ਸਾਬਕਾ ਫੌਜੀ ਅਧਿਕਾਰੀਆਂ ਨੇ ਲਿਆ ਟਾਟਾ ਮੁੰਬਈ ਮੈਰਾਥਨ ’ਚ ਹਿੱਸਾ
ਸਾਬਕਾ ਫੌਜੀ ਅਧਕਾਰੀਆਂ ਨੇ ਲਿਆ ਟਾਟਾ ਮੁੰਬਈ ਮੈਰਾਥਨ ’ਚ ਹਿੱਸਾ
Publish Date: Fri, 23 Jan 2026 03:52 PM (IST)
Updated Date: Fri, 23 Jan 2026 03:54 PM (IST)

ਗੁਰਮੁੱਖ ਸਿੰਘ ਸਲਾਹਪੁਰੀ ,ਪੰਜਾਬੀ ਜਾਗਰਣ ਬੇਲਾ : ਬੇਲਾ ਤੇ ਆਸਾਪਾਸ ਇਲਾਕੇ ਦੇ ਸਾਬਕਾ ਫੌਜੀ ਅਧਿਕਾਰੀਆਂ ਵੱਲੋਂ ਵਾਰ ਵੂੰਡਿਡ ਫਾਊਂਡੇਸ਼ਨ ਦੇ ਅਧਿਕਾਰੀਆਂ ਨਾਲ ਮਿਲ ਕੇ ਟਾਟਾ ਮੁੰਬਈ ਮੈਰਾਥਨ ਵਿਚ ਹਿੱਸਾ ਲਿਆ ਗਿਆ। ਇਹ ਮੈਰਾਥਨ ਦੌੜ੍ਹ ਮੁੰਬਈ ਵਿਖੇ ਟਾਟਾ ਕੰਸਲਟੈਂਸੀ ਸਰਵਿਸਿਜ਼ ਤੇ ਆਈਡੀਐੱਫਸੀ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬੇਦਾਰ ਜਗਮੇਲ ਸਿੰਘ ਡੱਲਾ ਨੇ ਦਿੰਦਿਆ ਦੱਸਿਆ ਕਿ ਇਸ ਮੈਰਾਥਨ ਦੌੜ ਵਿਚ ਦੇਸ਼ ਲਈ ਦੁਸ਼ਮਣ ਨਾਲ ਲੜਦਿਆਂ ਅਪਣੇ ਅੰਗ ਗੁਆ ਚੁੱਕੇ ਜਾਂ ਜ਼ਖਮੀ ਹੋਏ ਸਾਬਕਾ ਫੌਜੀਆਂ ਤੇ ਆਮ ਐਥਲੀਟਾਂ ਤੇ ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਸਾਬਕਾ ਫੌਜੀ ਅਧਿਕਾਰੀਆਂ ਤੇ ਫੌਜੀਆਂ ਲਈ ਇਹ ਮੈਰਾਥਨ ਦੌੜ 6 ਕਿਲੋਮੀਟਰ ਦੀ ਰੱਖੀ ਗਈ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਦੌੜ ਵਿਚ ਮੇਜਰ ਜਨਰਲ ਅਤਿਸ ਮਿਸਤਰੀ, ਬ੍ਰਿਗੇਡੀਅਰ ਹਰਚਰਨ ਸਿੰਘ, ਕਰਨਲ ਅਮਿਤਾਬ, ਸੂਬੇਦਾਰ ਸਤਬੀਰ ਸਿੰਘ, ਸੂਬੇਦਾਰ ਜਗਮੇਲ ਸਿੰਘ, ਕੈਪਟਨ ਸਾਦਿਕ ਮੁਹੰਮਦ, ਪ੍ਰੋਜੈਕਟ ਅਫਸਰ ਅਲੋਕ ਕੁਮਾਰ, ਹੌਲਦਾਰ ਗੁਰਮੇਲ ਸਿੰਘ, ਸਰਬਜੀਤ ਸਿੰਘ ਤੇ ਪ੍ਰਮੋਦ ਕੁਮਾਰ, ਆਲੋਕ ਕੁਮਾਰ ਪ੍ਰੋਜੇਕ ਅਫਸਰ ਆਦਿ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਹ ਸਾਰੇ ਆਪਣੀ ਡਿਊਟੀ ਦੌਰਾਨ ਫੌਜ ਦੇ ਆਪਰੇਸ਼ਨ ਵਿਚ ਜ਼ਖਮੀ ਹੋਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ 6 ਕਿਲੋਮੀਟਰ ਦੀ ਦੂਰੀ ਨਿਰਧਾਰਿਤ ਸਮੇਂ ਵਿਚ ਪੂਰੀ ਕੀਤੀ। ਇਸ ਦੇ ਇਲਾਵਾ ਇਸ ਮੈਰਾਥਨ ਦੌੜ ਵਿਚ ਕਰੀਬ 65,000 ਲੋਕਾਂ ਨੇ ਹਿੱਸਾ ਲਿਆ।