ਚੈਰੀਟੇਬਲ ਟਰੱਸਟ ਵੱਲੋਂ ਆਈਟੀਆਈ ਨੂੰ ਸਿਲਾਈ ਮਸ਼ੀਨਾ ਭੇਟ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਆਈਟੀਆਈ ਨੰਗਲ ਲਈ ਸਿਲਾਈ ਮਸ਼ੀਨਾ ਭੇਟ
Publish Date: Thu, 12 Mar 2026 06:02 PM (IST)
Updated Date: Thu, 12 Mar 2026 06:03 PM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ (ਆਈਟੀਆਈ ਇਸਤਰੀਆਂ) ਨੰਗਲ ਨੂੰ 20 ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ ਹਨ। ਇਸ ਮੌਕੇ ਵਿਸ਼ੇਸ਼ ਰੂਪ ’ਚ ਪਹੁੰਚੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਨੈਸ਼ਨਲ ਪੁਲਿਸ ਮੈਡਲ ਅਵਾਰਡੀ ਨੇ ਦੱਸਿਆਂ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਸੰਸਥਾਂ ਦੇ ਬਾਨੀ ਮਨੇਜਿੰਗ ਟਰੱਸਟੀ ਐੱਸਪੀ ਸਿੰਘ ਉਬਰਾਏ ਦੀ ਅਗਵਾਈ ਹੇਠ ਲੰਬੇ ਸਮੇਂ ਤੋਂ ਵੱਖ ਵੱਖ ਖੇਤਰਾਂ ਵਿਚ ਸਮਾਜ ਸੇਵਾ ਦੇ ਕਾਰਜ ਕਰ ਰਿਹਾ ਹੈ।ਇਸ ਲੜੀ ਤਹਿਤ ਆਈ ਟੀ ਆਈ ਨੰਗਲ ਇਸਤਰੀਆਂ ਵਲੋਂ ਬੀਤੇ ਸਮੇਂ ਦੋਰਾਨ ਟਰੱਸਟ ਤੋਂ ਸੰਸਥਾਂ ਦੀਆਂ ਲੜਕੀਆਂ ਲਈ ਸਿਲਾਈ ਮਸ਼ੀਨਾ ਦੀ ਮੰਗ ਕੀਤੀ ਗਈ ਸੀ,ਜਿਸ ਨੂੰ ਪ੍ਰਵਾਨ ਕਰਦਿਆਂ ਟਰੱਸਟ ਵਲੋਂ ਅੱਜ 20 ਸਿਲਾਈ ਮਸ਼ੀਨਾ ਪ੍ਰਦਾਨ ਕੀਤੀਆਂ ਗਈਆਂ ਹਨ।ਇਸ ਉਪਰਾਲੇ ਦਾ ਮਕਸਦ ਸਿਲਾਈ ਕੋਰਸ ਕਰ ਰਹੀਆਂ ਵਿਦਿਆਰਥਣਾਂ ਨੂੰ ਵਧੀਆ ਪ੍ਰੈਕਟੀਕਲ ਸਹੂਲਤਾਂ ਮੁਹੱਈਆ ਕਰਵਾਉਣਾ ਹੈ।ਟਰੱਸਟ ਦੇ ਨੰਗਲ ਤਹਿਸੀਲ ਦੇ ਪ੍ਰਧਾਨ ਅਸ਼ੋਕ ਰਾਣਾ ਨੇ ਇਸ ਮੌਕੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਦੀ ਸੇਵਾ ਕਰਨਾ ਅਤੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਸਿਲਾਈ ਮਸ਼ੀਨਾਂ ਦੀ ਸਹਾਇਤਾ ਨਾਲ ਵਿਦਿਆਰਥਣਾਂ ਨੂੰ ਆਪਣੀ ਟ੍ਰੇਨਿੰਗ ਦੌਰਾਨ ਵਧੀਆ ਤਜਰਬਾ ਮਿਲੇਗਾ ਅਤੇ ਉਹ ਭਵਿੱਖ ਵਿਚ ਖੁਦਮੁਖਤਿਆਰ ਬਣ ਸਕਣਗੀਆਂ।ਇਸ ਮੌਕੇ ਸੰਸਥਾਂ ਦੇ ਸੇਵਾ ਮੁਕਤ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਹੋਰ ਮਜ਼ਬੂਤ ਹੋਵੇਗੀ ਅਤੇ ਉਹਨਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਮਿਲੇਗਾ। ਇਸ ਮੌਕੇ ਸੰਸਥਾ ਦੀ ਇੰਸਟਰਕਟਰ ਅਨੀਲਮ ਸ਼ਰਮਾ ਅਤੇ ਗੁਰਨਾਮ ਕੌਰ ਨੇ ਟਰੱਸਟ ਦਾ ਧੰਨਵਾਦ ਕੀਤਾ। ਇਸ ਮੌਕੇ ਟਰੱਸਟ ਦੇ ਮੈਂਬਰ ਰਣ ਬਹਾਦਰ ਸਿੰਘ ਰਾਣਾ, ਸਾਬਕਾ ਬਲਾਕ ਚੇਅਰਮੈਨ ਜੋਗਿੰਦਰ ਸਿੰਘ, ਪਰੇਮ ਸਿੰਘ ਨਾਨਗਰਾਂ, ਟਰੇਨਿੰਗ ਅਫਸਰ ਰਾਕੇਸ਼ ਕੁਮਾਰ, ਟਰੇਨਿੰਗ ਅਫਸਰ ਅਜੈ ਕੁਮਾਰ, ਟਰੇਨਿੰਗ ਅਫਸਰ ਅਸ਼ਵਨੀ ਕੁਮਾਰ, ਟਰੇਨਿੰਗ ਅਫਸਰ ਗੁਰਮੇਲ ਚੰਦ, ਟਰੇਨਿੰਗ ਅਫਸਰ ਸੰਜੀਵ ਕੁਮਾਰ ਮੱਲੀ, ਅਸ਼ੋਕ ਕੁਮਾਰ, ਵਰਿੰਦਰ ਸਿੰਘ, ਬਲਜੀਤ ਸਿੰਘ, ਅਨੀਲਮ ਸ਼ਰਮਾ ਅਤੇ ਗੁਰਨਾਮ ਕੌਰ, ਮਾਇਆਂ ਦੇਵੀ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।