੀ, ਰਾਕੇਸ਼ ਚੋਪੜਾ, ਸੰਜੇਪ੍ਰਤਾਪ ਜੈਨ, ਜੀਵਤ ਜੈਨ, ਬਾਲਕ੍ਰਿਸ਼ਨ ਕੁੱਕੂ, ਜੀਵਨ ਸਿੰਘ, ਮੋਨਿਕਾ ਸ਼ਰਮਾ, ਟੋਨੀ ਵਰਮਾ, ਕੈਪਟਨ ਮੁਲਤਾਨ ਸਿੰਘ ਆਦਿ ਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।