ਗਲਤ ਜਗ੍ਹਾ ਲੱਗੇ ਐਂਟਰੀ ਪੁਆਇੰਟ ’ਤੇ ਲੱਗਦਾ ਭਾਰੀ ਜਾਮ
ਗਲਤ ਜਗ੍ਹਾ ਲੱਗੇ ਐਂਟਰੀ ਪੁਆਇੰਟ ’ਤੇ ਲੱਗਦਾ ਭਾਰੀ ਜਾਮ
Publish Date: Fri, 05 Jun 2026 06:57 PM (IST)
Updated Date: Fri, 05 Jun 2026 06:59 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ’ਤੇ ਲੱਗੇ ਵਿਵਾਦਿਤ ਐਂਟਰੀ ਟੈਕਸ ’ਤੇ ਰੋਜਾਨਾ ਭਾਰੀ ਜਾਣ ਲੱਗਦਾ ਹੈ ਚੜਾਈ ਵਿੱਚ ਲੱਗੇ ਐਂਟਰੀ ਟੋਲ ਟੈਕਸ ਕਾਰਨ ਰੋਜ਼ਾਨਾ ਵਾਹਨਾ ਦਾ ਨੁਕਸਾਨ ਹੋ ਰਿਹਾ ਹੈ ’ਤੇ ਗੱਡੀਆਂ ਬਰੇਕਡਾਉਨ ਹੋ ਰਹੀਆਂ ਹਨ। ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਕਾਰਨ ਦੇਸ਼ ਦੇ ਵੱਖ ਵਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਪ੍ਰਦੇਸ਼ ਘੁੰਮਣ ਆ ਰਹੇ ਹਨ ਅਤੇ ਹਿਮਾਚਲ ਪ੍ਰਦੇਸ਼ ਦਾਖਲ ਹੁੰਦੇ ਅਨੁਸਾਰ ਪਹਿਲਾਂ ਤਾਂ ਉਨ੍ਹਾਂ ਦੀ ਜੇਬ ’ਤੇ ਡਾਕਾ ਪੈਂਦਾ ਹੈ ਅਤੇ ਫੇਰ ਗੱਡੀਆਂ ਦਾ ਨੁਕਸਾਨ ਹੋ ਰਿਹਾ ਹੈ। ਰੋਜਾਨਾ ਲੱਗਦੇ ਭਾਰੀ ਜਾਮ ਕਰਨ ਘੰਟਿਆਂ ਬੱਧੀ ਐਂਟਰੀ ਟੈਕਸ ਪਾਰ ਕਰਨਾ ਪੈਂਦਾ ਹੈ, ਭਾਵੇਂ ਕਿ ਹਿਮਾਚਲ ਪ੍ਰਦੇਸ਼ ’ਤੇ ਨੌਜਵਾਨ ਐਂਟਰੀ ਟੈਕਸ ’ਤੇ ਜਾਮ ਖਲਾਉਣ ਲਈ ਤਾਇਨਾਤ ਰਹਿੰਦੇ ਹਨ, ਪਰ ਭਾਰੀ ਜਾਮ ਕਾਰਨ ਕਈ ਬੱਸਾਂ ਰੋਂਗ ਸਾਈਡ ਐਂਟਰੀ ਟੋਲ ਪਾਰ ਕਰਦੀਆਂ ਹਨ, ਜਿਸ ਨਾਲ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾਂ ਨਾਲ ਟੱਕਰ ਦਾ ਖਤਰਾ ਵਧਿਆ ਰਹਿੰਦਾ ਹੈ। ਰੋਂਗ ਸਾਈਡ ਬੱਸਾਂ ਦੇ ਮਗਰ ਹੋਰ ਗੱਡੀਆਂ ਵੀ ਚੱਲ ਪੈਂਦੀਆਂ ਹਨ ਜਿਸ ਨਾਲ ਛੋਟੇ ਮੋਟੇ ਹਾਦਸੇ ਵੀ ਵਾਪਰ ਚੁੱਕੇ ਹਨ। ਦੱਸਣ ਯੋਗ ਹੈ ਕੀ ਬਾਹਰੋਂ ਆ ਰਹੇ ਸੈਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਡਰਾਈਵਿੰਗ ਦਾ ਤਜਰਬਾ ਘੱਟ ਹੁੰਦਾ ਹੈ ਜਦੋਂ ਚੜਾਈ ਵਿੱਚ ਐਂਟਰੀ ਫੀਸ ਕਟਵਾਉਣ ਲਈ ਉਹਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਦੁਬਾਰਾ ਚਲਣ ਸਮੇਂ ਕਈ ਵਾਹਨਾਂ ਦੀਆਂ ਕਲੱਚ ਪਲੇਟਾਂ ਸੜ ਜਾਂਦੀਆਂ ਹਨ ਜਿਸ ਕਾਰਨ ਵਾਹਨ ਸੜਕ ਦੇ ਵਿਚਕਾਰ ਹੀ ਖਰਾਬ ਹੋ ਜਾਂਦਾ ਹੈ। ਕਾਰਾਂ ਨੂੰ ਤਾਂ ਟੋਲ ਪਲਾਜਾ ਰਾਹਗੀਰਾਂ ਵੱਲੋਂ ਧੱਕਾ ਲਗਾ ਕੇ ਸਾਈਡ ’ਤੇ ਕਰ ਦਿੱਤਾ ਜਾਂਦਾ ਹੈ, ਪਰ ਮਲਟੀ ਐਕਸਲ ਗੱਡੀਆਂ ਨੂੰ ਜਿਆਦਾ ਨੁਕਸਾਨ ਹੁੰਦਾ ਹੈ ਅਤੇ ਟਰੱਕ ਮਾਲਕ ਨੂੰ ਮੁਰੰਮਤ ਕਰਵਾਉਣ ਸਮੇਂ ਮੋਟਾ ਖਰਚਾ ਕਰਨਾ ਪੈਂਦਾ ਹੈ। ਪਹਿਲਾਂ ਵੀ ਕਈ ਵਾਰ ਰੋਜਾਨਾ ਸਫਰ ਕਰਨ ਵਾਲੇ ਟਰੱਕ ਡਰਾਈਵਰ ’ਤੇ ਟਰੱਕ ਟਰਾਂਸਪੋਰਟਰਾਂ ਵੱਲੋਂ ਐਂਟਰੀ ਟੈਕਸ ਨੂੰ ਇਸ ਜਗ੍ਹਾਂ ਤੋਂ ਪਤਾ ਲੱਗੇ ਹੋਰ ਜਗ੍ਹਾ ਲਗਾਉਣ ਲਈ ਬੇਨਤੀ ਕੀਤੀ ਗਈ ਕਈ ਵਾਰ ਸ਼ੋਸ਼ਲ ਮੀਡੀਆ ’ਤੇ ਅਖਬਰੀ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ, ਪਰ ਸਰਕਾਰ ਅਤੇ ਸੰਬੰਧਿਤ ਠੇਕੇਦਾਰ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਰੋਜਾਨਾ ਚੱਲਣ ਵਾਲੇ ਵਾਹਨ ਚਾਲਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਐਂਟਰੀ ਟੈਕਸ ਤੇ ਕੰਮ ਕਰਦੇ ਬਾਹਰੀ ਕਰਿੰਦੇ ਲੜਾਈ ਝਗੜਾ ਵੀ ਕਰਦੇ ਦੇਖੇ ਗਏ ਅਤੇ ਇਨ੍ਹਾਂ ’ਤੇ ਗੁੰਡਾਗਰਦੀ ਦੇ ਵੀ ਇਲਜ਼ਾਮ ਲੱਗੇ ਹਨ। ਸਥਾਨਕ ਲੋਕਾਂ ਅਤੇ ਟਰੱਕ ਡਰਾਈਵਰ ਅਤੇ ਟਰਾਂਸਪੋਰਟਰਾਂ ਸਮੇਤ ਟਰੱਕ ਯੂਨੀਅਨ ਵੱਲੋਂ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਟੋਲ ਟੈਕਸ ਪਧਰੀ ਜਗ੍ਹਾ ’ਤੇ ਲਗਾਇਆ ਜਾਵੇ ਤਾਂ ਜੋ ਵਾਹਨਾਂ ਦਾ ਨੁਕਸਾਨ ਨਾ ਹੋਵੇ ਅਤੇ ਰੋਜ਼ਾਨਾ ਦੇ ਲੱਗ ਰਹੇ ਜਾਮ ਤੋਂ ਨਿਜਾਤ ਪਾਈ ਜਾਵੇ।