ਸੜਕ ਹਾਦਸੇ ’ਚ ਨੌਜਵਾਨ ਜ਼ਖਮੀ, ਐੱਸਐੱਸਐੱਫ ਨੇ ਪਹੁੰਚਾਇਆ ਹਸਪਤਾਲ
ਸੜਕ ਹਾਦਸੇ ’ਚ ਨੌਜਵਾਨ ਜ਼ਖਮੀ, ਐੱਸਐੱਸਐੱਫ ਨੇ ਪਹੁੰਚਾਇਆ ਹਸਪਤਾਲ
Publish Date: Sun, 08 Mar 2026 04:11 PM (IST)
Updated Date: Sun, 08 Mar 2026 04:15 PM (IST)
ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਮੋਰਿੰਡਾ ਵਿਖੇ ਸਥਾਨਕ ਸਰਹਿੰਦ ਰੋਡ ’ਤੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਪਹੁੰਚੀ ਐੱਸਐੱਸਐੱਫ ਦੀ ਟੀਮ ਵੱਲੋਂ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ (ਪੀਬੀ 01ਐੱਫ 9108) ਮੋਰਿੰਡਾ ਤੋਂ ਸਰਹਿੰਦ ਵੱਲ ਜਾ ਰਹੀ ਸੀ, ਜਿਸ ਦਾ ਉਸੇ ਸਾਈਡ ਜਾ ਰਹੇ ਮੋਟਰ ਸਾਈਕਲ (ਪੀਬੀ 12 ਏਜੇ 3377) ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਅਮਨਦੀਪ ਸਿੰਘ ਰੂਪਨਗਰ ਜ਼ਖਮੀ ਹੋ ਗਿਆ। ਇਸ ਦੀ ਮੌਕੇ ਮੌਜੂਦ ਲੋਕਾਂ ਵੱਲੋਂ ਐੱਸਐੱਸਐੱਫ ਦੀ ਟੀਮ ਨੂੰ ਫੋਨ ’ਤੇ ਸੂਚਨਾ ਦਿੱਤੀ ਗਈ ਤੇ ਐੱਸਐੱਸਐੱਫ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਜ਼ਖਮੀ ਹੋਏ ਮੋਟਰਸਾਈਕਲ ਚਾਲਕ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।