ਵਰਮਾ ਜਿਊਲਰ ਦੇ ਮਾਲਕ ਵੱਲੋਂ ਐੱਸਐੱਸਪੀ ਨੂੰ ਮੰਗ ਪੱਤਰ
ਵਰਮਾ ਜਵੈਲਰ ਦੀ ਦੁਕਾਨ ਤੇ ਡਕੈਤੀ ਸਬੰਧੀ ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ
Publish Date: Thu, 15 Jan 2026 03:54 PM (IST)
Updated Date: Thu, 15 Jan 2026 03:57 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਅਖਿਲ ਭਾਰਤੀਆ ਸਵਰਨਕਾਰ ਸੰਘ ਦੇ ਵਫਦ ਵਲੋਂ ਰੂਪਨਗਰ ਦੇ ਐੱਸਐੱਸਪੀ ਮਨਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਘ ਦੇ ਰਾਸ਼ਟਰੀ ਸਕੱਤਰ ਤੇ ਜ਼ਿਲਾ ਰੂਪਨਗਰ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ ਅਤੇ ਜ਼ਿਲ੍ਹਾ ਪ੍ਰਧਾਨ ਲਲਿਤ ਨਾਗੀ ਨੇ ਦੱਸਿਆ ਕਿ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਬਹਿਰਾਮਪੁਰ ਬੇਟ ਵਿਖੇਚ ਸੁਨਿਆਰ ਦਿਨੇਸ਼ ਵਰਮਾ ਦੀ ਦੁਕਾਨ ਵਰਮਾ ਜਿਊਲਰ ’ਤੇ ਪਿਛਲੇ ਦਿਨੀਂ ਵੱਡੀ ਚੋਰੀ ਕੀਤੀ ਗਈ ਸੀ। ਇਸ ਦੌਰਾਨ ਚੋਰ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਅਲਮਾਰੀ ਚੁੱਕ ਕੇ ਲੈ ਗਏ ਸਨ ਅਤੇ ਅਲਮਾਰੀ ਨੂੰ ਪਿੰਡ ਖੋਖਰਾਂ ਕੋਲ ਖੋਲ ਕੇ ਸੋਨਾ, ਚਾਂਦੀ ਅਤੇ 5 ਲੱਖ ਦੀ ਨਗਦੀ ਚੋਰੀ ਕਰ ਲਈ ਗਈ ਸੀ। ਉਨ੍ਹਾਂ ਐਸਐਸਪੀ ਮਨਿੰਦਰ ਸਿੰਘ ਤੋਂ ਮੰਗ ਕੀਤੀ ਕਿ ਵਰਮਾ ਜਿਊਲਰ ਦੀ ਦੁਕਾਨ ’ਤੇ ਚੋਰੀ ਕਰਨ ਵਾਲਿਆਂ ਨੂੰ ਜਲਦ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਚੋਰੀ ਹੋਇਆ ਸਮਾਨ ਵਾਪਸ ਦਿਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੌਰਾਨ ਦਿਨੇਸ਼ ਵਰਮਾ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ ਸੀ। ਇਸ ਮੌਕੇ ਸੰਘ ਦੇ ਆਗੂ ਤੇ ਮੈਂਬਰ ਹਾਜ਼ਰ ਸਨ।