ਵਿਧਾਇਕ ਨੇ ਵਰਕਰਾਂ ਨੂੰ ਸੌਂਪੀਆਂ ਮੁੱਖ ਮੰਤਰੀ ਸਿਹਤ ਯੋਜਨਾ ਰਜਿਸਟ੍ਰੇਸ਼ਨ ਮਸ਼ੀਨਾਂ
ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਵਰਕਰਾਂ ਨੂੰ ਸੌਂਪੀਆਂ ਮੁੱਖ ਮੰਤਰੀ ਸਿਹਤ ਯੋਜਨਾ ਰਜਿਸਟ੍ਰੇਸ਼ਨ ਮਸ਼ੀਨਾਂ
Publish Date: Sun, 25 Jan 2026 03:32 PM (IST)
Updated Date: Mon, 26 Jan 2026 04:01 AM (IST)
ਪੰਜਾਬੀ ਜਾਗਰਣ ਟੀਮ, ਮੋਰਿੰਡਾ: ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਦੀ ਰਜਿਸਟਰੇਸ਼ਨ ਕਰਨ ਲਈ ਲੱਗਭੱਗ ਦੋ ਦਰਜਨ ਮਸ਼ੀਨਾਂ ਸੌਂਪੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਹੋਰਨਾਂ ਵਰਕਰਾਂ ਨੂੰ ਵੀ ਵੱਡੀ ਗਿਣਤੀ ਵਿਚ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਆਸਾਨੀ ਨਾਲ ਹਲਕਾ ਨਿਵਾਸੀਆਂ ਦੀ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟਰੇਸ਼ਨ ਕੀਤੀ ਜਾ ਸਕੇ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ ਸਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ। ਇਹ ਸਹੂਲਤ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿਚ ਉਪਲੱਬਧ ਹੋਵੇਗੀ। ਜਿਸ ਵਿਚ ਕੀਮੋਥੈਰਪੀ, ਡਲੀਵਰੀ, ਸਾਰੀਆਂ ਕਿਸਮ ਦੀਆਂ ਸਰਜਰੀਆਂ, ਟੈਸਟ ਅਤੇ ਦਵਾਈਆਂ ਆਦਿ ਸ਼ਾਮਿਲ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਕਿਸੇ ਵੀ ਪਰਿਵਾਰ ਨੂੰ ਵਿੱਤੀ ਤੰਗੀ ਕਾਰਨ ਕਿਸੇ ਤਰ੍ਹਾਂ ਦੇ ਇਲਾਜ ਤੋਂ ਵਾਂਝੇ ਨਾ ਰਹਿਣਾ ਪਵੇ। ਉਨ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਉਨ੍ਹਾਂ ਕਰੀਬ ਦੋ ਦਰਜਨ ਵਰਕਰਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟਰੇਸ਼ਨ ਕਰਨ ਲਈ ਲਗਭਗ ਦੋ ਦਰਜਨ ਮਸ਼ੀਨਾਂ ਸੌਂਪੀਆਂ। ਇਸ ਮੌਕੇ ’ਤੇ ਜਗਤਾਰ ਸਿੰਘ ਘੜੂੰਆਂ, ਨਗਰ ਪੰਚਾਇਤ ਘੜੂੰਆਂ ਦੇ ਸੀਨੀ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਭੰਡਾਰੀ, ਨਵਦੀਪ ਸਿੰਘ ਟੋਨੀ, ਕੇਸਰ ਸਿੰਘ ਸਮਾਣਾ, ਬੀਏ ਸ੍ਰੀ ਚੰਦ ਨਿਰਪਾਲ ਸਿੰਘ ਮੰਡੇਰ, ਲਖਵਿੰਦਰ ਸਿੰਘ ਕਾਕਾ ਮਨਜੀਤ ਕੌਰ ਪੱਪੀ ਚਤਾਮਲਾ ਆਦਿ ਵੀ ਸ਼ਾਮਲ ਸਨ।