ਸੇਵਾ ਮੁੱਕਤੀ ਮੌਕੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਦਾ ਸਨਮਾਨ
ਸੇਵਾ ਮੁੱਕਤੀ ਮੌਕੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਦਾ ਸਨਮਾਨ
Publish Date: Sat, 31 Jan 2026 06:18 PM (IST)
Updated Date: Sat, 31 Jan 2026 06:19 PM (IST)

ਗੁਰਦੀਪ ਭੱਲੜੀ, ਪੰਜਾਬੀ ਜਾਗਰਣ ਨੰਗਲ : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਆਪਣੀ 29 ਸਾਲ 2 ਮਹੀਨੇ ਦੀ ਸੇਵਾ ਕਰਨ ਉਪਰੰਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਤੋਂ ਸੇਵਾ ਮੁੱਕਤ ਹੋ ਰਹੇ ਗਏ ਹਨ। ਸੇਵਾ ਮੁਕਤੀ ਮੌਕੇ ਆਈਟੀਆਈ ਨੰਗਲ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆਂ ਗਿਆ,ਜਿਥੇ ਆਈਟੀਆਈ ਦੇ ਸਟਾਫ ਵਲੋਂ ਪ੍ਰਿੰਸੀਪਲ ਭੱਲੜੀ ਨੂੰ ਯਾਦਗਾਰੀ ਸਨਮਾਨ ਚਿੰਨ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਵਿਦਾਇਗੀ ਅਤੇ ਸਨਮਾਨ ਸਮਾਗਮ ਵਿਚ ਸਟਾਫ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ, ਮਾਤਾ ਬਲਵਿੰਦਰ ਕੌਰ, ਪ੍ਰੈਸ ਕਲੱਬਾ,ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਵਲੋਂ ਸੇਵਾ ਮੁੱਕਤੀ ਮੌਕੇ ਪ੍ਰਿੰਸੀਪਲ ਭੱਲੜੀ ਨੂੰ ਵਧਾਈ ਦਿੰਦਿਆਂ, ਉਨਾਂ ਵਲੋਂ ਸੰਸਥਾਂ ਦੇ ਸੁਧਾਰ ਲਈ ਕੀਤੇ ਗਏ ਕੰਮਾਂ ਦੀ ਸਲਾਘਾ ਕਰਦਿਆਂ, ਲੰਬੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਥਾਂ ਦੇ ਸੀਨੀਅਰ ਟਰੇਨਿੰਗ ਅਫਸਰ ਰਾਕੇਸ਼ ਕੁਮਾਰ ਨੇ ਕਿਹਾ ਕਿ ਪ੍ਰਿੰਸੀਪਲ ਭੱਲੜੀ ਵਲੋਂ ਬਤੌਰ ਪ੍ਰਿੰਸੀਪਲ ਸੇਵਾ ਕਰਦਿਆਂ, ਸੰਸਥਾਂ ਦੀ ਤਰੱਕੀ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ ਉਨ੍ਹਾਂ ਨੇ ਸਰਕਾਰੀ ਆਈ ਟੀ ਆਈ ਨੰਗਲ ਨੂੰ ਅਨੁਸ਼ਾਸਿਤ, ਪ੍ਰਗਤੀਸ਼ੀਲ ਅਤੇ ਵਿਦਿਆਰਥੀ-ਕੇਂਦਰਿਤ ਸੰਸਥਾ ਵਜੋਂ ਮਜ਼ਬੂਤ ਕੀਤਾ। ਉਨ੍ਹਾਂ ਆਪਣੀ ਨੌਕਰੀ ਦੌਰਾਨ ਜਿਥੇ ਸਰਕਾਰੀ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਨਾ ਕੇਵਲ ਦਫ਼ਤਰੀ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਸੰਭਾਲਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਅਯੂਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ.ਸੰਜੀਵ ਗੌਤਮ,ਤਰਕਸ਼ੀਲ ਆਗੂ ਗੁਰਜਿੰਦਰ ਸਿੰਘ ਸ਼ੌਕਰ,ਸੁਮਿਤ ਅੰਗਨੀ ਸੰਦਲ, ਰੋਹਿਤ ਕਾਲੀਆਂ,ਭਾਖੜਾ ਡੈਮ ਦੇ ਚੀਫ ਇੰਜਨੀਅਰ ਸੀਪੀ ਸਿੰਘ,ਐੱਸ ਸੀ ਹਰਜੋਤ ਸਿੰਘ ਵਾਲੀਆਂ,ਪ੍ਰਿੰਸੀਪਲ ਦੂਆ, ਨਿਸ਼ਾਤ ਗੁਪਤਾ,ਐਡਵੋਕੇਟ ਸੁਧੀਰ ਸਿੰਘ,ਦਵਿੰਦਰ ਸ਼ਰਮਾ, ਐਡਵੋਕੇਟ ਪਰਮਜੀਤ ਸਿੰਘ, ਲਲਿਤ ਚੌਧਰੀ, ਪੰਜਾਬੀ ਜਾਗਰਣ ਰੂਪਨਗਰ ਤੇ ਨੰਗਲ ਦੇ ਇੰਚਾਰਜ ਤੇ ਸਮੂਹ ਪੱਤਰਕਾਰ, ਪ੍ਰੈਸ ਕੱਲਬ ਦੇ ਪ੍ਰਧਾਨ ਰਾਜੇਸ਼ ਪਟਿਆਲ,ਪ੍ਰੀਤਮ ਸਿੰਘ ਬਰਾਰੀ,ਰਣਬੀਰ ਸਿੰਘ ਸੈਣੀ,ਸੁਪਿੰਦਰਜੀਤ ਸਿੰਘ ਜੱਜੀ,ਤੋਂ ਇਲਾਵਾ ਅਮਨਦੀਪ ਸਿੰਘ, ਅੰਜੂ, ਰਵਨੀਤ ਕੌਰ, ਸੁਖਵਿੰਦਰ ਸਿੰਘ, ਗਿਤਾਜਲੀ ਸ਼ਰਮਾ, ਚੰਦਨ, ਸੰਜੀਵ, ਮਾਇਆਂ ਦੇਵੀ, ਅਭਿਸ਼ੇਕ ਕੁਮਾਰ, ਪੂਰਨ ਚੰਦ ਤੋਂ ਇਲਾਵਾ ਆਈਟੀਆਈ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।