ਕਾਮਿਆਂ ਨੇ ਬਿਜਲੀ ਮੰਤਰੀ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਬਿਜਲੀ ਕਾਮਿਆਂ ਨੇ ਬਿਜਲੀ ਮੰਤਰੀ ਦੀ ਅਰਥੀ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 18 Apr 2026 05:08 PM (IST)
Updated Date: Sun, 19 Apr 2026 04:06 AM (IST)

ਸੁਰਿੰਦਰ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਜੁਆਇੰਟ ਫੋਰਮ ਏਕਤਾ.ਮੰਚ ਐਸ਼ੋਸ਼ੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਦੇ ਸੱਦੇ ਉਪਰ ਬਿਜਲੀ ਮੰਤਰੀ ਸੰਜੀਵ ਅਰੋੜਾ ਵਿਰੁੱਧ ਰੋਸ ਰੈਲੀ/ਅਰਥੀ ਫੂਕ ਮੁਜਾਹਰਾ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਸਰਕਲ ਦਫ਼ਤਰ ਪਾਵਰ ਕਲੋਨੀ ਵਿਖੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਾਥੀਆਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਜਿਸ ’ਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋ ਮਿਤੀ 16/04/2026 ਨੂੰ ਜੁਆਇੰਟ ਫੋਰਮ ਏਕਤਾ.ਮੰਚ ਐਸ਼ੋਸ਼ੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਦੀ ਲੀਡਰਸ਼ਿੱਪ ਨੂੰ ਮੀਟਿੰਗ ਦੇ ਕੇ ਮੰਗਾਂ ਹੱਲ ਨਾ ਕਰਨ ਦੀ ਨਿਖੇਧੀ ਕੀਤੀ ਗਈ ਤੇ ਸਰਕਾਰ ਨੂੰ ਅਤੇ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਹੋਏ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇ ਵਿੱਚ ਮੈਨੇਜਮੈਂਟ ਅਤੇ ਸਰਕਾਰ ਨੇ ਮੰਨੀਆ ਮੰਗਾ ਲਾਗੂ ਨਾ ਕੀਤੀਆ ਤਾ ਸ਼ੰਘਰਸ਼ ਤੇਜ ਕੀਤਾ ਜਾਵੇਗਾ, ਜਿਸ ਦੀ ਸਾਰੀ ਜੁਮੇਵਾਰੀ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ ਤੇ ਬਿਜਲੀ ਮੰਤਰੀ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ, ਰੈਲੀ ਨੂੰ ਡਵੀਜ਼ਨ ਆਗੂ ਜਤਿੰਦਰ ਸੈਣੀ ਗੁਰਮੀਤ ਸਿੰਘ ਤਰਨਜੀਤ ਸਿੰਘ ਰਜਨੀਸ਼ ਕੁਮਾਰ ਰਜੇਸ਼ ਕੁਮਾਰ ਰਾਹੁਲ ਬਿਸ਼ਿਸਟ ਰਵਿੰਦਰ ਸਿੰਘ ਜੀ ਬੂਵਨੇਸ਼ ਜੋਸ਼ੀ ਸਤੀਸ਼ ਪਾਲ ਜੀ ਨੇ ਸੰਬੋਧਨ ਕੀਤਾ ਹੈ। ਪਾਵਰ ਹਾਊਸ ਗੰਗੂਵਾਲ ਅਤੇ ਪਾਵਰ ਹਾਊਸ ਨੱਕੀਆਂ ਵਿਖੇ ਵੀ ਟੈਕਨੀਕਲ ਯੂਨੀਵਰਸਿਟੀ ਯੂਨੀਅਨ ਦੇ ਸਾਥੀਆਂ ਵੱਲੋਂ ਅਰਥੀ ਫੂਕ ਮੁਜਾਹਰਾ ਕੀਤਾ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਟੈਕਨੀਕਲ ਯੂਨੀਵਰਸਿਟੀ ਯੂਨੀਅਨ ਦੇ ਸੂਬਾ ਕੈਸ਼ੀਅਰ ਪਰਦੀਪ ਕੁਮਾਰ,ਸਰਕਲ ਪ੍ਰਧਾਨ ਗੁਰਦਾਸ ਰਾਮ, ਮੋਹਿਤ ਸ਼ਰਮਾ,ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਸੋਮਨਾਥ, ਸੁਰਿੰਦਰ ਪਾਲ, ਸੁਖਵਿੰਦਰ ਸਿੰਘ ,ਅਤੇ ਨੱਕੀਆਂ ਪਾਵਰ ਹਾਊਸ ਵਿਖੇ ਡਿਵੀਜ਼ਨ ਪ੍ਰਧਾਨ ਗੁਰਜੀਤ ਸਿੰਘ ਤੇ ਹੋਰ ਬੁਲਾਰਿਆਂ ਨੇ ਸਾਥੀਆਂ ਨੂੰ ਸੰਬੋਧਨ ਕੀਤਾ।