ਮੰਦਰ ’ਚ ਚੋਰੀ ਕਰਨ ਵਾਲੇ ਚਾਰ ਗ੍ਰਿਫਤਾਰ : ਐਸਐੱਚਓ
ਗੁਗਾ ਮਾੜੀ ਮੰਦਰ ਵਿੱਚੋਂ ਚੋਰੀ ਕਰਨ ਵਾਲੇ ਪੁਲਿਸ ਵੱਲੋਂ ਚਾਰ "ਗ੍ਰਿਫਤਾਰ : ਐਸ ਐਚ ਓ
Publish Date: Mon, 23 Feb 2026 05:06 PM (IST)
Updated Date: Mon, 23 Feb 2026 05:10 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਬੀਤੇ ਦਿਨ ਗੁੱਗਾ ਮਾੜੀ ਮੰਦਰ ਈ ਬੀ ਬਲਾਕ ਨੰਗਲ ਵਿਖੇ ਹੋਈ ਚੋਰੀ ਉਪਰੰਤ ਕਾਰਵਾਈ ਕਰਦਿਆਂ ਨੰਗਲ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਚੋਰੀ ਕੀਤੇ ਗਏ ਸਮਾਨ ਸਮੇਤ ਚਾਰ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮੁੱਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਬੀਤੇ ਦਿਨ ਇੱਕ ਦਰਖਾਸਤ ਬਾਬਤ ਗੁੱਗਾ ਮਾੜੀ ਮੰਦਰ ਈਵੀ ਬਲਾਕ ਨੰਗਲ ਵਿਖੇ 21 ਅਤੇ 22 ਫਰਵਰੀ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ, ਪਿੱਤਲ ਦੇ ਨਾਗ, ਪਿੱਤਲ ਦੇ ਕਲ਼ਸ਼ ਅਤੇ ਪਿੱਤਲ ਦੇ ਗੁਰਜ ਤੋਂ ਇਲਾਵਾ ਛੋਟੇ ਨਾਗ ਅਤੇ ਪਿੱਤਲ ਅਤੇ ਤਾਂਬੇ ਦੇ ਭਾਂਡੇ ਚੋਰੀ ਕਰਨ ਸਬੰਧੀ ਪ੍ਰਾਪਤ ਹੋਈ ਸੀ। ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ ਪੜਤਾਲ ਕਰਨ ਉਪਰੰਤ ਮੁਕਦਮਾ ਨੰਬਰ 37 ਮਿਤੀ 22 ਫਰਵਰੀ ਅਪਰਾਧਿਕ ਧਾਰਾ 331(4),303(2),3(5) ਬੀ ਐਨਐਸ ਥਾਣਾ ਨੰਗਲ ਦਰਜ ਰਜਿਸਟਰ ਕੀਤਾ ਗਿਆ । ਪੁਲਿਸ ਥਾਣਾ ਨੰਗਲ ਦੇ ਏਐਸਆਈ ਰਾਮ ਕੁਮਾਰ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਦੋਰਾਨੇ ਤਫਤੀਸ਼ ਮੁਕੱਦਮਾ ਵਿਚ ਕੁੰਦਨ ਲਾਲ ਉਰਫ ਘੰਟੀ ਪੁੱਤਰ ਪਿਆਰੇ ਲਾਲ ਵਾਸੀ ਮਕਾਨ ਨੰਬਰ 557 ਇੰਦਰਾ ਨਗਰ ਨੰਗਲ,ਸੁਮਿਤ ਕੁਮਾਰ ਉਰਫ ਭੁੰਡੀ ਪੁੱਤਰ ਤਿਲਕ ਰਾਜ ਵਾਸੀ ਮਕਾਨ ਨੰਬਰ 344 ਡਬਲਐਫ ਬਲਾਕ ਨੰਗਲ,.ਰਵਿੰਦਰ ਕੁਮਾਰ ਉਰਫ ਕਾਕਾ ਬੱਕਰੀ ਪੁੱਤਰ ਰਾਜਾ ਰਾਮ ਵਾਸੀ ਮਕਾਨ ਨੰਬਰ 457-458 ਡਬਲਐਫ ਬਲਾਕ ਨੰਗਲ,ਰਾਜਨ ਮਹਾਜਨ ਉਰਫ ਵਿਸ਼ੂ ਉਰਫ ਅੰਮ੍ਰਿਤਸਰੀਆਂ ਪੁੱਤਰ ਵਿਜੇ ਕੁਮਾਰ ਮਹਾਜਨ ਵਾਸੀ ਮਕਾਨ ਨੰਬਰ 57 ਈ ਬੀ ਬਲਾਕ ਨੰਗਲ ਥਾਣਾ ਨੰਗਲ ਜਿਲਾ ਰੂਪਨਗਰ ਨੂੰ ਕਾਬੂ ਕੀਤਾ ਗਿਆ। ਥਾਣਾ ਮੁੱਖੀ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਕੋਲੋਂ 5,000 ਰੁਪਏ ਨਗਦੀ 1 ਕਲਸ਼ ਪੀਤਲ ਦਾ, 1 ਨਾਗ ਵੱਡਾ ਪੀਤਲ ਦਾ ਤੇ 4 ਨਾਗ ਛੋਟੇ, 1 ਗੁਰਜ ਪੀਤਲ ਦਾ ਬਰਾਮਦ ਕੀਤਾ ਗਿਆ । ਉਹਨਾਂ ਕਿਹਾ ਕਿ ਇਹਨਾਂ ਚਾਰਾਂ ਨੂੰ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਡੁੰਘਾਈ ਨਾਲ ਪੁੱਛ ਗਿੱਛ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।