ਅਜ਼ਾਦੀ ਦੇ ਪਰਵਾਨਿਆਂ ਨੂੰ ਭੇਂਟ ਕੀਤੀਆਂ ਸ਼ਰਧਾਲੀਆਂ
ਅਜ਼ਾਦੀ ਦੇ ਪਰਵਾਨਿਆਂ ਨੂੰ ਭੇਂਟ ਕੀਤੀਆਂ ਗਈਆਂ ਸ਼ਰਧਾਲੀਆਂ
Publish Date: Mon, 23 Mar 2026 04:51 PM (IST)
Updated Date: Mon, 23 Mar 2026 04:52 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਨੰਗਲ ਤਹਿਸੀਲ ਦੇ ਪਿੰਡ ਭੱਲੜੀ ਵਿਖੇ ਅੱਜ ਦੇਸ਼ ਦੀ ਅਜ਼ਾਦੀ ਦੇ ਪਰਵਾਨਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ,ਸ਼ਹੀਦਾ ਨੂੰ ਯਾਦ ਕੀਤਾ ਗਿਆ।ਇਸ ਮੌਕੇ ਪਿੰਡ ਭੱਲੜੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੱਲੜੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ,ਜਿਥੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲਮਾਲਾ ਚੜਾ ਕੇ ਸ਼ਹੀਦਾ ਨੂੰ ਸਿਜਦਾ ਕੀਤਾ ਗਿਆ।ਇਸ ਮੌਕੇ ਸ਼ਹੌਦਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ,ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਹਿੰਦਪੁਰ ਸਰਪੰਚ ਬਲਵੰਤ ਕੌਰ ,ਸਾਬਕਾ ਸਰਪੰਚ ਹਰਪਾਲ ਸਿੰਘ ,ਨੌਜਵਾਨ ਆਗੂ ਰਾਕੇਸ਼ ਵਰਮਾ,ਨੈਸ਼ਨਲ ਅਵਾਰਡੀ ਅਧਿਆਪਕ ਮਨਮੋਹਣ ਸਿੰਘ ,ਨੰਗਲ ਟਰੱਕ ਯੂਨੀਅਨ ਆਗੂ ਹੁਸ਼ਿਆਰ ਸਿੰਘ ਆਦਿ ਨੇ ਅਜ਼ਾਦੀ ਦੇ ਪਰਵਾਨਿਆਂ ਸਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਸ਼ਹੀਦਾ ਵਲੋਂ ਆਪਣਾ ਖੂਨ ਡੋਲ ਸਾਨੂੰ ਗੁਲਾਮੀ ਦੇ ਬੰਧਨਾ ਤੋਂ ਮੁਕਤ ਕਰਵਾਇਆਂ।ਉਨਾਂ ਕਿਹਾ ਕਿ ਸ਼ਹੀਦੀ ਨੂੰ ਸੱਚੀ ਸ਼ਰਧਾਜਲੀ ਇਹ ਹੈ ਕਿ ਅਸੀ ਉਨਾਂ ਦੇ ਪਾਏ ਪੂਰਨਿਆਂ ’ਤੇ ਚਲ ਕੇ ਦੇਸ਼ ਅਤੇ ਕੌਮ ਦੀ ਬੇਹਤਰੀ ਲਈ ਕੰਮ ਕਰੀਏ ਅਤੇ ਨਸ਼ਾ ਮੁਕਤ ਸਮਾਜ ਸਿਰਜਣ ਲਈ ਕੰਮ ਕਰੀਏ। ਇਸ ਮੌਕੇ ਸੀਮਾ ਦੇਵੀ ਵਾਈਸ ਚੇਅਰਮੈਨ ਬਲਾਕ ਸੰਮਤੀ, ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ, ਸਰਪੰਚ ਬਲਵੰਤ ਕੌਰ, ਸਾਬਕਾ ਸਰਪੰਚ ਹਰਪਾਲ ਸਿੰਘ, ਕਿਸਾਨ ਆਗੂ ਕਾਮਰੇਡ ਤਰਸੇਮ ਸਿੰਘ, ਬਲਾਕ ਪ੍ਰਧਾਨ ਰਾਕੇਸ਼ ਵਰਮਾ, ਨੈਸ਼ਨਲ ਐਵਾਰਡੀ ਅਧਿਆਪਕ ਮਨਮੋਹਣ ਸਿੰਘ ਭੱਲੜੀ, ਨੰਗਲ ਟਰੱਕ ਯੂਨੀਅਨ ਆਗੂ ਹੁਸ਼ਿਆਰ ਸਿੰਘ, ਸਿੰਗਾਰਾ ਸਿੰਘ, ਸੁਖਵੰਤ ਸਿੰਘ, ਬਲਵਿੰਦਰ ਸਿੰਘ ਗਿਰਨ, ਸੁਖਦੇਵ ਸਿੰਘ ਸੈਣੀ, ਸੰਦੀਪ ਸਿੰਘ ਪੰਚ, ਰਣਜੀਤ ਸਿੰਘ,ਪੰਚ ਨਿਰਮਲ ਕੌਰ, ਹਰਜਾਪ ਸਿੰਘ ਭਾਲੜੂ, ਜਸਵਿੰਦਰ ਕੌਰ, ਚੰਚਲ ਕੌਰ, ਜਸਵਿੰਦਰ ਕੌਰ ਸੈਣੀ, ਸਰਬਜੀਤ ਕੌਰ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੁਰਬਖਸ਼ ਸਿੰਘ, ਚਮਨ ਸਿੰਘ, ਦੇਵਰਾਜ, ਕੁਸ਼ਵਿੰਦਰ ਦੀਵਾਨ, ਵਿਕਾਸ ਵਰਮਾ ਸਟੇਟ ਐਵਾਰਡੀ, ਮੋਨਿਕਾ ਸ਼ਰਮਾ, ਸੁਰਿੰਦਰ ਕੁਮਾਰ, ਰਾਜਰਾਣੀ, ਸੁਰਜੀਤ ਕੌਰ ਆਦਿ ਹਾਜ਼ਰ ਸਨ।