ਹੋਲੇ ਮਹੱਲੇ ਦੇ ਮੱਦੇ ਨਜ਼ਰ ਪੁਲਿਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ
ਹੋਲੇ ਮਹੱਲੇ ਦੇ ਮੱਦੇ ਨਜ਼ਰ ਪੁਲਿਸ ਨੇ ਕੀਤੀ ਵਿਸ਼ੇਸ਼ ਨਾਕਾਬੰਦੀ
Publish Date: Fri, 27 Feb 2026 06:42 PM (IST)
Updated Date: Fri, 27 Feb 2026 06:43 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ਼੍ਰੀ ਕੀਰਤਪੁਰ ਸਾਹਿਬ ਵਿਚ ਹੋਲੇ ਮਹੱਲੇ ਦੀ ਹੋਈ ਆਰੰਭਤਾ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਹੱਦੀ ਸ਼ਹਿਰ ਨੰਗਲ ਦੇ ਵਿਚ ਵੀ ਪੁਲਿਸ ਵੱਲੋਂ ਮੁਸਤੈਦੀ ਵਿਖਾਉਂਦੇ ਹੋਏ ਵਿਸ਼ੇਸ਼ ਨਾਕਾਬੰਦੀਆਂ ਕੀਤੀਆਂ ਗਈਆਂ ਹਨ। ਅੱਜ ਨਵਾਂ ਨੰਗਲ ਚੌਂਕ ਦੇ ਵਿਚ ਫਲਾਈ ਓਵਰ ਦੇ ਲਾਗੇ ਚੌਂਕੀ ਇੰਚਾਰਜ ਸਰਤਾਜ ਸਿੰਘ ਦੀ ਅਗਵਾਈ ਦੇ ਵਿਚ ਪੁਲਿਸ ਵੱਲੋਂ ਇੱਕ ਵਿਸ਼ੇਸ਼ ਨਾਕੇਬੰਦੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਤੇ ਭਾਰੀ ਵਾਹਨਾਂ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਦਾਖਲੇ ਦੀ ਰੋਕ ਦੇ ਲਈ ਇਹ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ । ਉਹਨਾਂ ਨੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰ ਟਰਾਲੀਆਂ, ਛੋਟੇ ਹਾਥੀ, ਜਾਂ ਫਿਰ ਵੱਡੇ ਘੋੜਿਆਂ ਦੇ ਵਿਚ ਵਾਧੂ ਸੰਗਤ ਨੂੰ ਬਿਠਾ ਕੇ ਨਾ ਲਿਆਉਣ, ਜਿਸ ਦੇ ਨਾਲ ਕਿ ਦੁਰਘਟਨਾ ਦਾ ਖਦਸ਼ਾ ਪੈਦਾ ਹੋਵੇ । ਇਸ ਮੌਕੇ ’ਤੇ ਉਹਨਾਂ ਦੇ ਨਾਲ ਸਬ ਇੰਸਪੈਕਟਰ ਮਦਨ ਲਾਲ , ਪ੍ਰਿਤਪਾਲ ਸਿੰਘ ਅਤੇ ਅਨਿਲ ਕੁਮਾਰ ਹਾਜ਼ਰ ਸਨ।