ਵੱਖ-ਵੱਖ ਆਗੂਆਂ ਨੇ ਫੂਕੀਆਂ ਬਜਟ ਦੀਆਂ ਕਾਪੀਆਂ
ਪੈਨਸ਼ਨਰਾਂ ’ਤੇ ਮੁਲਾਜ਼ਮਾਂ ’ਤੇ ਮਨੁੱਖੀ ਤਸ਼ੱਦਦ ’ਤੇ ਬਜਟ ਵਿਚ ਪੈਨਸ਼ਨਰਾਂ ’ਤੇ ਮੁਲਾਜ਼ਮਾਂ ਨੂੰ ਅਣਗੌਲਿਆ ਕਰਨ ਵਿਰੁੱਧ ਬਜਟ ਦੀਆਂ ਕਾਪੀਆਂ ਫੂਕੀਆਂ
Publish Date: Thu, 12 Mar 2026 04:55 PM (IST)
Updated Date: Thu, 12 Mar 2026 04:57 PM (IST)

ਕੁਲਵਿੰਦਰ ਭਾਟੀਆ,ਪੰਜਾਬੀ ਜਾਗਰਣ ਨੰਗਲ : ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਥੱਲੇ ਵੱਖ-ਵੱਖ ਵਿਭਾਗਾਂ ਦੇ ਆਗੂਆਂ ਦੀ ਅਹਿਮ ਮੀਟਿੰਗ ਤਰਸੇਮ ਲਾਲ ਭਨਾਮ ਦੀ ਅਗਵਾਈ ਵਿਚ ਕੀਤੀ ਗਈ। ਮੀਟਿੰਗ ਵਿਚ ਵੱਖ-ਵੱਖ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਜ਼ੋਰਦਾਰ ਨਿੰਦਿਆ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਪੰਜਾਬ ਵਿਧਾਨ ਸਭਾ ਵੱਲ ਵਧ ਰਹੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਤੇ ਤਸ਼ੱਦਦ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ, ਅੱਥਰੂ ਗੈਸ ਦੇ ਗੋਲੇ ਮਾਰੇ ’ਤੇ ਪੁਲਿਸ ਨੇ ਅੰਨੇਵਾਹ ਲਾਠੀਆਂ ਵਗਾਈਆਂ। ਬਜਟ ਵਿਚ ਸਰਕਾਰ ਨੇ ਮੁਲਾਜ਼ਮਾਂ, ਪੈਨਸ਼ਨਰਾਂ ਦੀ ਕਿਸੇ ਵੀ ਮੰਗ ਦੇ ਹੱਲ ਦਾ ਜ਼ਿਕਰ ਨਹੀਂ ਕੀਤਾ ਗਿਆ। ਜਿਸ ਕਾਰਨ ਪੰਜਾਬ ਸਰਕਾਰ ਦੇ ਬਜਟ ਨੂੰ ਨਾ-ਮਨਜ਼ੂਰ ਕਰਕੇ ਬੱਸ ਸਟੈਂਡ ਨੰਗਲ ਵਿਖੇ ਤਹਿਸੀਲ ਕੰਪਲੈਕਸ ਦੇ ਅੱਗੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਈਰਾਨ ਦੇ ਕਸਬੇ ਮੈਸ਼ਾਦ ਵਿਚ ਇਜ਼ਰਾਈਲ ਵੱਲੋਂ ਇੱਕ ਸਕੂਲ ’ਤੇ ਬੰਬ ਸੁੱਟਿਆ ਗਿਆ ਜਿਸ ਨਾਲ ਗਿਆਰਾਂ ਸਾਲ ਤੋਂ ਘੱਟ ਉਮਰ ਦੀਆਂ ਮਾਸੂਮਾਂ ਦੀਆਂ 165 ਲਾਡਲੀਆਂ ਬੱਚੀਆਂ ਮਲਬੇ ਵਿਚ ਦੱਬ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਈਆਂ। ਉਨ੍ਹਾਂ ਇਸ ਸਮੂਹਕ ਹੱਤਿਆ ਦੇ ਦੋਸ਼ੀ ਇਜ਼ਰਾਈਲ, ਉਸ ਦੇ ਹਿਮਾਇਤੀ ਅਮਰੀਕਾ ਅਤੇ ਭਾਰਤ ਦੀਆਂ ਤਿੰਨਾਂ ਸਰਕਾਰਾਂ ਦੀ ਨਿਖੇਧੀ ਕੀਤੀ। ਮੀਟਿੰਗ ਵਿਚ ਪੈਨਸ਼ਨਰ ਐਸ਼ੋਸ਼ੀਏਸ਼ਨ ਦੇ ਜਨਰਲ ਸਕੱਤਰ ਕਮਲਜੀਤ ਸਿੰਘ, ਵਿੱਤ ਸਕੱਤਰ ਦੌਲਤ ਰਾਮ ਮਜ਼ਾਰੀ, ਸੀਨੀਅਰ ਮੀਤ ਪ੍ਰਧਾਨ ਦੇਵ ਰਾਜ ਧਾਮੀ, ਫਰੀਦਕੋਟ ਬਾਂਸਲ, ਗੋਪਾਲ ਕ੍ਰਿਸ਼ਨ ਕਲੇਰ, ਰਾਮ ਪਾਲ ਸ਼ਰਮਾ, ਹਰਜਿੰਦਰ, ਪਰਮਜੀਤ ਸਿੰਘ ਪਲਾਕੀ, ਸਟੇਜ ਸਕੱਤਰ ਹਰਜਾਪ ਸਿੰਘ ਪਲਾਕੀ, ਵਾਟਰ ਸਪਲਾਈ ਤੋਂ ਚੇਅਰਮੈਨ ਭੁਪਿੰਦਰ ਕੁਮਾਰ, ਰੂੜੂ ਰਾਮ, ਸੁਭਾਸ਼ ਚੰਦ, ਰੌਸ਼ਨ ਸਿੰਘ, ਲੋਕੋਕਾਰ ਭਜਨ ਸਿੰਘ ਔਲਖ, ਚਰਨ ਦਾਸ ਮਹਿਤਾ, ਸਿਹਤ ਵਿਭਾਗ ਤੋਂ ਵੀਰ ਸਿੰਘ ਸੰਗਤਪੁਰ, ਸਿੰਚਾਈ ਵਿਭਾਗ ਤਰਸੇਮ ਲਾਲ ਰੋਡੂ ਸੁਪਰਡੈਂਟ ਨੇ ਆਪਣੇ ਵਿਚਾਰ ਰੱਖੇ।