ਸਿੱਖ ਬੀਬੀ ਨੇ ਲਾਇਆ ਮੁਫਤ ਦੁਮਾਲਿਆਂ ਦਾ ਲੰਗਰ
ਹੋਲੇ ਮਹੱਲੇ ਮੌਕੇ ਸਿੱਖ ਬੀਬੀ ਵੱਲੋਂ ਲਗਾਇਆ ਗਿਆ ਮੁਫਤ ਦੁਮਾਲਿਆਂ ਦਾ ਲੰਗਰ
Publish Date: Mon, 02 Mar 2026 04:25 PM (IST)
Updated Date: Mon, 02 Mar 2026 04:25 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਮੌਕੇ ’ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਦੇ ਨਜ਼ਦੀਕ ਗੁਰਬਾਣੀ ਕੌਰ ਖਾਲਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਸਜੋ ਸਿੱਖ ਸਜਾਓ ਖਹਿੜਾ ਛੱਡੋ ਫੈਸ਼ਨਾਂ ਦਾ ਰੂਪ ਅਪਣਾਓ ਖਾਲਸੇ ਦਾ ਮੁਫਤ ਦੁਮਾਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜਿੱਥੇ ਉਹਨਾਂ ਵੱਲੋਂ ਨੌਜਵਾਨ ਲੜਕੀਆਂ ਨੂੰ ਅਤੇ ਬੀਬੀਆਂ ਨੂੰ ਆਪਣੇ ਸੱਭਿਆਚਾਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਉੱਥੇ ਹੀ ਉਹਨਾਂ ਨੂੰ ਦੁਮਾਲੇ ਵੀ ਸਜਾਏ ਜਾ ਰਹੇ ਹਨ ਅਤੇ ਸਿੱਖੀ ਨਾਲ ਜੋੜਿਆ ਜਾ ਰਿਹਾ।