ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ ਅਫਵਾਹਾਂ ਤੋਂ ਬਚੋ : ਢਿੱਲੋਂ
ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ ਲੋਕ ਅਫਵਾਹਾਂ ਤੋਂ ਬਚਣ: ਜਸਵਿੰਦਰ ਸਿੰਘ ਢਿੱਲੋਂ
Publish Date: Thu, 12 Mar 2026 04:38 PM (IST)
Updated Date: Thu, 12 Mar 2026 04:42 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਅੱਜ ਕੱਲ ਅਫਵਾਹਾਂ ਦਾ ਬਾਜ਼ਾਰ ਸਰਗਰਮ ਹੈ, ਕਈ ਲੋਕਾਂ ਵੱਲੋਂ ਅਫਵਾਹ ਫਲਾਈ ਜਾ ਰਹੀ ਹੈ ਕੀ ਦੇਸ਼ ਅੰਦਰ ਐਲਪੀਜੀ ਗੈਸ ਦੀ ਕਮੀ ਹੋ ਰਹੀ ਹੈ , ਜਦੋਂ ਕਿ ਘਰੇਲੂ ਖਪਤਕਾਰਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਪਲਾਈ ਪਹਿਲਾਂ ਤੋਂ ਵੀ ਜਿਆਦਾ ਆ ਰਹੀ ਹੈ। ਹਰ ਇੱਕ ਪਿੰਡ ਸ਼ਹਿਰ ਵਿਚ ਰੋਜਾਨਾ ਸਪਲਾਈ ਦੀਆਂ ਗੱਡੀਆਂ ਜਾ ਰਹੀਆਂ ਹਨ ਲੋਕਾਂ ਨੂੰ ਘਰ ਘਰ ਸਿਲੰਡਰ ਪਹੁੰਚਾਇਆ ਜਾ ਰਿਹਾ ਹੈ। ਘਰੇਲੂ ਖੱਪਤਕਾਰਾਂ ਲਈ ਐਚ,ਪੀ ਗੈਸ ਸਰਵਿਸ ਦੇ ਮਾਲਕ ਜਸਵਿੰਦਰ ਸਿੰਘ ਢਿੱਲੋ ਨੇ ਅਪੀਲ ਕੀਤੀ ਹੈ ਕੀ ਜਿਆਦਾ ਅਫਵਾਹਾਂ ਵਿਚ ਆ ਕੇ ਕੋਈ ਵੀ ਵਿਅਕਤੀ ਸਟਾਕ ਨਾ ਕਰੇ। ਕਈ ਵਾਰ ਤਕਨੀਕੀ ਕਾਰਨ ਕਾਰਨ ਬੁਕਿੰਗ ਨਹੀਂ ਹੁੰਦੀ ਤਾਂ ਅਗਲੇ ਦਿਨ ਕਰਵਾਓ, ਇੱਕ ਸਿਲੰਡਰ ਲੈਣ ਤੋਂ ਬਾਅਦ ਅਗਲੇ 25 ਦਿਨਾਂ ਬਾਅਦ ਬੁਕਿੰਗ ਕਰਵਾਓ ਅਗਲੇ ਦੋ ਦਿਨਾਂ ਦੇ ਅੰਦਰ ਸਿਲੰਡਰ ਘਰ ਪਹੁੰਚ ਜਾਵੇਗਾ। ਉਹਨਾਂ ਕਿਹਾ ਕਿ ਅਫਵਾਹਾਂ ਵਿਚ ਆ ਕੇ ਕਈ ਵਿਅਕਤੀ ਵਾਰ-ਵਾਰ ਬੁੱਕ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਕਿ ਆਨ ਲਾਈਨ ਸਰਵਿਸ ਦੌਰਾਨ 25 ਦਿਨ ਬੀਤਣ ਤੋਂ ਬਾਅਦ ਬੁਕਿੰਗ ਹੋ ਜਾਂਦੀ ਹੈ। ਉਹਨਾਂ ਇਹ ਵੀ ਕਿਹਾ ਕਿ ਕਈ ਗੈਸ ਦੀ ਕਾਲਾ ਬਜਾਰੀ ਕਰਨ ਵਾਲੇ ਲੋਕ ਅਲੱਗ ਅਲੱਗ ਨੰਬਰਾਂ ਤੋਂ ਬੁੱਕ ਕਰਵਾ ਕੇ ਸਿਲੰਡਰ ਜਮਾ ਕਰ ਰਹੇ ਹਨ ਅਤੇ ਕੁਝ ਮੁਨਾਫੇ ਲਈ ਸਿਲੰਡਰ ਜਮਾ ਕਰਕੇ ਅੱਗੇ ਵੇਚ ਰਹੇ ਹਨ ਉਹਨਾਂ ਲਈ ਵੀ ਜੇਕਰ ਕਿਸੇ ਵਿਅਕਤੀ ਨੂੰ ਵੱਧ ਰੇਟ ਤੇ ਸਿਲੰਡਰ ਵੇਚਣ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਸਿੱਧਾ ਦਫਤਰ ਵਿੱਚ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਉਸ ’ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਤੈਅ ਰੇਟ ਤੋਂ ਵੱਧ ਕਿਸੇ ਤੋਂ ਵੀ ਸਿਲੰਡਰ ਨਾ ਖਰੀਦਿਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਐਚ,ਪੀ ਗੈਸ ਸਰਵਿਸ ਸ਼੍ਰੀ ਅਨੰਦਪੁਰ ਸਾਹਿਬ ਦਾ ਕੋਈ ਵਰਕਰ ਜਾਂ ਕਰਿੰਦਾ ਕਿਸੇ ਤੋਂ ਵੱਧ ਪੈਸੇ ਮੰਗਦਾ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸਿਲੰਡਰ ਦੀ ਸਪਲਾਈ ਆਉਂਦੀ ਹੈ ਤਾਂ ਸਿਲੰਡਰ ਦਾ ਵਜਨ ਕਰਕੇ ਪ੍ਰਾਪਤ ਕਰੋ। ਕਮਰਸ਼ੀਅਲ ਗੈਸ ਦੀ ਸਪਲਾਈ ਬਾਰੇ ਗੱਲ ਕਰਨ ’ਤੇ ਉਹਨਾਂ ਦੱਸਿਆ ਕਿ ਸਪਲਾਈ ਤਾਂ ਪੂਰੀ ਆ ਰਹੀ ਹੈ ਕੰਪਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਪਲਾਈ ਅੱਗੇ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਜੇ ਤੱਕ ਰੇਟ ਵਧਾਉਣ ਬਾਰੇ ਕੋਈ ਕੰਪਨੀ ਵੱਲੋਂ ਸੂਚਨਾ ਨਹੀਂ ਹੈ ਸਥਾਨਕ ਖਪਤਕਾਰਾਂ ਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਕੋਈ ਵਿਆਹ ਸ਼ਾਦੀ ਜਾ ਭੋਗ ਸਬੰਧੀ ਵੱਧ ਮਾਤਰਾ ਵਿਚ ਗੈਸ ਦੀ ਜਰੂਰਤ ਪੈਂਦੀ ਹੈ ਤਾਂ ਉਹ ਦਫਤਰ ਆ ਕੇ ਸੰਪਰਕ ਕਰ ਸਕਦਾ ਹੈ।