ਕਿਸਾਨਾਂ ਦੀਆ ਮੰਗਾਂ ਦਾ ਹੱਲ ਨਾ ਹੋਈਆਂ ਤਾਂ ਸੰਘਰਸ਼ ਲਈ ਹੋਵਾਂਗੇ ਮਜਬੂਰ : ਆਗੂ
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਵਿਧਾਇਕ ਚੱਢਾ ਨੂੰ ਦਿੱਤਾ ਮੰਗ ਪੱਤਰ
Publish Date: Fri, 09 Jan 2026 06:57 PM (IST)
Updated Date: Fri, 09 Jan 2026 07:00 PM (IST)

ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਕਿਸਾਨੀ ਮੰਗਾਂ ਨੂੰ ਲੈ ਕੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਜ਼ਿਲ੍ਹਾ ਇਕਾਂਈ ਵੱਲੋਂ ਸ਼ੁੱਕਰਵਾਰ ਨੂੰ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਅਤੇ ਸਰਕਾਰ ਦੇ ਨਾਮ ‘ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮਦਾਨ ਨੂੰ ਆਗੂਆਂ ਨੇ ਮੰਗ ਪੱਤਰ ਸੌਪਿਆ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾ ਹੀ ਬਿਜਲੀ ਸੋਧ ਬਿਲ-2025 ਦਾ ਵਿਰੋਧ ਜਤਾਇਆ ਗਿਆ ਅਤੇ ਨਾ ਹੀ ਸੈਸ਼ਨ ਵਿਚ ਮਤਾ ਪਾ ਕੇ ਇਸ ਨੂੰ ਰੱਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਬਿਜਲੀ ਬੋਰਡ ਦੇ ਕਬਜ਼ੇ ਵਾਲੀਆਂ ਜ਼ਮੀਨਾਂ ਵੇਚਣ ਦਾ ਫੈਸਲਾ ਵਾਪਸ ਲਵੇ, ਨਹੀਂ ਤਾਂ ਜਥੇਬੰਦੀ ਹਮਖਿਆਲੀ ਜਥੇਬੰਦੀਆਂ ਨੂੰ ਲੈ ਕੇ ਸਰਕਾਰ ਵਿਰੁੱਧ ਵੱਡਾ ਅੰਦੋਲਨ ਕੀਤਾ ਜਾਵੇਗਾ, ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜ਼ਬਰਦਸਤੀ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕਰੇ। ਉਨ੍ਹਾਂ ਕਿਹਾ ਕਿ 2025 ਦੇ ਹੜਾਂ ਕਾਰਨ ਹੋਏ ਨੁਕਸਾਨ ਦਾ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦਾ ਐਲਾਨ ਕਰਕੇ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾਕਿ ਪ੍ਰਦੂਸ਼ਣ ਐਕਟ ਵਿੱਚੋਂ ਫਸਲਾਂ ਦੀ ਰਹਿੰਦ ਖਹੂੰਦ ਨੂੰ ਸਾੜਨ ਵਾਲੀ ਧਾਰਾ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਨਜੀਟੀ ਦੇ ਮੌਜੂਦਾ ਜੱਜ ਦੀ ਰਿਪੋਰਟ ਮੁਤਾਬਕ ਸਪੱਸ਼ਟ ਹੋ ਚੁੱਕਿਆ ਹੈ ਹਵਾ ਵਿਚ ਪ੍ਰਦੂਸ਼ਣ ਵਧਣ ਦੇ ਹੋਰ ਵੀ ਕਾਰਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਸੜਕ ਤੇ ਅਵਾਰਾ ਪਸ਼ੂਆਂ, ਕੁੱਤਿਆਂ, ਸੂਰਾਂ ਤੇ ਹੋਰ ਜੰਗਲੀ ਜਾਨਵਰਾਂ ਵੱਲੋਂ ਕੀਤੇ ਜਾਂਦੇ ਫਸਲਾਂ ਦੇ ਨੁਕਸਾਨ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤਾ ਜਾਵੇ, ਇਸੇ ਤਰ੍ਹਾਂ ਖੇਤੀਬਾੜੀ ਸੈਕਟਰ ਦੇ ਕਿਸਾਨ, ਛੋਟੇ ਦੁਕਾਨਦਾਰਾਂ, ਡੇਅਰੀ ਸੈਕਟਰ ਅਤੇ ਪੋਲਟਰੀ ਸੈਕਟਰ ਬਚਾਉਣ ਲਈ ਹੋਰ ਦੇਸ਼ਾਂ ਨਾਲ ਵਪਾਰ ਸਮਝੌਤੇ ਵਿਰੁੱਧ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਉਨ੍ਹਾਂ ਕਿਹਾਕਿ ਬੀਜ ਐਕਟ 2025 ਦਾ ਮੁੱਖ ਉਦੇਸ਼ ਕਾਰਪੋਰੇਟ ਅਤੇ ਅੰਤਰਰਾਸ਼ਟਰੀ ਬੀਜ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਅਤੇ ਰਵਾਇਤੀ ਬੀਜ ਕਿਸਮਾਂ ਨੂੰ ਖਤਮ ਕਰਨਾ ਹੈ। ਇਸ ਨਾਲ ਕਿਸਾਨੀ ਨੂੰ ਬਹੁਤ ਵੱਡੀ ਸੱਟ ਵੱਜੇਗੀ। ਆਗੂਆਂ ਨੇ ਆਪਣੀਆਂ ਮੰਗਾਂ ਨੂੰ ਜਲਦ ਤੋ ਜਲਦ ਪੁਰਾ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਸੇਖੋਂ ਕਕਰਾਲੀ, ਦਲਜੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਪੰਜੋਲਾ, ਰਵਿੰਦਰ ਸਿੰਘ ਚੈੜੀਆਂ, ਜਗਦੀਪ ਸਿੰਘ ਚੂਹੜ ਮਾਜਰਾ, ਜਗਰੂਪ ਸਿੰਘ ਮੀਆਂਪੁਰ, ਸੁਰਿੰਦਰ ਸਿੰਘ ਛਿੰਦਾ ਨੰਗਲ, ਜਗਮੀਤ ਸਿੰਘ ਮੁਗਲ ਮਾਜਰੀ, ਬਿੱਲਾ ਸ਼ੇਰ-ਏ-ਪੰਜਾਬ ਢਾਬਾ, ਰਣਜੀਤ ਸਿੰਘ ਭਾਗੋਮਾਜਰਾ, ਮੁਖਤਿਆਰ ਸਿੰਘ ਫੂਲ , ਦਿਲਬਾਗ ਸਿੰਘ ਬੁਰਜਵਾਲਾ, ਭਜਨ ਸਿੰਘ ਕੀੜੀ ਅਫ਼ਗਾਨਾ, ਸਤਪਾਲ ਸਿੰਘ ,ਪਰਵਿੰਦਰ ਸਿੰਘ ਕਾਲਾ, ਸਰਬਜੀਤ ਸਿੰਘ ਰੂਪਨਗਰ, ਬਨੀ ਨਾਲਾਗੜ, ਸੁਖਵਿੰਦਰ ਸਿੰਘ ਚਤਾਮਲਾ, ਗੁਰਿੰਦਰ ਸਿੰਘ ਕਤਲੌਰ, ਰਘਵੀਰ ਸਿੰਘ ਸੁਰਤਾਪੁਰ, ਗੁਰਪ੍ਰੀਤ ਸਿੰਘ ਹਫਿਜ਼ਾਬਾਦ, ਪਰਵਿੰਦਰ ਸਿੰਘ, ਭਿੰਦਾ ਖਾਨਪੁਰ, ਚਰਨਜੀਤ ਸਿੰਘ ਰੁੜਕੀ ਹੀਰਾਂ, ਸੁੱਖਾ ਭੂਰੜੇ, ਮੁਖਵੈਲ ਸਿੰਘ ਫਿਰੋਜ਼ਪੁਰ, ਸੁੱਖਾ ਬਾਲਸੰਢਾ, ਗੁਰਪ੍ਰੀਤ ਸਿੰਘ ਗੂਰੀ, ਆਦਿ ਕਿਸਾਨ ਹਾਜ਼ਰ ਸਨ।