ਸਿੱਖ ਮਾਮਲਿਆਂ ਨੂੰ ਲੈ ਕੇ ਟੋਲ ਪਲਾਜ਼ਾ ‘ਤੇ ਰੋਸ ਧਰਨਾ
ਸਿੱਖ ਮਾਮਲਿਆਂ ਨੂੰ ਲੈ ਕੇ ਟੋਲ ਪਲਾਜ਼ਾ ‘ਤੇ ਦਿੱਤਾ ਕਿਸਾਨਾਂ ਨੇ ਰੋਸ ਧਰਨਾ
Publish Date: Mon, 12 Jan 2026 06:49 PM (IST)
Updated Date: Mon, 12 Jan 2026 06:51 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ‘ਤੇ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਕਾਂਦੀਆ ਜ਼ਿਲ੍ਹਾ ਰੂਪਨਗਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਐਸਜੀਪੀਸੀ ਵੱਲੋਂ 328 ਸਰੂਪਾਂ ਦੇ ਮਾਮਲੇ ਵਿਚ ਪੁਲਿਸ ਨੂੰ ਸਹਿਯੋਗ ਨਾਂ ਦੇਣ ਦੇ ਰੋਸ ਵਜ਼ੋ ਸੋਲਖੀਆਂ ਟੋਲ ਪਲਾਜ਼ਾ ਦੋ ਘੰਟੇ ਲਈ ਟੋਲ ਮੁਕਤ ਕਰਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਪੁਤਲਾ ਸਾੜਿਆ।ਇਸ ਮੌਕੇ ਤੇ ਸੰਬੋਧਨ ਕਰਦਿਆ ਪ੍ਰਧਾਨ ਰੇਸ਼ਮ ਸਿੰਘ ਬਡਾਲੀ,ਬਲਾਕ ਪ੍ਰਧਾਨ ਮੋਹਰ ਸਿੰਘ ਖਾਬੜਾ,ਤੇਜ ਕੌਰ ਗਧਰਾਮ ਨੇ ਕਿਹਾਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਦੇ ਬੈਨਰ ਹੇਠ ਸਿੱਖ ਆਪਣੇ ਕਾਨੂੰਨੀ ਹੱਕਾਂ ਦੀ ਲੜਾਈ ਲੜ੍ਹ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਕੰਨ ਬੰਦ ਕਰੀ ਬੈਠੀਆ ਹਨ। ਉਨ੍ਹਾਂ ਕਿਹਾਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆ ਕਰ ਚੁੱਕੇ ਹਨ ਫਿਰ ਵੀ ਸਰਕਾਰ ਉਨ੍ਹਾਂ ਨੂੰ ਰਿਹਾਅ ਨਹੀ ਕਰ ਰਹੀ। ਉਨ੍ਹਾਂ ਕਿਹਾਕਿ ਇਸੇ ਤਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਬਾਰੇ ਜੇਕਰ ਹੁਣ ਸਰਕਾਰ ਕਾਰਵਾਈ ਕਰਨ ਲੱਗੀ ਹੈ ਤਾਂ ਐਸਜੀਪੀਸੀ ਦੇ ਪ੍ਰਧਾਨ ਤੇ ਹੋਰ ਮੈਬਰ ਸਿੱਟ ਨੂੰ ਸਹਿਯੋਗ ਨਹੀ ਦੇ ਰਹੇ । ਉਨ੍ਹਾਂ ਕਿਹਾਕਿ ਸਿੱਖ ਸੰਗਤਾਂ ਸਿਰਫ਼ ਸਰੂਪ ਕਿੱਥੇ ਹਨ ਕਿਸ ਗੁਰੂਘਰ ਵਿਚ ਹਨ ਇਹ ਪੁੱਛ ਰਹੀਆ ਹਨ , ਪਰ ਐਸਜੀਪੀਸੀ ਕੁੱਝ ਦੱਸਣ ਦੀ ਬਜਾਏ ਮਾਮਲੇ ਨੂੰ ਉਲਝਾ ਰਹੀ ਹੈ ਜਿਸ ਤੋਂ ਸਪੱਸਟ ਹੁੰਦਾਂ ਹੈ ਕਿ ਉਹ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣਾ ਚਾਹੁੰਦੀ ਹੈ। । ਇਸ ਮੌਕੇ ਤੇ ਬਲਵਿੰਦਰ ਸਿੰਘ ਚੱਕਲਾ,ਆੜ੍ਹਤੀ ਕੁਲਬੀਰ ਸਿੰਘ ਭਾਗੋਮਾਜਰਾ,ਸੁਖਦੀਪ ਸਿੰਘ ਪਪਰਾਲੀ,ਬਿੱਲਾ ਪਪਰਾਲੀ,ਗੁਰਨੇਕ ਸਿੰਘ ਗੈਕੀ ਖਾਬੜਾ,ਅਮਰਜੀਤ ਸਿੰਘ ਕਕਰਾਲੀ,ਭਗਤਾ ਧਿਆਨਪੁਰਾ,ਹਰਦੀਪ ਸਿੰਘ,ਹਰਮੀਤ ਸਿੰਘ,,ਸਿਕੰਦਰ ਸਿੰਘ ਖਾਬੜਾ,ਜਸਬੀਰ ਸਿੰਘ ਜੱਸੀ ਸਮੇਤ ਇਲਾਕੇ ਕਿਸਾਨ ਤੇ ਮੋਹਤਬਰ ਆਗੂ ਹਾਜਰ ਸਨ।