ਚੋਰੀ ਕਰਨ ਵਾਲੀ ਲੜਕੀ ਨੂੰ ਪੁਲਿਸ ਨੇ ਕੁਝ ਘੰਟਿਆਂ ’ਚ ਕੀਤਾ ਕਾਬੂ
ਸ਼੍ਰੀ ਕੀਰਤਪੁਰ ਸਾਹਿਬ ਵਿਖੇ ਚੋਰੀ ਕਰਨ ਵਾਲੀ ਲੜਕੀ ਨੂੰ ਪੁਲਿਸ ਨੇ ਕੁਝ ਘੰਟਿਆਂ ਵਿਚ ਹੀ ਕੀਤਾ ਕਾਬੂ
Publish Date: Fri, 20 Mar 2026 06:35 PM (IST)
Updated Date: Fri, 20 Mar 2026 06:37 PM (IST)

ਜਿਊਲਰ ਦੀ ਦੁਕਾਨ ਦੇ ਤਾਲੇ ਤੋੜਨ ਦੀ ਵੀ ਕੀਤੀ ਅਸਫਲ ਕੋਸ਼ਿਸ਼ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਧਾਰਮਿਕ ਕੀਰਤਪੁਰ ਸਾਹਿਬ ਵਿਚ ਦੇਰ ਰਾਤ ਸ਼ੀਤਲਾ ਮਾਤਾ ਮੰਦਿਰ ਦੇ ਕੋਲ ਇੱਕ ਰੇਡੀਮੈਟ ਦੁਕਾਨ, ਖੋਖੇ ਦੇ ਵਿੱਚੋਂ ਕੱਪੜਾ ਚੋਰੀ ਹੋਇਆ ਅਤੇ ਇੱਕ ਮੁਖ ਬਾਜ਼ਾਰ ਵਿਚ ਜਵੈਲਰ ਦੀ ਦੁਕਾਨ ਦੇ ਤਾਲੇ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਪੁਲਿਸ ਨੂੰ ਪਤਾ ਲੱਗਿਆ ਕਿ ਇੱਕ ਨੌਜਵਾਨ ਲੜਕੀ ਵਾਰਦਾਤ ਕਰ ਰਹੀ ਸੀ ਜੋ ਜਵੈਲਰ ਦੀ ਦੁਕਾਨ ’ਤੇ ਤਾਲੇ ਤੋੜਨ ਦੀ ਅਸਫਲ ਕੋਸ਼ਿਸ਼ ਕਰਦੀ ਹੋਈ ਨਜ਼ਰ ਆਈ। ਸੀਸੀ ਟੀਵੀ ਕੈਮਰੇ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਲੜਕੀ ਰਾਤ ਦੇ 12,30 ਤੇ ਸੁਨਿਆਰੇ ਦੀ ਦੁਕਾਨ ਦੇ ਤਾਲੇ ਤੋੜਨੇ ਦੀ ਕੋਸ਼ਿਸ਼ ਕਰ ਰਹੀ ਹੈ, ਪੁਲਿਸ ਵੱਲੋਂ ਸ਼ੱਕ ਦੇ ਆਧਾਰ ’ਤੇ ਇਸ ਲੜਕੀ ਦੀ ਤਲਾਸ਼ ਕੀਤੀ ਗਈ ਜਦੋਂ ਪੁਲਿਸ ਵੱਲੋਂ ਸਖਤੀ ਨਾਲ ਪੁੱਛ ਤਾਸ਼ ਕੀਤੀ ਗਈ ਤਾਂ ਉਸ ਨੇ ਮਨਿਆ ਕਿ ਉਸ ਨੇ ਕੱਪੜੇ ਦੀ ਦੁਕਾਨ ’ਤੇ ਵੀ ਚੋਰੀ ਕੀਤੀ ਹੈ। ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿਚ ਇਸ ਚੋਰੀ ਦੀ ਵਾਰਦਾਤ ਨੂੰ ਸੁਲਝਾ ਦਿੱਤਾ ਹੈ। ਕੁਝ ਘੰਟਿਆਂ ਵਿਚ ਹੀ ਪੁਲਿਸ ਨੇ ਉਸ ਲੜਕੀ ਨੂੰ ਫੜ ਲਿਆ ਅਤੇ ਉਸ ਦੇ ਪਾਸ ਤੋਂ ਕੱਪੜੇ ਬਰਾਮਦ ਕਰ ਲਏ। ਇਸ ਦੇ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਕੀਰਤਪੁਰ ਸਾਹਿਬ ਦੇ ਮੁੱਖੀ ਜਤਿਨ ਕਪੂਰ ਨੇ ਦੱਸਿਆ ਕਿ ਉਹਨਾਂ ਦੇ ਪਾਸ ਇੱਕ ਸ਼ਿਕਾਇਤ ਦਰਜ ਹੋਈ ਸੀ ਜਿਸ ਵਿਚ ਦੁਕਾਨ ਤੋਂ ਰੈਡੀਮੇਟ ਕੱਪੜੇ ਚੁੱਕੇ ਗਏ ਹਨ ਜਿਸ ਤੋਂ ਬਾਅਦ ਉਹਨਾਂ ਨੇ ਆਸ ਪਾਸ ਖੇਤਰ ਤੇ ਸੀ,ਸੀ,ਟੀਵੀ ਕੈਮਰਾ ਖੰਗਾਲੇ ਅਤੇ ਟੀਮ ਬਣਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਇੱਕ ਜਵੈਲਰ ਦੀ ਦੁਕਾਨ ਦੇ ਬਾਹਰ ਤਾਲਾ ਤੋੜਦੀ ਹੋਈ ਇੱਕ ਨੌਜਵਾਨ ਲੜਕੀ ਨਜ਼ਰ ਆਈ ਟੀਮਾਂ ਵੱਲੋਂ ਲਗਾਤਾਰ ਭਾਲ ਕਰਨ ’ਤੇ ਉਸ ਲੜਕੀ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਲੜਕੀ ਵੱਲੋਂ ਹੀ ਰੇਡੀਮੇਡ ਦੀ ਦੁਕਾਨ ’ਤੇ ਚੋਰੀ ਕੀਤੀ ਗਈ ਸੀ ਜਿਸ ਵਿਚ ਜਿਹੜੇ ਕੱਪੜੇ ਉਹਨਾਂ ਚੋਰੀ ਕੀਤੇ ਸਨ ਉਹ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਹਨ। ਉਹਨਾਂ ਕਿਹਾ ਕਿ ਲੜਕੀ ਦੀ ਦਿਮਾਗੀ ਹਾਲਤ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਇਸ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਲੋਕ ਸਿਸਟਮ ਨੂੰ ਮਜਬੂਤ ਕਰਨ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਕੈਮਰੇ ਜਰੂਰ ਲਗਾ ਕੇ ਰੱਖਣ ਤਾਂ ਜੋ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ ਅਤੇ ਘਟਨਾ ਕਰਨ ਵਾਲੇ ਆਰੋਪੀ ਨੂੰ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੁਲਿਸ 24 ਘੰਟੇ ਪੈਟਰੋਲਿੰਗ ਕਰ ਰਹੀ ਹੈ ਪੁਲਿਸ ਸ਼ਹਿਰਵਾਸੀਆਂ ਦੀ ਹਿਫ਼ਾਜ਼ਤ ਲਈ ਸਤਰਕ ਹੈ ਅਤੇ ਸ਼ੱਕੀ ਵਿਅਕਤੀਆਂ ਤੇ ਪੁਲਿਸ ਦੀ ਤਿੱਖੀ ਨਜ਼ਰ ਹੈ ਸ਼ਹਿਰ ਵਾਸੀਆਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ, ਜੇਕਰ ਇਲਾਕੇ ਵਿਚ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਪਰਕ ਕੀਤਾ ਜਾਵੇ।