ਸ਼੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ’ਚ ਘਪਲੇਬਾਜ਼ੀ ਦੇ ਦੋਸ਼, ਵਿਕਾਸ ਅਧੂਰਾ
ਸ਼੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਵਿਚ ਘਪਲੇਬਾਜ਼ੀ ਦੇ ਦੋਸ਼, ਕਰੋੜਾਂ ਦੀ ਰਕਮ ਦੇ ਬਾਵਜੂਦ ਵਿਕਾਸ ਅਧੂਰਾ
Publish Date: Sat, 21 Mar 2026 06:54 PM (IST)
Updated Date: Sat, 21 Mar 2026 06:55 PM (IST)

20 ਕਰੋੜ ਦੀ ਰਕਮ ਮੌਜੂਦ ਪਰ ਵਿਕਾਸ ਕਾਰਜ ਸਿਰਫ 25 ਫੀਸਦ ਹੋਏ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਦੀ ਨਵੀਂ ਬਣੀ ਨਗਰ ਪੰਚਾਇਤ ਵਿਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਦੇ ਦੋਸ਼ ਸਾਹਮਣੇ ਆ ਰਹੇ ਹਨ। ਜਾਣਕਾਰੀ ਅਨੁਸਾਰ, ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਬਣੀ ਇਸ ਨਗਰ ਪੰਚਾਇਤ ਕੋਲ ਕਰੀਬ 20 ਕਰੋੜ ਰੁਪਏ ਦੀ ਵੱਡੀ ਰਕਮ ਮੌਜੂਦ ਸੀ, ਪਰ ਸ਼ਹਿਰ ਵਿਚ ਵਿਕਾਸ ਦੇ ਕੰਮ ਸਿਰਫ਼ 25 ਫੀਸਦੀ ਤੱਕ ਹੀ ਸੀਮਿਤ ਰਹੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵੱਡੀ ਰਕਮ ਨਾਲ ਸ਼ਹਿਰ ਦੀਆਂ ਸਾਰੀਆਂ ਗਲੀਆਂ ਅਤੇ ਨਾਲੀਆਂ ਦਾ ਪੂਰਾ ਵਿਕਾਸ ਕੀਤਾ ਜਾ ਸਕਦਾ ਸੀ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਇਲਾਵਾ, ਨਗਰ ਪੰਚਾਇਤ ਦੀ ਆਪਣੀ ਜ਼ਮੀਨ ’ਤੇ ਦੁਕਾਨਾਂ ਦੀ ਉਸਾਰੀ ਕਰਕੇ ਸਥਾਈ ਆਮਦਨ ਦਾ ਸਰੋਤ ਬਣਾਇਆ ਜਾ ਸਕਦਾ ਸੀ। ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਲਈ ਪੈਲਸ ਜਾਂ ਵੱਡੇ ਹਾਲ ਬਣਾਕੇ ਵੀ ਲੋਕਾਂ ਨੂੰ ਸੁਵਿਧਾ ਦੇ ਨਾਲ ਨਗਰ ਪੰਚਾਇਤ ਦੀ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਸੀ, ਪਰ ਇਹ ਯੋਜਨਾਵਾਂ ਕਾਗਜ਼ਾਂ ਤੱਕ ਹੀ ਸੀਮਿਤ ਰਹੀਆਂ। ਦੋਸ਼ ਲੱਗ ਰਹੇ ਹਨ ਕਿ ਕਾਂਗਰਸ ਸਰਕਾਰ ਦੇ ਦੌਰਾਨ ਵੀ ਇੱਕ ਨਿੱਜੀ ਠੇਕੇਦਾਰ ਵੱਲੋਂ ਆਪਣੇ ਪ੍ਰਭਾਵ ਦੇ ਆਧਾਰ ’ਤੇ ਵੱਡੇ ਪੱਧਰ ’ਤੇ ਭਰਿਸ਼ਟਾਚਾਰ ਕੀਤਾ ਗਿਆ। ਇਸ ਦੌਰਾਨ ਕਿਸੇ ਵੀ ਐਮਸੀ ਵੱਲੋਂ ਖੁੱਲ੍ਹ ਕੇ ਵਿਰੋਧ ਨਹੀਂ ਕੀਤਾ ਗਿਆ। ਕਿਹਾ ਜਾਂਦਾ ਹੈ ਕਿ ਠੇਕੇਦਾਰ ਵੱਲੋਂ ਦਬਦਬੇ ਦੇ ਜ਼ੋਰ ’ਤੇ ਕੰਮ ਕਰਵਾਏ ਗਏ ਅਤੇ ਪੈਸਿਆਂ ਦੀ ਘਪਲੇਬਾਜ਼ੀ ਆਮ ਗੱਲ ਬਣੀ ਰਹੀ। ਉਸ ਸਮੇਂ ਨਗਰ ਪੰਚਾਇਤ ਦੇ ਖਾਤੇ ਵਿਚ ਲਗਭਗ ਪੌਣੇ ਦੋ ਕਰੋੜ ਰੁਪਏ ਮੌਜੂਦ ਸਨ, ਜਿਨ੍ਹਾਂ ਵਿੱਚੋਂ ਕਰੀਬ ਇੱਕ ਕਰੋੜ ਰੁਪਏ ਅਜੇ ਵੀ ਬਚੇ ਹੋਏ ਹਨ। ਸਥਾਨਕ ਵਾਸੀਆਂ ਦਾ ਦੋਸ਼ ਹੈ ਕਿ ਇਹ ਰਕਮ ਵਿਕਾਸ ਕਾਰਜਾਂ ’ਤੇ ਖਰਚ ਕਰਨ ਦੀ ਬਜਾਏ ਤਨਖਾਹਾਂ ’ਤੇ ਖਰਚ ਕੀਤੀ ਜਾ ਰਹੀ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਰੋੜਾਂ ਦੀ ਇਸ ਵੱਡੀ ਰਕਮ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਹੋ ਸਕਦਾ ਸੀ, ਪਰ ਅਸਲ ਵਿਚ ਠੇਕੇਦਾਰਾਂ ਅਤੇ ਕੁਝ ਪਾਰਟੀ ਅਹੁਦੇਦਾਰਾਂ ਦਾ ਹੀ ਵਿਕਾਸ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਲਕਾ ਵਿਧਾਇਕ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸ਼ਹਿਰ ਦੇ ਕਈ ਕਰੋੜਾਂ ਰੁਪਏ ਦੇ ਵੱਡੇ ਅਤੇ ਜਰੂਰੀ ਕੰਮ ਕੰਮ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਜੁਝਾਰੂ ਆਗੂਆਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਦੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਇਆ ’ਤੇ ਉਸ ਉੱਤੇ 12.5 ਕਰੋੜ ਰੁਪਿਆ ਖਰਚਿਆ ਜਾ ਰਿਹਾ , ਸਰਕਾਰੀ ਹਸਪਤਾਲ ਕੀਰਤਪੁਰ ਸਾਹਿਬ ’ਤੇ ਢਾਈ ਕਰੋੜ ਰੁਪਇਆ ਖਰਚ ਕੇ ਉਸ ਵਿਚ ਬਹੁਤ ਤਰ੍ਹਾਂ ਦੀਆਂ ਨਵੀਆਂ ਮਸ਼ੀਨਾਂ ਲਿਆਂਦੀਆਂ ’ਤੇ ਲਬੋਟਰੀ ’ਤੇ ਹੋਰ ਡਾਕਟਰੀ ਸਮਾਨ ਲਿਆ ਕੇ ਵਧੀਆ ਬਣਾਇਆ ’ਤੇ ਉਸ ਵਿਚ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਹਨ , ਸ਼੍ਰੀ ਕੀਰਤਪੁਰ ਸਾਹਿਬ ਦੇ ਵਿਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਜਿਸ ਵਿਚ ਆਮ ਆਦਮੀ ਸਰਕਾਰ ਵੱਲੋਂ 6.5 ਕਰੋੜ ਰੁਪਿਆ ਖਰਚ ਕੀਤਾ ਜਾ ਰਿਹਾ ਹੈ। ਇਸ ਵਾਟਰ ਟ੍ਰੀਟਮੈਂਟ ਪਲਾਂਟ ਦੀ ਸਭ ਤੋਂ ਜਿਆਦਾ ਜਰੂਰਤ ਸੀ ਜਿਸ ਦਾ ਕੰਮ ਚੰਗੀ ਪੱਧਰ ਤੇ ਜਾਰੀ ਹੈ , ਕੀਰਤਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਭਗਵਾਲਾ ਵਿਚ ਪਾਣੀ ਪ੍ਰੋਜੈਕਟ ਲਗਾਇਆ ਜਾ ਰਿਹਾ ਜਿਸ ਦੀ ਕੀਮਤ 4 ਕਰੋੜ ਰੁਪਏ ਦੇ ਕਰੀਬ ਹੈ , ਸ਼੍ਰੀ ਕੀਰਤਪੁਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਭਗਵਾਲਾ ਵਿਚ ਪਾਣੀ ਦੀ ਸਮੱਸਿਆ ਕਾਫੀ ਸਮੇਂ ਤੋਂ ਸੀ ਜਿਸ ਨੂੰ ਦੇਖਦੇ ਹੋਏ ਆਮ ਆਦਮੀ ਸਰਕਾਰ ਨੇ ਇਸ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਸ੍ਰੀ ਕੀਰਤਪੁਰ ਸਾਹਿਬ ਦੇ ਵਿਚ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਦੀ ਬਹੁਤ ਸਖਤ ਜਰੂਰਤ ਸੀ ਜਿਸ ਨੂੰ ਦੇਖਦੇ ਹੋਏ 75 ਲੱਖ ਰੁਪਏ ਦੀ ਲਾਗਤ ਨਾਲ ਅਤੀ ਆਧੁਨਿਕ ਗਰਾਊਂਡ ਬੱਚਿਆਂ ਦੇ ਖੇਡਣ ਲਈ ਬਣਾਇਆ ਜਾ ਰਿਹਾ ਜਿਸ ਦਾ ਕੰਮ 90% ਪੂਰਾ ਹੋ ਚੁੱਕਿਆ ਹੈ। ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ। ਕੀਰਤਪੁਰ ਸਾਹਿਬ ਦੇ ਵਿੱਚ ਦਾਣਾ ਮੰਡੀ ਕਾਫੀ ਲੰਬੇ ਸਮੇਂ ਤੋਂ ਬਣੀ ਹੋਈ ਸੀ ਜਿਸ ਵਿਚ ਕੀਰਤਪੁਰ ਸਾਹਿਬ ਦੇ ਆਸ ਪਾਸ ਦੇ 30 ਤੋਂ 35 ਪਿੰਡਾਂ ਦੇ ਕਿਸਾਨ ਆਪਣੀਆਂ ਫਸਲਾਂ ਵੇਚਦੇ ਆ ਰਹੇ ਸੀ, ਜਿੱਥੇ ਮੀਂਹ ਕਿਣੀ ਬਾਰਿਸ਼ ਦੇ ਦੌਰਾਨ ਉਹਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਸੀ ਉਹਨਾਂ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਦਾਣਾ ਮੰਡੀ ਦੇ ਵਿਚ ਵੱਡੀ ’ਤੇ ਬਹੁਤ ਹੀ ਵਧੀਆ ਦੋ ਕਰੋੜ ਰੁਪਏ ਦੀ ਲਾਗਤ ਦੇ ਨਾਲ ਦਾਣਾ ਮੰਡੀ ਪੱਕੀ ਕੀਤੀ ਗਈ ਤੇ ਉਸ ਉੱਪਰ ਵੱਡੀ ਸ਼ੈਡ ਪਾ ਕੇ ਤਿਆਰ ਕਰ ਦਿੱਤੀ ਜਿਸ ਨਾਲ 25-30 ਪਿੰਡਾਂ ਦੇ ਕਿਸਾਨਾਂ ਨੂੰ ਬਾਰਿਸ਼ ਦੇ ਮੌਸਮ ਵਿਚ ਆਪਣੀ ਫਸਲ ਸੁਰੱਖਿਤ ਰੱਖਣ ਵਿੱਚ ਸਭ ਤੋਂ ਵੱਡੀ ਸਹੂਲਤ ਮਿਲੇਗੀ , ਕੀਰਤਪੁਰ ਸਾਹਿਬ ਦੇ ਮੇਨ ਚੌਂਕ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਸ਼ਹਿਰ ਤੇ ਐਂਟਰੀ ਪੁਆਇੰਟ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਜਿਸ ਵਿੱਚ ਕਰੋੜ ਰੁਪਏ ਖਰਚ ਕੀਤੇ ਗਏ , ਅਤੇ ਉਸ ਨੂੰ ਬਹੁਤ ਹੀ ਸੁੰਦਰ ਬਣਾਇਆ ਗਿਆ, ਸ੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਵਿਧਾਇਕ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਸਾਰੇ ਪ੍ਰੋਜੈਕਟ ਕਈ ਕਰੋੜਾਂ ਰੁਪਏ ਦੇ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਚਲਾਏ ਜਾ ਰਹੇ ਹਨ। ਨਗਰ ਪੰਚਾਇਤ ਕੀਰਤਪੁਰ ਸਾਹਿਬ ਵਿਚ ਇਨ੍ਹਾਂ ਦਾ ਕੋਈ ਵੀ ਦਖਲ ਨਹੀਂ ਹੈ ਕਿਉਂਕਿ ਪਹਿਲਾਂ ਤੋਂ ਹੀ ਨਗਰ ਪੰਚਾਇਤ ਉੱਤੇ ਪੈਸੇ ਗਵਨ ਕਰਨ ਦੇ ਕਾਫੀ ਆਰੋਪ ਲੱਗੇ ਹੋਏ ਹਨ ਉਨ੍ਹਾਂ ਨੂੰ ਦੇਖਦੇ ਹੋਏ ਇਹ ਸਾਰੇ ਕੰਮ ਸਰਕਾਰ ਵੱਲੋਂ ਆਪ ਕਰਵਾਏ ਜਾ ਰਹੇ ਹਨ। ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਕੋਲ ਪੈਸੇ ਹੋਣ ਦੇ ਬਾਵਜੂਦ ਸ਼ਹਿਰ ਦੇ ਲੋਕਾਂ ਲਈ ਕੋਈ ਵਧੀਆ ਕੰਮ ਨਹੀਂ ਕੀਤਾ ਜਾ ਰਿਹਾ , ਪਰ ਆਮ ਆਦਮੀ ਪਾਰਟੀ ਕੀਰਤਪੁਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਲੋਕਾਂ ਦੀ ਕਚਹਿਰੀ ਵਿਚ ਹਾਜ਼ਰ ਹੈ ’ਤੇ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਅਲੱਗ ਅਲੱਗ ਕਰੋੜਾਂ ਰੁਪਏ ਦੇ ਹੋਰ ਪ੍ਰੋਜੈਕਟ ਚਲਾਏ ਜਾਣਗੇ।