ਨਾਜਾਇਜ਼ ਮਾਈਨਿੰਗ ਕਰਦੇ ਪੋਕਲੈਨ ਤੇ ਟਿੱਪਰ ਫੜੇ
ਨਾਜਾਇਜ਼ ਮਾਈਨਿੰਗ ਕਰਦੇ ਪੋਕਲੈਨ ਤੇ ਟਿੱਪਰ ਫੜੇ
Publish Date: Wed, 08 Apr 2026 04:43 PM (IST)
Updated Date: Thu, 09 Apr 2026 04:00 AM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਨੰਗਲ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਵੀ ਮਿਲ ਰਹੀ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਥਾਣਾ ਨੰਗਲ ਦੇ ਮੁਖੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਹਦਾਇਤ ਅਨੁਸਾਰ ਅਤੇ ਮਾਣਯੋਗ ਡੀ ਐਸ ਪੀ ਨੰਗਲ ਦੀ ਨਿਗਰਾਨੀ ਹੇਠ ਥਾਣਾ ਨੰਗਲ ਦੀ ਪੁਲਿਸ ਪਾਰਟੀ ਨੇ ਸਮੇਤ ਮਾਈਨਿੰਗ ਵਿਭਾਗ ਦੀ ਟੀਮ ਨਾਲ ਪਿੰਡ ਬੇਲਾ ਧਿਆਨੀ ਵਿਖੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਪੋਕਲਾਈਨ ਮਸ਼ੀਨ ਮਾਡਲ ਹੰਡੂਈ-210 ਜਿਸ ਦਾ ਸੀਰੀਅਲ ਨੰਬਰ ਐੱਨ633ਡੀ02956 ਰੰਗ ਪੀਲਾ ਕਾਲਾ, ਟਰੱਕ ਟਿੱਪਰ ਮਾਰਕਾ ਟਾਟਾ ਨੰਬਰ ਐੱਚ ਆਰ 58-ਐਫ-8058 ਨੂੰ ਰਿਕਵਰ ਕਰ ਕੇ ਮੁਕੱਦਮਾ ਨੰਬਰ 68 ਮਿਤੀ 07-04-2026 ਅ/ਧ 21(1), 4(1) ਮਿਨਰਲ ਮਾਇਨਿੰਗ ਐਕਟ ਥਾਣਾ ਨੰਗਲ ਨਾ ਮਾਲੂਮ ਅਪਰੇਟਰਾਂ/ਚਾਲਕਾਂ/ਮਾਲਕਾਂ ਤੇ ਦਰਜ ਰਜਿਸਟਰ ਗਿਆ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਹੀਕਲਾਂ ਤੇ ਜ਼ਮੀਨ ਦੀ ਮਾਲਕੀ ਹਾਸਲ ਕਰ ਕੇ ਕਥਿਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।