ਪਿੰਡ ਗੁਰਦਾਸਪੁਰਾ ਵਿਖੇ ਨਸ਼ਿਆ ਖਿਲਾਫ਼ ਕੱਢੀ ਰੈਲੀ
ਪਿੰਡ ਗੁਰਦਾਸਪੁਰਾ ਵਿਖੇ ਨਸ਼ਿਆ ਖਿਲਾਫ਼ ਜਾਗਰੂਕਤਾਂ ਰੈਲੀ ਕੱਢੀ
Publish Date: Fri, 16 Jan 2026 03:42 PM (IST)
Updated Date: Fri, 16 Jan 2026 03:45 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਪਿੰਡ ਗੁਰਦਾਸਪੁਰਾ ਵਿਖੇ ਨਸ਼ਿਆ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਵਿਚ ਪਿੰਡ ਵਾਸੀ ਤੇ ਪੰਚਾਇਤ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਤੇ ਸਰਪੰਚ ਜਸਵੰਤ ਸਿੰਘ,ਆਸ਼ਾ ਵਰਕਰ ਸੁਖਵਿੰਦਰ ਕੌਰ ਨੇ ਕਿਹਾਕਿ ਪੰਜਾਬ ਸਰਕਾਰ ਵੱਲੋਂ ਨਸ਼ਿਆ ਦੀ ਰੋਕਥਾਮ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਸ਼ੇ ਵੇਚਣ ਤੇ ਨਸ਼ਾ ਕਰਨ ਵਾਲਿਆ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਖਿਲਾਫ਼ ਜਾਗਰੂਕ ਹੋਣ ਦੀ ਲੋੜ ਹੈ ਕਿਉਕਿ ਨਸ਼ੇ ਦੀ ਆਦਤ ਜਿਸ ਵਿਅਕਤੀ ਨੂੰ ਲੱਗ ਗਈ ਭਾਵੇ ਉਹ ਮੁੰਡਾ ਹੋਵੇ ਭਾਵੇ ਕੁੜੀ ਹੋਵੇ ਉਨ੍ਹਾਂ ਦੇ ਭਵਿੱਖ ਲਈ ਖ਼ਤਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰ ਹਸਪਤਾਲਾਂ ਵਿਚ ਨਸ਼ਾ ਛਡਾਊ ਕੇਂਦਰ ਚਲਾਏ ਜਾ ਰਹੇ ਹਨ ਜਿੱਥੇ ਮੁਫ਼ਤ ਇਲਾਜ਼ ਹੁੰਦਾ ਹੈ। ਇਸ ਮੌਕੇ ਨਸ਼ਿਆ ਖਿਲਾਫ਼ ਸੁੰਹ ਵੀ ਚੁਕਾਈ ਗਈ। ਇਸ ਮੌਕੇ ਤੇ ਹੈਲਪਰ ਬਲਜੀਤ ਕੌਰ, ਪੰਚ ਰਜਿੰਦਰ ਕੌਰ, ਪੰਚ ਰਣਵੀਰ ਕੌਰ, ਪੰਚ ਚਾਂਦ ਮੁਹੰਮਦ, ਪੰਚਾਇਤ ਸੈਕਟਰੀ ਬਲਕਾਰ ਸਿੰਘ, ਹੌਲਦਾਰ ਪ੍ਰਸ਼ੋਤਮ, ਏਐਸਆਈ ਸੁੱਚਾ ਸਿੰਘ, ਸੰਜੀਵ ਸਿੰਘ ਰਣਜੀਤ ਸਿੰਘ, ਸੁਖਵਿੰਦਰ ਸਿੰਘ ਮਨਜੀਤ਼ ਕੌਰ ਆਦਿ ਹਾਜਰ ਸਨ।