ਰਣਜੀਤ ਐਵਨਿਊ ਤੇ ਦਸ਼ਮੇਸ਼ ਨਗਰ ਦਾ ਵਫਦ ਵਿਧਾਇਕ ਨੁੰ ਮਿਲਿਆ
ਰਣਜੀਤ ਐਵਨਿਊ ਤੇ ਦਸ਼ਮੇਸ਼ ਨਗਰ ਦਾ ਵਫਦ ਹਲਕਾ ਵਿਧਾਇਕ ਨੁੰ ਮਿਲਿਆ
Publish Date: Sun, 18 Jan 2026 06:05 PM (IST)
Updated Date: Mon, 19 Jan 2026 04:11 AM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਰੂਪਨਗਰ: ਰਣਜੀਤ ਐਵਨਿਊ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਅਤੇ ਦਸਮੇਸ਼ ਨਗਰ ਦੀਆਂ ਐਸੋਸੀਏਸ਼ਨਾਂ ਦਾ ਸਾਂਝਾ ਵਫਦ ਰਾਜਿੰਦਰ ਸਿੰਘ ਨੰਨੂਆਂ ਦੀ ਅਗਵਾਈ ਹੇਠ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਮਿਲਿਆ। ਇਸ ਮੌਕੇ ਵਫਦ ਵੱਲੋਂ ਜਾਰੀ ਕੀਤੀ ਗਈ 5 ਲੱਖ ਰੁਪਏ ਦੀ ਰਾਸ਼ੀ ਨਾਲ ਦਸਮੇਸ਼ ਨਗਰ ਵਿਚ ਲੱਗਣ ਵਾਲੇ ਪੀਣ ਵਾਲੇ ਪਾਣੀ ਦੇ ਬੋਰ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਗਈ। ਇਸ ਸਬੰਧੀ ਯੋਗੇਸ਼ ਮੋਹਨ ਪੰਕਜ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਇਨਾਂ ਦੋਹਾਂ ਕਾਲੋਨੀਆਂ ਦੇ ਵਸਨੀਕਾਂ ਵੱਲੋਂ ਪੀਣ ਵਾਲੇ ਸਾਫ਼ ਪਾਣੀ ਦੀ ਪ੍ਰਾਪਤੀ ਲਈ ਪਿਛਲੇ 20 ਸਾਲਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਹਲਕੇ ਵਿਧਾਇਕ ਚੱਢਾ ਵੱਲੋਂ ਬੋਰ ਦਾ ਕੰਮ ਜਲਦੀ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।ਇਸ ਮੌਕੇ ਪ੍ਰਧਾਨ ਰਣਜੀਤ ਐਵਨਿਊ ਰੈਜ਼ੀਡੈਂਟਸ ਐਸੋਸੀਏਸ਼ਨ ਰਾਜਿੰਦਰ ਸਿੰਘ ਨੰਨੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਵਿਧਾਇਕ ਨੂੰ ਬਰਸਾਤੀ ਪਾਣੀ ਦੇ ਨਿਕਾਸ ਲਈ ਵੱਡੇ ਨਾਲਿਆਂ ਦੇ ਨਿਰਮਾਣ, ਕਲੌਨੀ ਵਿਚ ਸੜਕਾਂ ਦੀ ਰੀਕਾਰਪੈਟਿੰਗ ਤੋਂ ਪਹਿਲਾਂ ਪੁਰਾਣੀਆਂ ਸੜਕਾਂ ਦੀ ਬਜਰੀ ਚੁੱਕੇ ਜਾਣ, ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਦਸ਼ਮੇਸ਼ ਨਗਰ ਦੇ ਕਮਿਊਨਿਟੀ ਸੈਂਟਰ ਕੋਲੋਂ ਕੂੜੇ ਦੇ ਢੇਰ ਨਾ ਚੁੱਕੇ ਜਾਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਧਾਇਕ ਵੱਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੇ ਇਲਾਵਾ ਵਫਦ ਵੱਲੋਂ ਕਮਿਊਨਿਟੀ ਸੈਂਟਰ ਦੀ ਰੈਨੋਵੇਸ਼ਨ ਕਰਵਾਏ ਜਾਣ ਦੀ ਵੀ ਮੰਗ ਕੀਤੀ ਗਈ। ਇਸ ਸਬੰਧੀ ਮੌਕੇ ’ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਵੱਲੋਂ ਜਲਦੀ ਹੀ ਰੈਨੋਵੇਸ਼ਨ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ। ਇਸ ਮੌਕੇ ਸਕੱਤਰ ਪਵਨ ਕੁਮਾਰ, ਪ੍ਰਿੰਸੀਪਲ ਗੁਰਮੁੱਖ ਸਿੰਘ, ਹੈੱਡਮਾਸਟਰ ਮੋਹਨ ਸਿੰਘ, ਧਰਮਵੀਰ ਸ਼ਰਮਾ, ਕੇਐੱਲ ਚੋਪੜਾ, ਕੁਸਾਲ, ਪਰਮਜੀਤ ਸਿੰਘ ਰੈਨਬੈਕਸੀ, ਸੰਜੇ ਅਗਨੀਹੋਤਰੀ, ਹਰਮੀਤ ਸਿੰਘ, ਸਤਿੰਦਰ ਸ਼ਰਮਾ, ਰਾਣਾ ਰਾਜਿੰਦਰ ਸਿੰਘ, ਇੰਦੂ ਸ਼ੇਖਰ ਜੋਸ਼ੀ, ਰਵਿੰਦਰ ਸ਼ਰਮਾ, ਪ੍ਰਿੰਸੀਪਲ ਨਾਹਰ ਸਿੰਘ ਆਦਿ ਹਾਜ਼ਰ ਸਨ।