ਪੁਲਿਸ ਨੇ ਨਸ਼ੇ ਸਮੇਤ ਨੌਜਵਾਨ ਕੀਤਾ ਕਾਬੂ
ਪੁਲਿਸ ਨੇ ਨਸ਼ੇ ਸਮੇਤ ਨੌਜਵਾਨ ਕੀਤਾ ਕਾਬੂ
Publish Date: Thu, 29 Jan 2026 06:28 PM (IST)
Updated Date: Fri, 30 Jan 2026 04:08 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਨੰਗਲ : ਨੰਗਲ ਪੁਲਿਸ ਨੇ ਉਸ ਵਕਤ ਸਫਲਤਾ ਹਾਸਲ ਕੀਤੀ ਜਦੋ ਐੱਸਆਈ ਬਲਬੀਰ ਸਿੰਘ ਦੇ ਸਮੇਤ ਪੁਲਿਸ ਪਾਰਟੀ ਵੱਲੋ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਦੀਪਕ ਉਰਫ ਦੀਪੂ ਪੁੱਤਰ ਰਮੇਸ਼ ਕੁਮਾਰ ਵਾਸੀ ਹਾਉਸ ਨੰਬਰ 316 ਈਬੀ ਬਲਾਕ ਨੰਗਲ ਥਾਣਾ ਨੰਗਲ ਨੂੰ ਕਾਬੂ ਕੀਤਾ ਗਿਆ, ਜਿਸ ਪਾਸੋਂ 58 ਗ੍ਰਾਮ ਨਸ਼ੀਲਾ ਬਰਾਉਨ ਪਾਉਡਰ, 11 ਸਰਿੰਜਾ ਅਤੇ 05 ਸ਼ੀਸ਼ੀਆਂ ਪਲਾਸਟਿਕ ਨਸ਼ੀਲਾ ਤਰਲ ਪਦਾਰਥ ਬ੍ਰਾਮਦ ਕੀਤੀਆ ਗਈਆ ਜਿਸਤੇ ਮੁੱਕਦਮਾ ਨੰਬਰ 22 ਮਿਤੀ 27.01.2026 ਭਾਰਤੀ ਦੰਡਾਵਲੀ ਦੀ ਧਾਰਾ 22-61-85 ਤਹਿਤ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ।