ਕਬੱਡੀ ਲਈ ਲੜਕੀਆਂ ਦਾ ਪ੍ਰੀ ਕੋਚਿੰਗ ਕੈਂਪ ਜਾਰੀ
ਐਸਓਈ ਕੀਰਤਪੁਰ ਸਾਹਿਬ ਵਿਖੇ ਸਕੂਲ ਨੈਸ਼ਨਲ ਖੇਡਾਂ ਕਬੱਡੀ ਲਈ ਪੰਜਾਬ ਦੀਆਂ ਲੜਕੀਆਂ ਦਾ ਪ੍ਰੀ ਕੋਚਿੰਗ ਕੈਂਪ ਜਾਰੀ
Publish Date: Wed, 14 Jan 2026 06:40 PM (IST)
Updated Date: Wed, 14 Jan 2026 06:42 PM (IST)

ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : 69ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਅੰਤਰਗਤ ਨੈਸ਼ਨਲ ਸਟਾਈਲ ਕਬੱਡੀ ਅੰਡਰ 19 ਸਾਲ ਲੜਕੀਆਂ ਦੇ ਮੁਕਾਬਲੇ ਜੋ ਕਿ ਮਿਤੀ 19 ਜਨਵਰੀ ਤੋਂ 23 ਜਨਵਰੀ ਤੱਕ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਨਾਲਾਗੜ੍ਹ ਵਿਖੇ ਹੋ ਰਹੇ ਹਨ ਦੀ ਤਿਆਰੀ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਲੜਕੀਆਂ ਦਾ ਪ੍ਰੀ ਕੋਚਿੰਗ ਕੈਂਪ ਐਸਓਈ ਕੀਰਤਪੁਰ ਸਾਹਿਬ ਵਿਖੇ ਲੱਗਿਆ ਹੋਇਆ ਹੈ। ਇਸ ਕੈਂਪ ਵਿਚ ਅੱਜ ਇਲਾਕੇ ਦੇ ਸਮਾਜ ਸੇਵੀ ਰਮਜ਼ਾਨ ਖਾਨ ਵੱਲੋਂ ਲੜਕੀਆਂ ਦੇ ਨਾਲ ਆ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ ਲੜਕੀਆਂ ਨੂੰ ਮੂੰਗਫਲੀ ਅਤੇ ਗਚਕ ਵੰਡੀ ਗਈ। ਕੈਂਪ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਓਈ ਕੀਰਤਪੁਰ ਸਾਹਿਬ ਦੇ ਡੀਪੀਈ ਭੁਪਿੰਦਰ ਸਿੰਘ ਰਾਣਾ ਕਬੱਡੀ ਕੋਚ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਦੇ ਅਨੁਸਾਰ ਇਸ ਕੈਂਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ 22 ਖਿਡਾਰਨਾਂ ਭਾਗ ਲੈ ਰਹੀਆਂ ਹਨ। ਇਹ ਕੈਂਪ ਮਿਤੀ 7 ਜਨਵਰੀ ਤੋਂ 16 ਜਨਵਰੀ ਤੱਕ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪ੍ਰੀ ਕੋਚਿੰਗ ਕੈਂਪ ਦੌਰਾਨ ਵਧੀਆ ਖੇਡਣ ਵਾਲੀਆਂ 12 ਖਿਡਾਰਨਾਂ ਦੀ ਚੋਣ ਪੰਜਾਬ ਦੀ ਟੀਮ ਲਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਟੀਮ 18 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਨੂੰ ਰਵਾਨਾ ਹੋਵੇਗੀ। ਕੈਂਪ ਦੌਰਾਨ ਇਹਨਾਂ ਲੜਕੀਆਂ ਦੀ ਸਵੇਰੇ ਸ਼ਾਮ ਦੋ ਸਮੇਂ ਟ੍ਰੇਨਿੰਗ ਕਰਵਾਈ ਜਾਂਦੀ ਹੈ।ਜਿਲ੍ਹਾਂ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਅਤੇ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਅਤੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਰਾਣਾ ਦੀ ਯੋਗ ਅਗਵਾਈ ਹੇਠ ਪਹਿਲਾਂ ਵੀ ਸਕੂਲ ਵਿਚ ਨੈਸ਼ਨਲ ਪੱਧਰ ਦੇ ਅੰਡਰ 17 ਅਤੇ ਅੰਡਰ 19 ਸਾਲ ਦੇ ਪੰਜ ਦੇ ਕਰੀਬ ਕੋਚਿੰਗ ਕੈਂਪ ਲੱਗ ਚੁੱਕੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਖਿਡਾਰਨਾਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਜਾ ਰਹੀ ਹੈ, ਉੱਥੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਵੀ ਖਿਡਾਰਨਾਂ ਨੂੰ ਆ ਕੇ ਰੋਜ਼ਾਨਾ ਕੋਈ ਨਾ ਕੋਈ ਰਿਫਰੈਸ਼ਮੈਂਟ ਦਿੱਤੀ ਜਾ ਰਹੀ ਹੈ। ਅੱਜ ਇਲਾਕੇ ਦੇ ਸਮਾਜ ਸੇਵੀ ਰਮਜ਼ਾਨ ਖਾਨ ਵੱਲੋਂ ਲੜਕੀਆਂ ਦੇ ਨਾਲ ਆ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਅਤੇ ਲੜਕੀਆਂ ਨੂੰ ਮੂੰਗਫਲੀ ਅਤੇ ਗਚਕ ਵੰਡੀ ਗਈ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਬੁੱਧ ਸਿੰਘ ਰਾਣਾ , ਰਣਵੀਰ ਸਿੰਘ ਆਦਿ ਹਾਜ਼ਰ ਸਨ।