ਰੋਡਵੇਜ਼ ਕਰਮਚਾਰੀਆ ਵੱਲੋਂ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ
ਪੰਜਾਬ ਰੋਡਵੇਜ਼ ਦੇ ਕਰਮਚਾਰੀਆ ਨੇ ਸ਼ਹੀਦੇ ਆਜਮ ਭਗਤ ਸਿੰਘ ਨੂੰ ਸੂਬਾ ਪੱਧਰੀ ਗੇਟ ਰੈਲੀਆਂ ਕਰਕੇ ਸ਼ਰਧਾਂਜਲੀ ਭੇਟ ਕੀਤੀ
Publish Date: Mon, 23 Mar 2026 04:48 PM (IST)
Updated Date: Mon, 23 Mar 2026 04:49 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਪੰਜਾਬ ਰੋਡਵੇਜ਼ ਪਨਬਸ / ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਸੂਬੇ ਭਰ ਦੇ ਡਿਪੂਆ ਅੱਗੇ ਗੇਟ ਰੈਲੀ ਕੀਤੀ ਗਈ ਸੂਬਾ ਸੂਬਾ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦੀ ਸੰਘਰਸ਼ ਦੇ ਪ੍ਰਮੁੱਖ ਹੀਰੋ ਸਨ ਜਿਨਾ ਨੇ ਦੇਸ਼ ਦੀ ਅਜ਼ਾਦੀ ਲਈ ਵੱਡਾ ਸ਼ਘੰਰਸ਼ ਲੜਿਆ 23 ਮਾਰਚ 1931 ਨੂੰ ਸਿਰਫ 23 ਸਾਲ ਦੀ ਉਮਰ ਵਿੱਚ ਸ਼ਹੀਦ ਦੇ ਗਏ,ਪਰ ਉਨ੍ਹਾਂ ਦੀ ਕੁਰਬਾਨੀ ਨੇ ਦੇਸ਼ ਨੂੰ ਆਜ਼ਾਦੀ ਦੀ ਲੜਾਈ ਵਿੱਚ ਨਵੀਂ ਪ੍ਰੇਰਣਾ ਦਿੱਤੀ। ਅੱਜ ਵੀ ਉਹਨਾਂ ਦੀ ਦਿੱਤੀ ਕੁਰਬਾਨੀ ਨੂੰ ਪੂਰੇ ਭਾਰਤ ਵਿੱਚ ਯਾਦ ਕੀਤਾ ਜਾਂਦਾ ਹੈ। ਅੱਜ ਵੀ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਜੱਥੇਬੰਦੀਆਂ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਉਸ ਸਮੇਂ ਅੰਗਰੇਜ਼ੀ ਰਾਜ ਸੀ ਪ੍ਰੰਤੂ ਗੋਰੇ ਅੰਗਰੇਜ ਤਾਂ ਚੱਲ ਗਏ ਪਰ ਕਾਲੇ ਭਾਰਤੀ ਅੱਜ ਵੀ ਭਾਰਤ ਨੂੰ ਲੁੱਟ ਰਹੇ ਹਨ ਤੇ ਲੋਕ ਤੰਤਰ ਦਾ ਘਾਂਣ ਕਰ ਰਹੇ ਹਨ ਇਸ ਤਰ੍ਹਾਂ ਭਗਤ ਸਿੰਘ ਦੀ ਪੱਗ ਬੰਨ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਅਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕਰ ਰਹੀ ਹੈ । ਪਬਲਿਕ ਤੇ ਤਸ਼ੱਦਦ ਕਰ ਰਹੀ ਹੈ ਪਿੱਛਲੇ ਸਮੇਂ ਦੌਰਾਨ ਕਿਲੋਮੀਟਰ(ਪ੍ਰਾਈਵੇਟ) ਬੱਸਾ ਨਾ ਪਾਉਣ ਦੇ ਵਿਰੁੱਧ ਸੰਘਰਸ਼ ਕਰਦੇ ਮੁਲਾਜ਼ਮਾਂ ਤੇ ਨਜਾਇਜ਼ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਸੁਟਿਆ ਗਿਆ ਤੇ ਅਵਾਜ਼ ਨੂੰ ਦਬਾਉਣਾ ਦੀ ਕੋਸ਼ਿਸ਼ ਕੀਤੀ ਜਦੋ ਕਿ ਵਾਰ-ਵਾਰ ਮੀਟਿੰਗ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਨੂੰ ਘਾਟੇ ਬੰਦ ਸਾਬਤ ਕਰ ਚੁੱਕੇ ਹਾਂ ਪ੍ਰੰਤੂ ਟਰਾਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਨਿੱਜੀ ਨੇੜਤਾ ਪੁਗਾਉਣ ਵਾਸਤੇ ਆਪਣੇ ਕਰਿੰਦਿਆਂ ਨੂੰ ਖੁਸ਼ ਕਰਨ ਦੇ ਲਈ ਆਮ ਆਦਮੀ ਪਾਰਟੀ ਦਾ ਰੰਗ ਦੇ ਕੇ ਕਿਲੋਮੀਟਰ ਸਕੀਮ ਬੱਸਾਂ ਪਾਇਆ ਜਾ ਰਹੀਆਂ ਹਨ ਜ਼ੋ ਕਿ ਵਿਭਾਗ ਨੂੰ ਸਿੱਧੇ ਤੌਰ ਤੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਰਹੀਆਂ ਹਨ ਨੁਕਸਾਨ ਦੇ ਸਬੂਤ ਦੇਣ ਦੇ ਬਾਵਜੂਦ ਵੀ ਸੰਘਰਸ ਕਰਦੇ ਕਰਮਚਾਰੀਆਂ ਨੂੰ ਧੱਕੇ ਨਾਲ ਜੇਲ੍ਹਾਂ ਵਿੱਚ ਬੰਦ ਕਰਕੇ ਕਿਲੋਮੀਟਰ ਸਕੀਮ ਦਾ ਟੈਂਡਰ ਧੱਕੇਸ਼ਾਹੀ ਨਾਲ ਜਬਰੀ ਖੋਲਿਆ ਗਿਆ ਅਤੇ ਅੱਗੇ ਹੋਰ ਆਪਣੀ ਚਹੇਤਿਆਂ ਨੂੰ ਲਾਭ ਦੇਣ ਲਈ ਵਿਭਾਗਾਂ ਦੀ ਲੁੱਟ ਕਰਵਾਉਣ ਲਈ ਟੈਡਰ ਲਾਉਣ ਦੀਆ ਕੋਸ਼ਿਸਾ ਕੀਤੀਆਂ ਜਾ ਰਹੀਆਂ ਹਨ। ਵਰਕਸ਼ਾਪ ਤੋਂ ਮਨੋਹਰ ਲਾਲ ਤੇ ਬਲਜਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ 23 ਮਾਰਚ ਹੋ ਚੁੱਕੀ ਹੈ ਪੀ.ਆਰ.ਟੀ.ਸੀ ਵਿੱਚ ਕੰਮ ਕਰਦੇ ਮੁਲਾਜ਼ਮਾ ਦੀ ਹੁਣ ਤੱਕ ਤਨਖਾਹ ਖਾਤਿਆਂ ਵਿੱਚ ਨਹੀ ਪਾਈ ਗਈ ਨਿਗੁਣਿਆ ਤਨਖਾਹ ਤੇ ਕੰਮ ਕਰਦੇ ਮੁਲਾਜ਼ਮਾ ਦੇ ਚੂਲੇ ਠੰਡੇ ਹੋ ਰਹੇ ਹਨ ਸਰਕਾਰ ਤੇ ਮਨੇਜਮੈਂਟ ਨੂੰ ਕੋਈ ਚਿੰਤਾ ਨਹੀਂ ਹੈ । ਜਦੋਂ ਕਿ ਵਿਭਾਗਾ ਦਾ 12 ਸੋ ਕਰੋੜ ਰੁਪਏ ਤੋਂ ਵੱਧ ਫਰੀ ਸਫ਼ਰ ਦਾ ਸਰਕਾਰ ਵੱਲ ਪੈਡਿਗ ਹੈ ਤੇ ਸਰਕਾਰ ਮੁਫ਼ਤ ਸਫ਼ਰ ਦਾ ਪੈਸਾ ਬਿਲਕੁੱਲ ਵੀ ਜਾਰੀ ਨਹੀਂ ਆ ਰਿਹਾ ਸਿਰਫ ਬਜਟ ਦਾ ਰੱਖਿਆ ਪੈਸਾ ਹੀ ਵਿਭਾਗਾਂ ਨੂੰ ਮਿਲਦਾ ਜੋਕਿ ਬਹੁਤ ਘੱਟ ਆ ਸਰਕਾਰ ਮੁਫ਼ਤ ਸਫ਼ਰ ਦੀ ਰਕਮਰੋਕ ਕੇ ਬੱਸਾਂ ਨੂੰ ਖੜਾਉਣਾ ਚਾਹੁੰਦੀ ਹੈ ਅਤੇ ਜੇਕਰ ਸਰਕਾਰ ਵੱਲੋ ਤਰੁੰਤ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤਾ 25 ਮਾਰਚ ਨੂੰ ਹੈਡ ਆਫਿਸ ਪੀ ਆਰ ਟੀ ਸੀ ਦੇ ਗੇਟ ਤੇ ਧਰਨਾ ਦਿੱਤਾ ਜਾਵੇਗਾ ਅਤੇ ਅਗਲੇ ਤਿਖੇ ਸੰਘਰਸ਼ ਦਾ ਐਲਾਨ ਕੀਤਾ ਜਾਏਗਾ। ਇਸ ਮੌਕੇ ਹਾਜ਼ਰ ਸਾਥੀਆਂ ਵਿੱਚ ਸਤਵੰਤ ਸਿੰਘ ਲਾਡਲ ਅਮਨਦੀਪ ਚੌਧਰੀ ਰਜਿੰਦਰ ਸਿੰਘ ਸੰਜੀਵ ਕੁਮਾਰ ਗਗਨਦੀਪ ਸਿੰਘ ਅਮਿਤ ਕੁਮਾਰ ਪਰਗਟ ਸਿੰਘ ਅਨਮੋਲ ਸਿੰਘ ਸਾਹਿਲ ਜਗਮੀਤ ਸਿੰਘ ਸੁਖਦੀਪ ਸਿੰਘ ਲਵਪ੍ਰੀਤ ਸਿੰਘ ਹਾਜ਼ਰ ਹੋਏ।