ਬੇਕਾਬੂ ਪਿਕਅੱਪ ਦਰਿਆ ’ਚ ਡਿੱਗੀ, ਬਚਾਅ
ਬੇਕਾਬੂ ਪਿਕਅੱਪ ਪੁਲ ਦੀ ਰੇਲਿੰਗ ਤੋੜ ਕੇ ਦਰਿਆ ਵਿਚ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
Publish Date: Thu, 12 Mar 2026 06:45 PM (IST)
Updated Date: Thu, 12 Mar 2026 06:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੱਕੀਆਂ ਮੁੱਖ ਮਾਰਗ ’ਤੇ ਬਣੇ ਪੁੱਲ ਉੱਪਰ ਤੋਂ ਬੇਕਾਬੂ ਹੋ ਕੇ ਦਰਿਆ ਵਿਚ ਜਾ ਡਿੱਗੀ, ਜਿਸ ਨਾਲ ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਡਰਾਈਵਰ ਅਤੇ ਉਸਦੇ ਸਾਥੀ ਨੂੰ ਬੜੀ ਮਸ਼ੱਕਤ ਨਾਲ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਮਹਿੰਦਰਾ ਪਿਕ ਅੱਪ ਜੀਪ ਨੰਬਰ ਪੀ,ਬੀ 11 ਸੀ,ਵਾਈ 1765 ਜੋ ਕਿ ਸ਼ਾਹਤਲਾਈ ਹਿਮਾਚਲ ਪ੍ਰਦੇਸ਼ ਤੋਂ ਖਾਲੀ ਕਰਕੇ ਵਾਪਸ ਗੋਬਿੰਦਗੜ੍ਹ ਜਾ ਰਹੀ ਸੀ। ਇਹ ਹਾਦਸਾ ਇੰਨਾ ਭਿਆਨਕ ਸੀ ਕੀ ਪੁਲ ’ਤੇ ਨਾਲ ਬਣੀ ਰੇਲਿੰਗ ਨੂੰ ਤੋੜਦੀ ਹੋਈ ਇਹ ਜੀਪ ਦੋਵੇਂ ਪੁਲਾਂ ਦੇ ਵਿਚਕਾਰ ਦਰਿਆ ਵਿਚ ਜਾ ਡਿੱਗੀ। ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਵੱਲੋਂ ਰਸਿਆ ਦੀ ਮਦਦ ਨਾਲ ਡਰਾਈਵਰ ਅਤੇ ਉਸਦੇ ਸਾਥੀ ਨੂੰ ਬਾਹਰ ਕੱਢਿਆ ਗਿਆ ਜਿਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਜੀਪ ਦਾ ਬਹੁਤ ਨੁਕਸਾਨ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜੀਪ ਦੇ ਡਰਾਈਵਰ ਅਮਰੀਕ ਸਿੰਘ ਵਾਸੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਹ ਗੋਬਿੰਦਗੜ੍ਹ ਤੋਂ ਮਾਲ ਲੋਡ ਕਰਕੇ ਸ਼ਾਹਤਲਾਈ ਹਿਮਾਚਲ ਪ੍ਰਦੇਸ਼ ਗਏ ਸਨ ’ਤੇ ਉੱਥੋਂ ਖਾਲੀ ਵਾਪਸ ਆ ਰਹੇ ਸੀ ਜਦੋਂ ਉਹ ਨੱਕੀਆਂ ਪੁਲ ਨਜ਼ਦੀਕ ਪਹੁੰਚੇ ਤਾਂ ਜੀਪ ਦਾ ਅਗਲਾ ਟਾਇਰ ਫਟ ਗਿਆ ਅਤੇ ਜੀਪ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਕੇ ਰੇਲਿੰਗ ਨੂੰ ਤੋੜਦੀ ਹੋਈ ਕਰੀਬ 30 ਫੁੱਟ ਥੱਲੇ ਦਰਿਆ ਵਿਚ ਜਾ ਡਿੱਗੀ। ਉਹਨਾਂ ਕਿਹਾ ਕਿ ਜੀਪ ਦੇ ਮਾਲਿਕ ਅਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ’ਤੇ ਉਹ ਮੌਕੇ ’ਤੇ ਪਹੁੰਚ ਰਹੇ ਹਨ।