ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਨੇ ਬਜਟ ਦੀ ਕੀਤੀ ਨਿੰਦਾ
ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ ਵੈਲਫੇਅਰ ਐਸ਼ੋਸ਼ੀਏਸ਼ਨ ਨੇ ਬਜਟ ਦੀ ਕੀਤੀ ਨਿੰਦਾ
Publish Date: Mon, 09 Mar 2026 04:58 PM (IST)
Updated Date: Mon, 09 Mar 2026 05:00 PM (IST)

ਕੁਲਵਿੰਦਰ ਭਾਟੀਆ , ਪੰਜਾਬੀ ਜਾਗਰਣ ਨੰਗਲ : ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸ਼ੋਸ਼ੀਏਸ਼ਨ, ਨੰਗਲ ਦੀ ਮੀਟਿੰਗ ਲਾਭ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ, ਨੰਗਲ ਵਿਖੇ ਹੋਈ। ਮੀਟਿੰਗ ਵਿਚ ਮਹਿੰਦਰ ਪਾਲ ਪ੍ਰਧਾਨ, ਲਾਭ ਸਿੰਘ ਚੇਅਰਮੈਨ, ਬਲਵਿੰਦਰ ਸਿੰਘ ਗੜ੍ਹਸ਼ੰਕਰੀ, ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ, ਵਿਨੋਦ ਕੁਮਾਰ ਬਾਲੀ ਅਤੇ ਰਾਜਿੰਦਰ ਸਿੰਘ ਅਜ਼ਾਦ ਹੁਸ਼ਿਆਰਪੁਰ ਨੇ ਸੰਬੋਧਨ ਕੀਤਾ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੋਈ ਵੀ ਡੀ.ਏ./ਡੀ.ਆਰ. ਕਿਸਤ ਦੇਣ ਸਬੰਧੀ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਅਤੇ ਮਿਤੀ 8 ਮਾਰਚ ਨੂੰ ਮੁਹਾਲੀ ਵਿਖੇ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਆਊਟ ਸੋਰਸਸ ਅਤੇ ਕੰਟਰੈਕਟ ਵਰਕਰ ਯੂਨੀਅਨ, ਟੀਚਰ ਫਰੰਟ ਯੂਨੀਅਨ, ਆਂਗਣਵਾੜੀ ਵਰਕਰ ਯੂਨੀਅਨ ਅਤੇ ਮਿਡਡੇ ਮੀਲ ਵਰਕਰ ਆਦਿ ਯੂਨੀਅਨਾਂ ਦੇ ਸਮੂਹ ਆਗੂਆਂ/ਮੈਂਬਰਾਂ ’ਤੇ ਸ਼ਾਂਤਮਈ ਰੈਲੀ ਕਰਦਿਆਂ ’ਤੇ ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅਥਰੂ ਗੈਸ ਦੇ ਗੋਲੇ ਸੁੱਟਣ ਦੀ ਘੋਰ ਨਿੰਦਾ ਕੀਤੀ ਗਈ। ਬੁਲਾਰਿਆਂ ਵੱਲੋਂ ਅੰਤ ਵਿਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ, ਜਿਵੇਂ ਕਿ ਪੈਂਡਿੰਗ ਡੀ.ਏ. ਦੀਆਂ ਪੰਜ ਕਿਸਤਾਂ, 2.59 ਫੈਕਟਰ ਅਤੇ ਡੀ.ਏ. ਦਾ 2016 ਤੋਂ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਮੀਟਿੰਗ ਵਿਚ ਮਹਿੰਦਰ ਪਾਲ ਪ੍ਰਧਾਨ, ਲਾਭ ਸਿੰਘ ਸਾਬਕਾ ਜਨਰਲ ਮੈਨੇਜਰ, ਗੁਰਮੀਤ ਸਿੰਘ ਦਫਤਰੀ ਸਕੱਤਰ, ਗੁਰਬਖਸ਼ ਸਿੰਘ ਮਨਕੋਟੀਆ, ਨਸੀਬ ਚੰਦ ਇੰਸਪੈਕਟਰ, ਰਾਮ ਮੂਰਤੀ ਐਸ.ਐਸ., ਰਾਜਿੰਦਰ ਸਿੰਘ ਰਾਣਾ, ਅਵਤਾਰ ਸਿੰਘ ਗਿੱਲ, ਖੁਸ਼ਵੰਤ ਸਿੰਘ ਸਬ ਇੰਸਪੈਕਟਰ, ਹੁਕਮ ਸਿੰਘ ਸਬ ਇੰਸਪੈਕਟਰ, ਸੰਤੋਖ ਸਿੰਘ ਵੀਰਾ, ਅਮਰੀਕ ਸਿੰਘ ਇਲੈਕਟ੍ਰੀਸ਼ਨ, ਮੋਹਣ ਸਿੰਘ, ਡਰਾਈਵਰ, ਹਰਨਾਮ ਦਾਸ ਸਬ ਇੰਸਪੈਕਟਰ, ਤਰਸੇਮ ਲਾਲ ਹੋਸਰੀ, ਓਂਕਾਰ ਚੰਦ ਯਾਰਡ ਮਾਸਟਰ, ਰਾਮ ਕਿਸਨ ਮਕੈਨਿਕ, ਨਰਿੰਦਰ ਕੁਮਾਰ ਮਕੈਨਿਕ, ਹੁਸਨ ਲਾਲ ਇੰਸਪੈਕਟਰ, ਸਵਰਨ ਲਾਲ ਅਪਹੋਸਟਰ, ਗੁਰਚਰਨ ਸਿੰਘ ਸਟੋਰ ਅਟੈਂਡੈਂਟ, ਗਰੀਬ ਦਾਸ ਇੰਸਪੈਕਟਰ, ਅਵਤਾਰ ਸਿੰਘ ਡਰਾਈਵਰ, ਜੈ-ਰਾਮ ਭਾਟੀਆ, ਜਸਵਿੰਦਰ ਸਿੰਘ ਡਰਾਈਵਰ, ਅਮਰੀਕ ਸਿੰਘ ਐਸ.ਓ, ਤਲਵਿੰਦਰ ਸਿੰਘ ਡਰਾਈਵਰ, ਪਰਮਜੀਤ ਸਿੰਘ ਸੈਣੀ, ਅਜਮੇਰ ਸਿੰਘ ਸੇਵਾਦਾਰ, ਅਸ਼ੋਕ ਕੁਮਾਰ, ਇੰਸਪੈਕਟਰ, ਵਿਨੋਦ ਕੁਮਾਰ ਬਾਲੀ, ਪਵਨ ਕੁਮਾਰ ਜੀ.ਪੀ.ਏ., ਯੋਗੇਸ਼ ਚੰਦ ਕਲਰਕ, ਰਾਜਿੰਦਰ ਸਿੰਘ ਅਜ਼ਾਦ ਹੁਸ਼ਿਆਰਪੁਰ ਆਦਿ ਹਾਜ਼ਰ ਹੋਏ।