ਬੀਬੀਐੱਮਬੀ ਪਾਵਰ ਵਿੰਗ ’ਚ ਲੱਗੀ ਪੈਨਸ਼ਨ ਅਦਾਲਤ
ਬੀ ਬੀ ਐਮ ਬੀ ਪਾਵਰ ਵਿੰਗ ਵਿਚ ਲੱਗੀ ਪੈਨਸ਼ਨ ਅਦਾਲਤ
Publish Date: Tue, 24 Mar 2026 06:34 PM (IST)
Updated Date: Tue, 24 Mar 2026 06:37 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਅੱਜ ਮੁੱਖ ਇੰਜੀਨੀਅਰ/ਉਤਪਾਦਨ, ਬੀ.ਬੀ.ਐਮ.ਬੀ. ਨੰਗਲ ਵਿਚ ਇੰਜੀ. ਮਨੋਜ ਵਾਸਤਵ, ਨੋਡਲ ਅਧਿਕਾਰੀ-ਕਮ-ਨਿਗਰਾਨ ਇੰਜੀਨੀਅਰ/ਭਾਖੜਾ ਪਾਵਰ ਹਾਊਸ ਸਰਕਲ, ਬੀ.ਬੀ.ਐਮ.ਬੀ. (ਪਾਵਰ ਵਿੰਗ) ਨੰਗਲ ਦੀ ਪ੍ਰਧਾਨਗੀ ਹੇਠ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਵਿਚ ਨੋਡਲ ਅਧਿਕਾਰੀ ਤੋਂ ਇਲਾਵਾ ਇੰਜੀ. ਗੁਰਚਰਨ ਸਿੰਘ, ਸਥਾਨਕ ਇੰਜੀਨੀਅਰ, ਬੀ.ਬੀ.ਐਮ.ਬੀ. ਗੰਗੂਵਾਲ, ਇੰਜੀ. ਮਨਵਿੰਦਰ ਸਿੰਘ, ਸਥਾਨਕ ਇੰਜੀਨੀਅਰ, ਬੀ.ਬੀ.ਐਮ.ਬੀ. ਨੰਗਲ , ਰਾਜਿੰਦਰ ਧੀਮਾਨ, ਦਫ਼ਤਰ ਸੀਨੀਅਰ ਲੇਖਾ ਅਫ਼ਸਰ/ਭੁਗਤਾਨ, ਨੰਗਲ, ਪ੍ਰਵੀਨ ਕੁਮਾਰ, ਸੁਪਰਡੈਂਟ ਦਫ਼ਤਰ ਲੇਖਾ ਅਫ਼ਸਰ/ਪੈਨਸ਼ਨ, ਨੰਗਲ, ਵਿਕਰਮ ਸਰੀਨ, ਸੁਪਰਡੈਂਟ ਗ੍ਰੇਡ-1 ਦਫ਼ਤਰ ਮੁੱਖ ਇੰਜੀਨੀਅਰ/ਉਤਪਾਦਨ, ਹਰੀਸ਼ ਕੁਮਾਰ, ਸੁਪਰਡੈਂਟ ਦਫ਼ਤਰ ਨਿਗਰਾਨ ਇੰਜੀਨੀਅਰ/ਨਹਿਰ ਨੰਗਲ, ਵਿਨੋਦ ਆਨੰਦ, ਅਕਾਊਂਟੈਂਟ ਦਫ਼ਤਰ ਸਥਾਨਕ ਇੰਜੀਨੀਅਰ/ਨੰਗਲ ਸੰਜੀਵ ਕਾਲੀਆ, ਸੀਨੀਅਰ ਸਹਾਇਕ ਦਫ਼ਤਰ ਮੁੱਖ ਇੰਜੀਨੀਅਰ/ਉਤਪਾਦਨ, ਨੰਗਲ, ਸੰਦੀਪ ਕੌਸ਼ਲ, ਸੀਨੀਅਰ ਸਹਾਇਕ ਦਫ਼ਤਰ ਨਿਗਰਾਨ ਇੰਜੀਨੀਅਰ/ਭਾਖੜਾ ਪਾਵਰ ਹਾਊਸ ਸਰਕਲ ਬੀ.ਬੀ.ਐਮ.ਬੀ. ਨੰਗਲ, ਯੁਵਰਾਜ ਸਭਰਵਾਲ, ਅੱਪਰ ਡਿਵੀਜ਼ਨ ਕਲਰਕ ਦਫ਼ਤਰ ਸਥਾਨਕ ਇੰਜੀਨੀਅਰ/ਗੰਗੂਵਾਲ ਨੇ ਭਾਗ ਲਿਆ । ਪੈਨਸ਼ਨ ਅਦਾਲਤ ਦਾ ਆਯੋਜਨ ਬਹੁਤ ਹੀ ਖੁਸ਼ਗਵਾਰ ਅਤੇ ਸ਼ਾਂਤਮਈ ਮਾਹੌਲ ਵਿੱਚ ਹੋਇਆ। ਇੰਜੀਨੀਅਰ ਮਨੋਜ ਸ਼੍ਰੀਵਾਸਤਵ ਨੋਡਲ ਅਫਸਰ - ਕਮ - ਨਿਗਰਾਨ ਇੰਜੀਨੀਅਰ (ਭਾਖੜਾ ਪਾਵਰ ਹਾਊਸ) ਸਰਕਲ ਬੀ.ਬੀ.ਐਮ.ਬੀ. ਨੰਗਲ ਨੇ ਪੈਨਸ਼ਨ ਅਦਾਲਤ ਵਿੱਚ ਭਰੋਸਾ ਦਿੱਤਾ ਕਿ ਜਿਹੜੀਆਂ ਮੰਗਾਂ ਉਹਨਾਂ ਅਤੇ ਮੁੱਖ ਇੰਜੀਨੀਅਰ/ਜਨਰੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ, ਉਹਨਾਂ ਦਾ ਜਲਦੀ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੋ ਮੰਗਾਂ ਬੋਰਡ ਦੇ ਅਧਿਕਾਰ ਵਿੱਚ ਹਨ, ਉਹਨਾਂ ਨੂੰ ਪੱਖ ਵਿੱਚ ਆਪਣੀ ਸਿਫਾਰਸ਼ ਸਹਿਤ ਬੋਰਡ ਨੂੰ ਭੇਜ ਕੇ ਐਸੋਸੀਏਸ਼ਨ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ। ਅਦਾਲਤ ਵਿੱਚ ਇਹ ਵੀ ਦੱਸਿਆ ਗਿਆ ਕਿ ਪੈਨਸ਼ਨਰਾਂ ਦੇ ਬਕਾਏ (ਏਰੀਅਰ) ਦੇ ਕੁਝ ਕੇਸ ਸੀਨੀਅਰ ਅਕਾਊਂਟ ਅਫਸਰ/ਪੇਮੈਂਟ ਬੀ.ਬੀ.ਐਮ.ਬੀ. ਨੰਗਲ ਨੂੰ ਭੇਜ ਦਿੱਤੇ ਗਏ ਹਨ ਅਤੇ ਬਾਕੀ ਕੇਸਾਂ ਦਾ ਨਿਪਟਾਰਾ ਜਲਦੀ ਹੀ ਕਰ ਦਿੱਤਾ ਜਾਵੇਗਾ। ਮੈਡੀਕਲ ਬਿੱਲਾਂ ਦੀ ਅਦਾਇਗੀ ਜਲਦੀ ਹੋਵੇ, ਇਸ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਤੇ ਯੂਨੀਅਨ ਵੱਲੋਂ ਸਰਵਨ ਕੁਮਾਰ, ਪੈਟਰਨ ,ਨਕਾਨੂ ਰਾਮ, ਸੀਨੀਅਰ ਮੀਤ ਪ੍ਰਧਾਨ ਸੀਤਾਰਾਮ ਨਾਗਪਾਲ, ਮੀਤ ਪ੍ਰਧਾਨ ਵੀ. ਐਸ. ਡੋਡ, ਜਨਰਲ ਸਕੱਤਰ ਸੁਰੇਸ਼ ਠਾਕੁਰ, ਸੰਯੁਕਤ ਸਕੱਤਰ ਪ੍ਰੇਮ ਕੁਮਾਰ ਢੱਲ, ਸੰਯੁਕਤ ਸਕੱਤਰ ਚਰਨ ਦਾਸ ਪਰਦੇਸ਼ੀ, ਖਜ਼ਾਨਚੀ ਕੇ. ਐਸ. ਡੋਗਰਾ, ਸੀਨੀਅਰ ਫੀਲਡ ਸਕੱਤਰ ਗੁਰਦੀਪ ਸਿੰਘ (ਬਿੱਟੂ), ਪ੍ਰੈਸ ਸਕੱਤਰ ਜੀਤ ਸਿੰਘ ਰਾਣਾ ਹਾਜਰ ਸਨ।