ਖੜੇ ਟਰੱਕ ਪਿੱਛੇ ਟਕਰਾਈ ਸ਼ਰਧਾਲੂਆਂ ਦੀ ਕਾਰ, ਬਚਾਅ
ਖੜੇ ਟਰੱਕ ਪਿੱਛੇ ਟਕਰਾਈ ਸ਼ਰਧਾਲੂਆਂ ਦੀ ਕਾਰ ਜਾਨੀ ਨੁਕਸਾਨ ਤੋਂ ਬਚਾਅ
Publish Date: Thu, 05 Mar 2026 04:29 PM (IST)
Updated Date: Thu, 05 Mar 2026 04:32 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ ਤੇ ਗਰਾਂ ਮੋੜਾ ਟੈਕਸ ਬੈਰੀਅਰ ਨਜ਼ਦੀਕ ਸਰਸਵਤੀ ਮੰਦਿਰ ਅੱਗੇ ਇੱਕ ਖੜੇ ਟਰੱਕ ਦੇ ਪਿੱਛੇ ਸ਼ਰਧਾਲੂਆਂ ਦੀ ਕਾਰ ਜਾਂ ਟਕਰਾਈ ਜਿਸ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਕੁਝ ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਮੁੱਢਲੇ ਵਿਚਾਰ ਤੋਂ ਬਾਅਦ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਸ ਸ਼ਰਧਾਲੂ ਹੋਲੇ ਮਹੱਲੇ ਤੇ ਯਾਤਰਾ ਦੌਰਾਨ ਗੁਰਦੁਆਰਾ ਮਨੀਕਰਨ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਵਾਪਸ ਆਪਣੇ ਪਿੰਡ ਪਰਤ ਰਹੇ ਸਨ। ਕਾਰ ਚਾਲਕ ਹਰਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਮੈਂ ਦੱਸਿਆ ਕਿ ਉਹ ਆਪਣੀ ਕਾਰ ਨੰਬਰ ਪੀ ਬੀ 22 ਡਬਲਯੂ 9439 ਤੇ ਪਰਿਵਾਰ ਸਮੇਤ ਗੁਰਦੁਆਰਾ ਮਨੀਕਰਨ ਸਾਹਿਬ ਤੋਂ ਵਾਪਸ ਆ ਰਹੇ ਸਨ ਜਦੋਂ ਗਰਾਂ ਮੋੜਾ ਸਰਸਵਤੀ ਮੰਦਰ ਨਜ਼ਦੀਕ ਪਹੁੰਚੇ ਤਾਂ ਉਹਨਾਂ ਨੂੰ ਇੱਕ ਗੱਡੀ ਨੇ ਓਵਰਟੇਕ ਕੀਤਾ ਜਿਸ ਕਾਰਨ ਉਹਨਾਂ ਦੀ ਕਾਰ ਸਾਈਡ ਤੇ ਖੜੇ ਟਰੱਕ ਨੰਬਰ ਐਚ ਪੀ 64 ਬੀ 5341 ਦੇ ਪਿੱਛੇ ਜਾ ਟਕਰਾਈ ਜਿਸ ਵਿੱਚ ਉਹਨਾਂ ਦੇ ਨਾਲ ਬੈਠੇ ਪਰਿਵਾਰਿਕ ਮੈਂਬਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕਾਰ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਟਰੱਕ ਨੇ ਡਰਾਈਵਰ ਦੱਸਿਆ ਕੀ ਉਹ ਬਾਘਾ ਹਿਮਾਚਲ ਪ੍ਰਦੇਸ਼ ਤੋਂ ਕਲਿੰਕਰ ਲੱਦ ਕੇ ਰਾਜਪੁਰਾ ਜਾ ਰਿਹਾ ਸੀ ਅਤੇ ਉਹ ਟਰੱਕ ਸਾਈਡ ਤੇ ਖੜਾ ਕਰਕੇ ਵਾਸ਼ਰੂਮ ਗਿਆ ਸੀ ਜਦੋਂ ਉਹ ਟਰੱਕ ਦੇ ਵਿੱਚ ਬੈਠ ਕੇ ਚੱਲਣ ਲੱਗਾ ਤਾਂ ਪਿੱਛੋਂ ਆ ਕੇ ਕਾਰ ਟਕਰਾ ਗਈ। ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਸੀ ਅਤੇ ਦੋਵਾਂ ਚਾਲਕਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਕਾਬਲੇ ਗੌਰ ਹੈ ਕੀ ਦੋ ਦਿਨ ਪਹਿਲਾਂ ਹੀ ਇਸੇ ਜਗ੍ਹਾ ਤੇ ਮੋਟਰਸਾਈਕਲ ਅਤੇ ਟਰੱਕ ਦੇ ਹਾਦਸੇ ਵਿੱਚ ਮਨੀਕਰਨ ਜਾ ਰਹੇ ਸ਼ਰਧਾਲੂ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ ਸੀ।