ਕਾਰ ਦਰੱਖਤ ਨਾਲ ਟਕਰਾਈ, ਜਾਨੀ ਨੁਕਸਾਨ ਤੋਂ ਬਚਾਅ
ਕਾਰ ਦਰੱਖਤ ਨਾਲ ਟਕਰਾਈ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 06 Jan 2026 04:29 PM (IST)
Updated Date: Tue, 06 Jan 2026 04:32 PM (IST)
ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ ਬੇਲਾ : ਨੇੜਲੇ ਪਿੰਡ ਰਸੀਦਪੁਰ ਦੇ ਸਾਹਮਣੇ ਸੂਏ ਦੇ ਬੰਨ੍ਹ ਦੇ ਕੋਲ ਬੀਤੀ ਰਾਤ ਇੱਕ ਕਾਰ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਫੀ ਨੁਕਸਾਨੀ ਗਈ, ਭਾਵੇਂ ਕਿ ਇਸ ਹਾਦਸੇ ਵਿਚ ਕਾਰ ਚਾਲਕ ਵਾਲ ਵਾਲ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਮੱਕੋਵਾਲ ਨੇ ਦੱਸਿਆ ਕਿ ਉਨ੍ਹਾਂਠ ਦਾ ਡਰਾਈਵਰ ਸੋਮਵਾਰ ਰਾਤ ਕਰੀਬ 11 ਵਜੇ ਬੇਲਾ-ਦਾਉਦਪੁਰ ਵਾਲੇ ਪਾਸੇ ਤੋਂ ਪਿੰਡ ਮੱਕੋਵਾਲ ਵੱਲ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਦੋਂ ਉਹ ਰਸੀਦਪੁਰ ਦੇ ਸਾਹਮਣੇ ਸੂਏ ਦੇ ਬੰਨ੍ਹ ਦੇ ਕੋਲ ਪਹੁੰਚਿਆ ਤਾਂ ਸੂਏ ਦੀ ਪੁਲੀ ਤੋਂ ਥੋੜਾ ਅੱਗੇ ਅਚਾਨਕ ਆਵਾਰਾ ਜਾਨਵਰ ਆ ਗਿਆ ਤੇ ਜਾਨਵਰ ਨੂੰ ਬਚਾਉਂਦੇ ਹੋਏ ਕਾਰ (ਪੀਬੀ 01 ਐਫ-1102) ਦਰੱਖਤ ਨਾਲ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਡਰਾਇਵਰ ਦਾ ਬਚਾਅ ਹੋ ਗਿਆ। ਇਸ ਦੌਰਾਨ ਮੌਕੇ ’ਤੇ ਇਕੱਠੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਸਤਲੁੱਜ ਦਰਿਆ ਨੇੜੇ ਹੋਣ ਦੇ ਕਾਰਨ ਅਕਸਰ ਆਵਾਰਾ ਤੇ ਜੰਗਲੀ ਜਾਨਵਰ ਸੂਏ ਨੂੰ ਪਾਰ ਕਰਕੇ ਪਿੰਡਾਂ ਵੱਲ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਜਾਨਵਰ ਝੁੰਡਾਂ ਵਿਚ ਹੁੰਦੇ ਹਨ ਜਿਸ ਦੇ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ।