ਖੇਡ ਮੇਲਾ ਤੇ ਇਨਾਮ ਵੰਡ ਸਮਾਗਮ ਸ਼ਾਨੋ ਸ਼ੋਕਤ ਨਾਲ ਸੰਪੰਨ
ਸਰਕਾਰੀ ਕਾਲਜ ਗੁਰੂ ਕਾ ਖੂਹ ਮੁੰਨੇ ਵਿਖੇ ਛੇਵਾਂ ਸਲਾਨਾ ਖੇਡ ਮੇਲਾ ਅਤੇ ਇਨਾਮ ਵੰਡ ਸਮਾਗਮ ਸ਼ਾਨੋ ਸ਼ੋਕਤ ਨਾਲ ਸੰਪੰਨ
Publish Date: Sat, 28 Feb 2026 04:20 PM (IST)
Updated Date: Sat, 28 Feb 2026 04:22 PM (IST)

ਖੇਡਾਂ ਵਿਦਿਆਰਥੀ ਜੀਵਨ ਅਤੇ ਪੇਂਡੂ ਸੱਭਿਆਚਾਰ ਦਾ ਅਨੇਖੜਵਾਂ ਅੰਗ ਹੈ: ਵਿਧਾਇਕ ਚੱਢਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ) ਗੁਰੂ ਕਾ ਖੂਹ ਮੁੰਨੇ (ਨੂਰਪੁਰ ਬੇਦੀ) ਵਿਖੇ ਸਲਾਨਾ ਖੇਡ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ ਕੀਤੀ ਗਈ। ਮਾਰਚ ਪਾਸਟ ਤੋਂ ਬਾਅਦ ਖਿਡਾਰਨ ਵਿਦਿਆਰਥਣਾਂ ਵੱਲੋਂ ਸੁੰਹ ਚੁੱਕੀ ਗਈ ਉਪਰੰਤ ਕਾਲਜ ਪ੍ਰਿੰਸੀਪਲ ਮੈਡਮ ਆਮੀ ਭੱਲਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਖੇਡਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਖੇਡ ਮੇਲੇ ਵਿਚ ਸਾਰੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਚਾਰ ਹਾਊਸਾਂ ਵਿਚ ਕਲਪਨਾ ਚਾਵਲਾ ਹਾਊਸ, ਪੀ.ਟੀ.ਊਸ਼ਾ ਹਾਊਸ, ਮਾਈ ਭਾਗੋ ਹਾਊਸ, ਲਕਸ਼ਮੀ ਬਾਈ ਹਾਊਸ ਵਿਚ ਵੰਡਿਆ ਗਿਆ। ਇਹਨਾਂ ਦੇ ਆਪਸ ਵਿਚ ਮੁਕਾਬਲੇ ਕਰਵਾਏ ਗਏ। ਜਿਸ ਵਿਚ 100 ਮੀਟਰ ਦੌੜ, 200 ਮੀਟਰ ਦੌੜ, ਲੈਮਨ ਰੇਸ, ਮਟਕਾ ਦੌੜ, ਰੱਸਾ ਕੱਸੀ, ਤਿੰਨ ਟੰਗੀ ਰੇਸ, ਅੜਿਕਾ ਰੇਸ, ਸ਼ਾਟ ਪੁੱਟ, ਲੰਬੀ ਛਾਲ ਆਦਿ ਅਨੇਕਾਂ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥਣਾਂ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਹਨਾਂ ਦੇ ਨਾਲ ਗੁਰਵਿੰਦਰ ਮਿੱਤਲ ਸੀਨੀਅਰ ਆਪ ਆਗੂ, ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ ਸੰਮਤੀ ਮੈਂਬਰ ਕੇਵਲ ਕ੍ਰਿਸ਼ਨ ਤਖਤਗੜ੍ਹ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਗੁਰਵਿੰਦਰ ਸਿੰਘ ਲਾਲਪੁਰ, ਸਰਪੰਚ ਅਵਤਾਰ ਸਿੰਘ ਕੁੰਨਰ, ਅਤੁੱਲ ਬਾਂਸਲ, ਅਸ਼ੋਕ ਕੁਮਾਰ ਚੱਢਾ, ਡਾਇਰੈਕਟਰ ਗੁਰਨਾਮ, ਅਭੀ ਹੱਲਣ ਸਿੰਘ ਘੁੰਮਣ, ਆਦਿ ਕਾਲਜ ਵਿਚ ਪਹੁੰਚੇ। ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਖੇਡਾਂ ਵਿਚ ਜੇਤੂ ਰਹੇ ਵਿਦਿਆਰਥੀਆਂ ਨੂੰ ਅਤੇ ਪ੍ਰੀਖਿਆਵਾਂ ਵਿਚ ਅੱਵਲ ਰਹੇ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਅਤੇ ਪੇਂਡੂ ਸੱਭਿਆਚਾਰ ਦਾ ਅਨੇਖੜਵਾਂ ਅੰਗ ਹੈ। ਇਸ ਲਈ ਸਮੇਂ-ਸਮੇਂ ’ਤੇ ਅਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ’ਤੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਾਲਜ ਦੇ ਅਧੂਰੇ ਕੰਮ ਅਤੇ ਰੈਗੂਲਰ ਸਟਾਫ ਪੂਰਾ ਕਰਨ ਦਾ ਵਿਸ਼ਵਾਸ ਦਵਾਇਆ। ਕਾਲਜ ਪ੍ਰਿੰਸੀਪਲ ਮੈਡਮ ਆਮੀ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਕਾਲਜ ਆਉਣ ਤੇ ਧੰਨਵਾਦ ਕਰਦੇ ਹੋਏ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਇੱਕ ਸੱਚੇ ਖਿਡਾਰੀ ਵਾਂਗ ਬਿਨਾਂ ਬਦਲੇ ਤੋਂ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਖੇਡ ਸਮਾਗਮ ਵਿਚ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਦਲਜੀਤ ਕੌਰ ਨੂੰ ਬੈਸਟ ਐਥਲੀਟ ਦੀ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਡਾ. ਪੁਸ਼ਪਾ ਦੇਵੀ, ਡਾ. ਨਿਧੀ ਬਾਲਾ, ਸੁਰਿੰਦਰ ਕੌਰ, ਦਰਸ਼ਨ ਕੌਰ, ਗੁਰਜੀਤ ਕੌਰ, ਡਾ. ਪਰਮਜੀਤ ਸਿੰਘ, ਨਿਸ਼ਾ ਰਾਣੀ, ਪਵਨਦੀਪ ਕੌਰ, ਰੁਪਿੰਦਰ ਕੌਰ, ਅਮਨਦੀਪ ਕੌਰ ਦਲਜੀਤ ਸਿੰਘ, ਜਸਪ੍ਰੀਤ ਕੌਰ, ਸਿਮਰਨਜੀਤ ਕੌਰ, ਨਰਿੰਦਰ ਕੌਰ, ਪਰਮਜੀਤ ਸਿੰਘ, ਪਰਵਿੰਦਰ ਕੌਰ, ਹਰਵਿੰਦਰ ਕੌਰ, ਰਮਨਦੀਪ ਕੌਰ, ਅਮਨਦੀਪ ਸਿੰਘ, ਅਨਿਲ ਕੁਮਾਰ, ਦਿਪਤੀ ਠਾਕੁਰ, ਹਾਜ਼ਰ ਸਨ।