ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੰਤਰੀ ਦਾ ਫੂਕਿਆ ਪੁਤਲਾ
ਜੁਆਇੰਟ ਫੋਰਮ ਦੇ ਸੱਦੇ ਬਿਜਲੀ ਮੰਤਰੀ ਦਾ ਫੂਕਿਆ ਪੁਤਲਾ
Publish Date: Sat, 18 Apr 2026 04:41 PM (IST)
Updated Date: Sun, 19 Apr 2026 04:03 AM (IST)
ਸੁਰਿੰਦਰ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਜੁਆਇੰਟ ਫੋਰਮ ਏਕਤਾ.ਮੰਚ ਐਸ਼ੋਸ਼ੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਦੇ ਸੱਦੇ ਉਪਰ ਬਿਜਲੀ ਮੰਤਰੀ ਸੰਜੀਵ ਅਰੋੜਾ ਵਿਰੁੱਧ ਰੋਸ ਰੈਲੀ/ਅਰਥੀ ਫੂਕ ਮੁਜਾਹਰਾ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੀਆ ਸਮੂਹ ਮੁਲਾਜਮ ਜਥੇਬੰਦੀਆਂ ਤੇ ਪੈਨਸ਼ਨਰ ਐਸ਼ੋਸ਼ੀਏਸ਼ਨ ਵੱਲੋਂ ਕੀਤਾ ਗਿਆ। ਜਿਸ ਵਿੱਚ ਬੋਲਦਿਆ ਵੱਖ ਵੱਖ ਬੁਲਾਰਿਆ ਨੇ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋ ਮਿਤੀ 16/04/2026 ਨੂੰ ਜੁਆਇੰਟ ਫੋਰਮ ਏਕਤਾ.ਮੰਚ ਐਸ਼ੋਸ਼ੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਦੀ ਲੀਡਰਸ਼ਿੱਪ ਨੂੰ ਮੀਟਿੰਗ ਦੇ ਕੇ ਮੰਗਾਂ ਹੱਲ ਨਾ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਅਤੇ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਹੋਏ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ’ਚ ਮੈਨੇਜਮੈਂਟ ਅਤੇ ਸਰਕਾਰ ਨੇ ਮੰਨੀਆ ਮੰਗਾ ਲਾਗੂ ਨਾ ਕੀਤੀਆਂ ਤਾਂ ਸ਼ੰਘਰਸ਼ ਤੇਜ ਕੀਤਾ ਜਾਵੇਗਾ, ਜਿਸ ਦੀ ਸਾਰੀ ਜੁਮੇਵਾਰੀ ਮੈਨੇਜਮੈਂਟ ਅਤੇ ਸਰਕਾਰ ਦੀ ਹੋਵੇਗੀ ਤੇ ਬਿਜਲੀ ਮੰਤਰੀ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਰੈਲੀ ਨੂੰ ਡਵੀਜ਼ਨ ਪ੍ਰਧਾਨ ਬਲਵ ਸਿੰਘ ਝੱਜ, ਦੇਸ ਰਾਜ, ਪੈਨਸ਼ਨਰ ਆਗੂ ਰਕੇਸ਼ ਬਾਲੀ ਕਲਸੇੜਾ, ਮਦਨ ਗੋਪਾਲ, ਮੋਹਿਤ ਸ਼ਰਮਾ, ਤਿਲਕਰਾਜ, ਭਾਗ ਸਿੰਘ, ਜਗੀਰ ਸਿੰਘ ਰੋਲੀ, ਕਾਮਰੇਡ ਬਜਿੰਦਰ ਪੰਡਤ, ਜਸਵੰਤ ਸਿੰਘ ਤੇ ਬਹਾਦਰ ਸਿੰਘ ਐੱਸਐੱਸਏ ਸੰਬੋਧਨ ਕੀਤਾ ਹੈ।