ਕੱਲ੍ਹ ਨੰਗਲ ਪੁੱਜੇਗਾ ਯਾਤਰੂਆਂ ਦਾ ਜੱਥਾ
4 ਅਪ੍ਰੈਲ ਨੂੰ ਨੰਗਲ ਪੁੱਜੇਗਾ ਯਾਤਰੂਆਂ ਦਾ ਜੱਥਾ
Publish Date: Thu, 02 Apr 2026 04:38 PM (IST)
Updated Date: Thu, 02 Apr 2026 04:40 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸੱਚਖੰਡ ਸ਼੍ਰੀ ਹਜੂਰ ਸਾਹਿਬ ਦੀ ਪਵਿੱਤਰ ਯਾਤਰਾ ਲਈ ਨੰਗਲ ਦੇ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਤੋਂ 24 ਮਾਰਚ ਨੂੰ ਰਵਾਨਾ ਹੋਇਆ ਜਥਾ ਚਾਰ ਅਪ੍ਰੈਲ ਨੂੰ ਨੰਗਲ ਪੁੱਜੇਗਾ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਕੇਹਰ ਸਿੰਘ ਨੇ ਦੱਸਿਆ ਕਿ 24 ਮਾਰਚ ਨੂੰ ਨੰਗਲ ਤੋਂ ਰਵਾਨਾ ਹੋਏ ਇਸ ਜਥੇ ਵੱਲੋਂ ਹੁਣ ਤੱਕ ਗੁਰੂ ਕਾ ਤਾਲ ਆਗਰਾ, ਗਵਾਲੀਅਰ, ਸ਼ਿਵਪੁਰੀ, ਬੁਰਹਾਨਪੁਰ, ਗੁਰਦੁਆਰਾ ਨਾਨਕ ਝੀਰਾ ਅਤੇ 29 ਮਾਰਚ ਨੂੰ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਦੀਦਾਰੇ ਸੰਗਤਾਂ ਵੱਲੋਂ ਕਰ ਲਏ ਗਏ ਹਨ । ਉਹਨਾਂ ਨੇ ਕਿਹਾ ਕਿ ਸੰਗਤਾਂ ਵੱਲੋਂ ਵਾਪਸੀ ਲਈ ਚਾਲੇ ਪਾ ਦਿੱਤੇ ਗਏ ਹਨ ਅਤੇ ਵਾਇਆ ਉਜੈਨ ਹੁੰਦੇ ਹੋਏ ਚਾਰ ਅਪ੍ਰੈਲ ਨੂੰ ਇਹ ਯਾਤਰਾ ਗੁਰਦੁਆਰਾ ਸਿੰਘ ਸਭਾ ਮੇਨ ਮਾਰਕੀਟ ਨੰਗਲ ਵਿਚ ਪੁੱਜੇਗੀ। ਇਸ ਮੌਕੇ ’ਤੇ ਉਹਨਾਂ ਦੇ ਨਾਲ ਹਰਪਾਲ ਸਿੰਘ ਲਵਲੀ , ਜਸਪਾਲ ਸਿੰਘ, ਰਣਜੀਤ ਸਿੰਘ, ਹੋਪਇੰਦਰ ਸਿੰਘ ਭਸੀਨ, ਰਾਜ ਕੁਮਾਰ ਸਿੰਘ, ਗੁਰਦੇਵ ਸਿੰਘ ਬਿੱਟੂ, ਕਰਨੈਲ ਸਿੰਘ, ਮਲਕੀਤ ਸਿੰਘ, ਜਗਮੋਹਨ ਸਿੰਘ, ਅਜੇ ਦੀਪ ਸਿੰਘ ਲਾਡੀ, ਚਰਨ ਸਿੰਘ, ਕੁਲਦੀਪ ਕੌਰ, ਸਵਰਨ ਕੌਰ, ਨਿਰਮਲਾ ਦੇਵੀ, ਹਰਵਿੰਦਰ ਕੌਰ ਅਤੇ ਕ੍ਰਿਤਿਕਾ ਕੌਰ ਹਾਜ਼ਰ ਸਨ।