ਹਥਿਆਰਾਂ ਦੀ ਨੌਕ ’ਤੇ ਪੈਟਰੋਲ ਪੰਪ ਲੁੱਟਣ ਦੀ ਨਾਕਾਮ ਕੋਸ਼ਿਸ਼
ਪੁਲਿਸ ਵੱਲੋਂ ਮਾਮਲਾ ਦਰਜ
ਹਥਿਆਰ ਦੀ ਨੌਕ ’ਤੇ ਪੈਟਰੋਲ ਪੰਪ ਲੁੱਟਣ ਦੀ ਨਾਕਾਮ ਕੋਸ਼ਿਸ਼ਪੁਲਿਸ ਵੱਲੋਂ ਮਾਮਲਾ ਦਰਜ
Publish Date: Thu, 12 Mar 2026 05:40 PM (IST)
Updated Date: Thu, 12 Mar 2026 05:42 PM (IST)

ਪੁਲਿਸ ਨੇ ਕੀਤਾ ਮਾਮਲਾ ਦਰਜ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਨੰਗਲ ਮੁੱਖ ਮਾਰਗ ’ਤੇ ਪਿੰਡ ਦੋਲੋਵਾਲ ਵਿਖੇ ਸਥਿਤ ਖੁਰਾਨਾ ਮੋਟਰਸ ਪੈਟਰੋਲ ਪੰਪ ’ਤੇ ਬੀਤੀ ਰਾਤ ਇੱਕ ਅਣਪਛਾਤੇ ਵਿਅਕਤੀ ਵੱਲੋਂ ਹਥਿਆਰ ਦੀ ਨੋਕ ’ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਾਰ ਵਿਚ ਬੈਠੇ ਵਿਅਕਤੀ ਨੇ ਹਥਿਆਰ ਦਿਖਾ ਕੇ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਕਰਮਚਾਰੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ। ਜਾਣਕਾਰੀ ਦਿੰਦੇ ਹੋਏ ਪੰਪ ਮਾਲਕ ਵੀ ਖੁਰਾਨਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 2 ਵਜੇ ਇੱਕ ਸਵਿਫਟ ਕਾਰ ਨੰਬਰ ਐਚ,ਆਰ 01 ਏ,ਵਾਈ 5774 ਪੈਟਰੋਲ ਪੰਪ ਤੇ ਆਈ ਅਤੇ ਤੇਲ ਪਵਾਉਣ ਦੇ ਬਹਾਨੇ ਹਾਰਨ ਮਾਰਨ ਲੱਗੀ। ਰਾਤ ਸਮੇਂ ਡਿਊਟੀ ਕਰਨ ਵਾਲਾ ਕਮਲ ਕੁਮਾਰ ਜਦੋਂ ਕਾਰ ਦੇ ਨੇੜੇ ਆਇਆ ਤਾਂ ਵਿਚ ਬੈਠੇ ਵਿਅਕਤੀ ਜਿਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ, ਨੇ ਹਥਿਆਰ ਦਿਖਾ ਕੇ ਕਿਹਾ ਕਿ ਜੋ ਕੁਝ ਕੋਲ ਹੈ ਇੱਥੇ ਰੱਖ ਨਹੀਂ ਤਾਂ ਜਾਨੋ ਮਾਰ ਦਿੱਤਾ ਜਾਵੇਗਾ, ਕਮਲ ਕੁਮਾਰ ਨੇ ਭੱਜ ਕੇ ਜਾਨ ਬਚਾਈ ਅਤੇ ਪੰਪ ਦੀਆਂ ਲਾਈਟਾਂ ਬੰਦ ਕਰਕੇ ਕਮਰੇ ਅੰਦਰ ਚਲਾ ਗਿਆ। ਮਾਲਕਾਂ ਨੂੰ ਸਵੇਰੇ ਸੂਚਿਤ ਕੀਤਾ। ਰਵੀ ਖੁਰਾਨਾ ਨੇ ਦੱਸਿਆ ਕਿ ਸਵੇਰੇ ਸੀਸੀਟੀਵੀ ਕੈਮਰੇ ਦੇਖੇ ਜਿਸ ਵਿੱਚ ਕਮਲ ਕੁਮਾਰ ਕਾਰ ਵਾਲੇ ਕੋਲੋਂ ਡਰ ਕੇ ਭੱਜਿਆ ਦੇਖਿਆ ਗਿਆ। ਪੰਪ ਮਾਲਕ ਵਲੋਂ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸੀਸੀਟੀਵੀ ਫੁਟੇਜ ਤੇ ਦਰਖਾਸਤ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਥਾਣਾ ਮੁੱਖੀ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਪ ’ਤੇ ਕੰਮ ਕਰਨ ਵਾਲੇ ਕਮਲ ਕੁਮਾਰ ਵਲੋਂ ਦਿੱਤੇ ਬਿਆਨ ਅਤੇ ਫੁਟੇਜ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਦੋਂ ਇਸ ਕਾਰ ਦਾ ਨੰਬਰ ਟਰੇਸ ਕਰਵਾਇਆ ਗਿਆ ਤਾਂ ਉਹ ਜਾਅਲੀ ਪਾਇਆ ਗਿਆ, ਪੁਲਿਸ ਵੱਲੋਂ ਤਕਨੀਕੀ ਸਹਾਇਤਾ ਅਤੇ ਆਸ ਪਾਸ ਪੁੱਛ ਪੜਤਾਲ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀ ਪੁਲਿਸ ਦੀ ਹਿਰਾਸਤ ਵਿਚ ਹੋਵੇਗਾ।