ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਕਾਲੇ ਬਿੱਲੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ
ਰੋਡਵੇਜ਼ ਦੇ ਕੱਚੇ ਕਾਮਿਆਂ ਨੇ ਕਾਲੇ ਬਿੱਲੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 06 Jan 2026 05:19 PM (IST)
Updated Date: Tue, 06 Jan 2026 05:20 PM (IST)

ਗੇਟ ਰੈਲੀਆਂ ਕਰਕੇ ਜੇਲ੍ਹ ’ਚ ਬੰਦ ਸਾਥੀਆਂ ਦੀ ਰਿਹਾਈ ਦੀ ਕੀਤੀ ਮੰਗ : ਪ੍ਰਧਾਨ ਲਖਵੀਰ ਖਾਬੜਾ,ਪੰਜਾਬੀ ਜਾਗਰਣ ਰੂਪਨਗਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ ‘ਤੇ ਮੰਗਲਵਾਰ ਨੂੰ ਰੋਡਵੇਜ਼ ਦੇ ਰੂਪਨਗਰ ਡਿੱਪੂ ਦੇ ਗੇਟ ‘ਤੇ ਕੱਚੇ ਕਾਮਿਆਂ ਨੇ ਕਾਲੀਆ ਪੱਟੀਆ ਤੇ ਬਿੱਲੇ ਲਾ ਕੇ ਆਪਣੀਆ ਮੰਗਾਂ ਦੇ ਹੱਲ ਲਈ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਕੱਚੇ ਕਰਮਚਾਰੀ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਸਮੇਂ-ਸਮੇਂ ਦੀਆਂ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਉਂਦੀਆਂ ਆ ਰਹੀਆਂ ਹਨ । ਉਨ੍ਹਾਂ ਕਿਹਾਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿਚ ਆਉਣ ਤੋਂ ਪਹਿਲਾਂ ਆਪ ਆਗੂ ਸਾਡੇ ਧਰਨਿਆਂ ਵਿਚ ਆ ਕੇ ਬੋਲਦੇ ਸੀ ਕਿ ਸਰਕਾਰਾਂ ਬਣਨ ਉਪਰੰਤ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਪ੍ਰੰਤੂ ਚਾਰ ਸਾਲ ਤੋਂ ਵੱਧ ਸਮਾਂ ਬੀਤ ਗਿਆ ਪਰ ਕੱਚੇ ਕਾਮਿਆ ਦੀਆ ਮੰਗਾਂ ਉਸੇ ਤਰਾਂ ਖੜੀਆ ਹਨ। ਉਨਾਂ ਕਿਹਾਕਿ ਸਰਕਾਰ ਦੇ ਨਾਲ ਯੂਨੀਅਨ ਦੇ ਆਗੂਆ ਦੀਆ ਲਗਭਗ 55 ਤੋਂ 60 ਮੀਟਿੰਗ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ 2-3 ਮੀਟਿੰਗਾਂ ਹੋ ਚੁੱਕੀਆਂ ਹਨ ਮੁੱਖ ਮੰਤਰੀ ਪੰਜਾਬ ਨੇ 1 ਮਹੀਨੇ ਦੇ ਵਿਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਸੀ ਉਸ ਲਿਖਤੀ ਦਿੱਤੇ ਭਰੋਸੇ ਨੂੰ ਵੀ ਅੱਜ 1 ਸਾਲ 6 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਅੱਜ ਤੱਕ ਨਾ ਤਾਂ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਬਣਾਈ ਗਈ ਹੈ ਨਾ ਹੀ ਆਊਟ ਸੌਰਸ ਨੂੰ ਕੰਟਰੈਕਟ ਤੇ ਕਰਨ ਦੀ ਪਾਲਿਸੀ ਬਣਾਈ ਗਈ ਹੈ ਸਗੋਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਸੰਘਰਸ਼ ਕਰਦੇ ਕਰਮਚਾਰੀਆ ਨੂੰ ਨਜਾਇਜ਼ ਪਰਚੇ ਪਾਕੇ ਜੇਲਾਂ ਵਿਚ ਸੁੱਟਿਆ ਗਿਆ । ਉਨਾਂ ਕਿਹਾਕਿ ਲੋਕਤੰਤਰ ਦੀ ਆਵਾਜ਼ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨਾਂ ਕਿਹਾਕਿ ਜੇਕਰ ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀ ਮੰਗਾ ਅਤੇ ਸੰਗਰੂਰ ਜੇਲ੍ਹ ਵਿਚ ਨਜਾਇਜ ਬੰਦ ਸਾਥੀਆ ਨੂੰ ਤਰੁੰਤ ਰਿਹਾਅ ਨਹੀਂ ਕੀਤਾ ਗਿਆ ਤਾਂ 09 ਜਨਵਰੀ ਨੂੰ ਸੰਗਰੂਰ ਬੱਸ ਸਟੈਂਡ ਵਿਖੇ ਕੀਤੀ ਜਾ ਰਹੀ ਸ਼ਾਂਤਮਈ ਵਿਸ਼ਾਲ ਕਨਵੈਨਸ਼ਨ ਵਿਚ ਅਗਲੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸਕੱਤਰ ਗੁਰਪ੍ਰੀਤ ਸਿੰਘ ,ਸੀ:ਮੀਤ ਪ੍ਰਧਾਨ ਕਰਨਪ੍ਰੀਤ ਸਿੰਘ ਨੇ ਕਿਹਾਕਿ ਸਰਕਾਰ ਵਲੋਂ ਇੱਕ ਵੀ ਸਰਕਾਰੀ ਬੱਸਾਂ ਨਹੀਂ ਪਈ ਉਲਟਾ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਵਿਭਾਗਾਂ ਵਿਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਰਾਹੀਂ ਵਿਭਾਗ ਦਾ ਨਿੱਜੀਕਰਨ ਕੀਤਾ ਜਾਂ ਰਿਹਾ ਹੈ ਸਰਕਾਰੀ ਬੱਸਾਂ ਦਿਨ ਪ੍ਰਤੀ ਦਿਨ ਘੱਟ ਦੀਆਂ ਜਾਂ ਰਹੀਆ ਹਨ ਅਤੇ ਟਾਇਰ ,ਸਪੇਅਰ ਪਾਰਟ,ਟਿਕਟ ਮਸ਼ੀਨਾਂ ਅਤੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੱਕ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹਨ ਫ੍ਰੀ ਸਫ਼ਰ ਸਹੂਲਤਾਂ ਦੇ 1200 ਕਰੋੜ ਦੇ ਕਰੀਬ ਰੁਪਏ ਪਨਬੱਸ ਅਤੇ ਪੀਆਰਟੀਸੀ ਵਲੋਂ ਸਰਕਾਰ ਪਾਸੋਂ ਬਕਾਇਆ ਰਾਸ਼ੀ ਖੜੀ ਹੈ। ਉਨਾਂ ਕਿਹਾਕਿ ਹਰ ਮਹੀਨੇ ਤਨਖਾਹਾਂ ਲਈ ਸੰਘਰਸ਼ ਕਰਨਾ ਪੈਂਦਾ ਹੈ ਇਸ ਮਹੀਨੇ ਵੀ ਲੋਹੜੀ ਦਾ ਤਿਉਹਾਰ ਹੈ ਪਰ ਤਨਖਾਹ ਦੀ ਕੋਈ ਉਮੀਦ ਨਹੀਂ ਹੈ। ਆਗੂਆ ਨੇ ਕਿਹਾਕਿ ਸਰਕਾਰ ਕਿਲੋਮੀਟਰ ਸਕੀਮ ਵਿਚ ਬੱਸਾ ਪਾਉਣ ਦੀ ਗੱਲ ਕਰ ਰਹੀ ਹੈ ਜਿਸ ਨਾਲ ਕੋਈ ਵੀ ਫਰੀ ਸਫ਼ਰ ਨਹੀ ਕਰ ਸਕੇਗਾਂ ।ਉਨ੍ਹਾਂ ਕਿਹਾਕਿ ਦੂਰ ਦਰਾਂਡੇ ਤੋਂ ਵਿਦਿਆਰਥੀ ਸਿੱਖਿਆ ਲੈਣ ਲਈ ਸ਼ਹਿਰਾ ਵਿਚ ਪੜ੍ਹਦੇ ਹਨ ਉਨ੍ਹਾਂ ਦੀ ਫਰੀ ਪਾਸ ਵਾਲੀ ਸਹੂਲਤ ਖ਼ਤਮ ਹੋ ਜਾਵੇਗੀ,ਬੀਬੀਆ ਦੀ ਫਰੀ ਬੱਸ ਸੇਵਾ ਬੰਦ ਹੋਵੇਗੀ ਅਤੇ ਪੁਲਿਸ ਮੁਲਾਜ਼ਮਾਂ ਦੀ ਮੁਫਤ਼ ਬੱਸ ਸੇਵਾ ਬੰਦ ਹੋ ਜਾਵੇਗੀ। ਉਨ੍ਹਾ ਕਿਹਾਕਿ ਸਰਕਾਰ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆ ਨੂੰ ਫਾਇਦਾਂ ਦੇਣ ਲਈ ਨਵੀਆਂ ਨਵੀਆਂ ਯੋਜ਼ਨਾਵਾਂ ਬਣਾ ਰਹੀ ਹੈ।